ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਹੋਟਲ ਦੇ ਸੈਪਟਿਕ ਟੈਂਕ ਸਾਫ ਕਰਨ ਉਤਰੇ 7 ਸਫਾਈ ਕਰਮਚਾਰੀਆਂ ਦੀ ਮੌਤ

ਹੋਟਲ ਦੇ ਸੈਪਟਿਕ ਟੈਂਕ ਸਾਫ ਕਰਨ ਉਤਰੇ 7 ਸਫਾਈ ਕਰਮਚਾਰੀਆਂ ਦੀ ਮੌਤ

ਗੁਜਰਾਤ ਦੇ ਵੜੋਦਰਾ ਵਿਚ ਵੱਡੀ ਗਿਣਤੀ ਵਿਚ ਸਫਾਈ ਕਰਮਚਾਰੀਆਂ ਦੇ ਮੌਤ ਦੀ ਖਬਰ ਹੈ। ਗੁਜਰਾਤ ਵਿਚ ਵੜੋਦਰਾ ਦੇ ਫਰਟੀਕੁਈ ਪਿੰਡ ਵਿਚ ਇਕ ਹੋਟਲ ਦੇ ਸੈਪਟਿਕ ਟੈਂਕ ਸਾਫ ਕਰਨ ਉਤਰੇ 7 ਸਫਾਈ ਕਰਮਚਾਰੀਆਂ ਦੀ ਦਮ ਘੁੱਟਣ ਨਾਲ ਮੌਤ ਹੋ ਗਈ।  ਦੱਸਿਆ ਜਾ ਰਿਹਾ ਹੈ ਕਿ ਇਹ ਸਫਾਈ ਕਰਮਚਾਰੀ ਸ਼ਨੀਵਾਰ ਨੂੰ ਇਕ ਹੋਟਲ ਦੇ ਗਟਰ ਵਿਚ ਸਫਾਈ ਕਰ ਰਹੇ ਸਨ, ਉਸ ਸਮੇਂ ਦਮ ਘੁਟਣ ਕਾਰਨ ਇਨ੍ਹਾਂ ਸੱਤਾਂ ਦੀ ਮੌਤ ਹੋ ਗਈ।

 

ਪੁਲਿਸ ਨੇ ਦੱਸਿਆ ਕਿ ਫਰਤੀ ਕੁਈ ਪਿੰਡ ਦੇ ਨੇੜੇ ਦਰਸ਼ਨ ਹੋਟਲ ਦੇ ਗਟਰ (ਸਥਾਨਕ ਖਾਰ ਕੁੰਆ) ਵਿਚ ਤੜਕੇ ਸਫਾਈ ਕਰਨ ਉਤਰੇ ਸੱਤ ਲੋਕਾਂ ਦੀ ਮੌਕੇ ਉਤੇ ਮੌਤ ਹੋ ਗਈ। ਮ੍ਰਿਤਕਾਂ ਦੀ ਪਹਿਚਾਣ ਕੀਤੀ ਜਾ ਰਹੀ ਹੈ। ਇਹ ਜਾਣਕਾਰੀ ਸਮਾਚਾਰ ਏਜੰਸੀ ਵਾਰਤਾ ਨੇ ਦਿੱਤੀ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Gujarat Seven sanitation workers cleaning a hotel septic tank died in Vadodara