ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਸਿਲੰਡਰਾਂ ਨਾਲ ਭਰੇ ਟਰੱਕ 'ਚ ਧਮਾਕਾ, ਸਕੂਲ ਬੱਸ ਨੂੰ ਲੱਗੀ ਅੱਗ

ਗੁਜਰਾਤ ਦੇ ਸੂਰਤ ਸ਼ਹਿਰ 'ਚ ਸੜਕ ਹਾਦਸੇ ਮਗਰੋਂ ਐਲਪੀਜੀ ਸਿਲੰਡਰ ਲਿਜਾ ਰਹੇ ਇੱਕ ਟਰੱਕ 'ਚ ਭਿਆਨਕ ਅੱਗ ਲੱਗ ਗਈ। ਅੱਗ ਦੀ ਲਪੇਟ 'ਚ ਆ ਕੇ ਉੱਥੋਂ ਗੁਜਰ ਰਹੀ ਇੱਕ ਸਕੂਲ ਬੱਸ ਵੀ ਇਸ ਦੀ ਲਪੇਟ 'ਚ ਆ ਗਈ। ਬੱਸ 'ਚ 25 ਬੱਚੇ ਸਵਾਰ ਸਨ, ਜਿਨ੍ਹਾਂ ਨੂੰ ਸੁਰੱਖਿਆ ਬਾਹਰ ਕੱਢ ਲਿਆ ਗਿਆ। ਫਾਇਰ ਬ੍ਰਿਗੇਡ ਦੀਆਂ 5 ਗੱਡੀਆਂ ਨੇ ਕਾਫੀ ਮੁਸ਼ੱਕਤ ਤੋਂ ਬਾਅਦ ਅੱਗ 'ਤੇ ਕਾਬੂ ਪਾਇਆ। ਹਾਦਸੇ 'ਚ ਕਿਸੇ ਜਾਨੀ ਨੁਕਸਾਨ ਦੀ ਖਬਰ ਨਹੀਂ ਹੈ। 
 

 

ਸਿਲੰਡਰ ਫਟਣ ਕਾਰਨ ਕਈ ਜ਼ੋਰਦਾਰ ਧਮਾਕੇ ਹੋਏ, ਜਿਨ੍ਹਾਂ ਦੀ ਆਵਾਜ਼ ਕਾਫੀ ਦੂਰ ਤਕ ਸੁਣੀ ਗਈ। ਦੱਸਿਆ ਜਾ ਰਿਹਾ ਹੈ ਇਹ ਟਰੱਕ ਸੂਰਤ ਦੇ ਓਲਪੈਡ ਮਸਾਮਗਮ ਤੋਂ ਗੁਜਰ ਰਿਹਾ ਸੀ, ਪਰ ਹਾਦਸੇ ਦਾ ਸ਼ਿਕਾਰ ਹੋ ਗਿਆ। ਇਸ ਕਾਰਨ ਟਰੱਕ 'ਚ ਲੱਦੇ ਸਿਲੰਡਰਾਂ 'ਚ ਅੱਗ ਲੱਗ ਗਈ ਅਤੇ ਧਮਾਕੇ ਹੋਣ ਲੱਗੇ। ਇਸ ਦੌਰਾਨ ਉੱਥੋਂ ਗੁਜਰ ਰਹੀ ਇੱਕ ਸਕੂਲ ਬੱਸ ਵੀ ਅੱਗ ਦੀ ਲਪੇਟ 'ਚ ਆ ਗਈ। 
 

ਅੱਗ ਬੁਝਾਉਣ ਲਈ ਸੂਰਤ ਫਾਇਰ ਬ੍ਰਿਗੇਡ ਦੀਆਂ 5 ਗੱਡੀਆਂ ਮੌਕੇ 'ਤੇ ਪਹੁੰਚੀਆਂ। ਕਾਫੀ ਦੇਰ ਤਕ ਕੋਸ਼ਿਸ਼ ਕਰਨ ਤੋਂ ਬਾਅਦ ਕਿਸੇ ਤਰ੍ਹਾਂ ਅੱਗ 'ਤੇ ਕਾਬੂ ਪਾਇਆ ਗਿਆ। ਅੱਗ ਲੱਗਣ ਕਾਰਨ ਟਰੱਕ ਤੇ ਬੱਸ ਪੂਰੀ ਤਰ੍ਹਾਂ ਸੜ ਗਏ। ਅੱਗ ਲੱਗਣ ਕਾਰਨ ਉੱਥੋਂ ਗੁਜਰ ਰਹੇ ਇੱਕ ਹੋਰ ਟਰੱਕ ਦਾ ਵੀ ਕਾਫੀ ਨੁਕਸਾਨ ਹੋਇਆ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Gujarat Multiple huge explosions in Surat road after truck loaded with LPG cylinders overturned