ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਵਿਆਹ ਤੋਂ ਪਹਿਲਾਂ ਲਾੜੀ ਦੀ ਮਾਂ ਨੂੰ ਲੈ ਕੇ ਫਰਾਰ ਹੋਇਆ ਲਾੜੇ ਦਾ ਪਿਓ

ਜਿਸ ਉਮਰ 'ਚ ਪਿਓ ਨੂੰ ਆਪਣੇ ਬੱਚਿਆਂ ਦਾ ਵਿਆਹ ਕਰਨਾ ਚਾਹੀਦਾ ਹੈ, ਉਸ ਉਮਰ 'ਚ ਜੇ ਉਹ ਆਪਣੇ ਬੇਟੇ ਦੀ ਹੋਣ ਵਾਲੀ ਸੱਸ ਨੂੰ ਲੈ ਕੇ ਫਰਾਰ ਹੋ ਜਾਵੇ ਤਾਂ ਤੁਸੀ ਕੀ ਸੋਚੋਗੇ? ਸਪੱਸ਼ਟ ਹੈ ਕਿ ਤੁਸੀਂ ਕਹੋਗੇ ਕਿ ਇਹ ਗਲਤ ਹੋ ਗਿਆ ਹੈ। ਅਜਿਹਾ ਹੀ ਮਾਮਲਾ ਗੁਜਰਾਤ ਦੇ ਸੂਰਤ ਜ਼ਿਲ੍ਹੇ 'ਚ ਵਾਪਰਿਆ, ਜਿੱਥੇ ਦੋ ਪਰਿਵਾਰਾਂ 'ਚ ਹੋਏ ਵਿਵਾਦ ਤੋਂ ਬਾਅਦ ਲੜਕਾ-ਲੜਕੀ ਦਾ ਵਿਆਹ ਟੁੱਟ ਗਿਆ। ਦੋਵਾਂ ਦਾ ਵਿਆਹ ਅਗਲੇ ਮਹੀਨੇ ਫਰਵਰੀ 'ਚ ਹੋਣਾ ਸੀ, ਪਰ ਵਿਆਹ ਤੋਂ ਪਹਿਲਾਂ ਹੀ ਲਾੜੇ ਦਾ ਪਿਤਾ ਅਤੇ ਲਾੜੀ ਦੀ ਮਾਂ ਲਾਪਤਾ ਹੋ ਗਏ।
 

ਪਰਿਵਾਰ ਅਨੁਸਾਰ ਲਾੜੇ ਦਾ ਪਿਓ ਅਤੇ ਲਾੜੀ ਦੀ ਮਾਂ ਇੱਕ-ਦੂਜੇ ਨੂੰ ਪਹਿਲਾਂ ਤੋਂ ਚੰਗੀ ਤਰ੍ਹਾਂ ਜਾਣਦੇ ਸਨ। ਦੋਵਾਂ ਦੇ ਲਾਪਤਾ ਹੋਣ 'ਤੇ ਪਰਿਵਾਰਕ ਮੈਂਬਰਾਂ ਨੇ ਪੁਲਿਸ ਨੂੰ ਸ਼ਿਕਾਇਤ ਕੀਤੀ। ਪਰਿਵਾਰ ਤੋਂ ਮਿਲੀ ਜਾਣਕਾਰੀ ਤੋਂ ਪਤਾ ਚੱਲਿਆ ਕਿ ਦੋਵੇਂ ਗੁੰਮ ਹੋਣ ਤੋਂ ਪਹਿਲਾਂ ਇੱਕ-ਦੂਜੇ ਨੂੰ ਜਾਣਦੇ ਸਨ ਅਤੇ ਆਪਣੀ ਜਵਾਨੀ ਦੌਰਾਨ ਇਕ-ਦੂਜੇ ਨਾਲ ਵਿਆਹ ਕਰਨਾ ਚਾਹੁੰਦੇ ਸਨ।
 

ਜਾਣਕਾਰੀ ਮੁਤਾਬਿਕ ਸੂਰਤ ਦੇ ਕਾਟਰਗਾਮ ਇਲਾਕੇ ਦੇ ਰਹਿਣ ਵਾਲੇ ਲਾੜੇ ਦਾ ਵਿਆਹ ਨਵਸਾਰੀ ਦੀ ਇੱਕ ਲੜਕੀ ਨਾਲ ਹੋਣਾ ਸੀ। ਵਿਆਹ ਦੇ ਇੱਕ ਮਹੀਨੇ ਪਹਿਲਾਂ ਹੀ ਜਦੋਂ ਲਾੜੀ ਦੀ ਮਾਂ ਘਰੋਂ ਲਾਪਤਾ ਹੋ ਗਈ ਤਾਂ ਪਰਿਵਾਰ ਨੇ ਇਸ ਦੀ ਸ਼ਿਕਾਇਤ ਪੁਲਿਸ ਨੂੰ ਕੀਤੀ। ਇਸ ਮਗਰੋਂ ਲਾੜੇ ਦੇ ਪਿਤਾ ਨੇ ਵੀ ਘਰ ਛੱਡ ਦਿੱਤਾ ਅਤੇ ਕੋਈ ਖਬਰ ਨਾ ਮਿਲਣ 'ਤੇ ਉਨ੍ਹਾਂ ਦੀ ਗੁੰਮਸ਼ੁਦਗੀ ਦੀ ਰਿਪੋਰਟ ਵੀ ਦਰਜ ਕਰਵਾਈ ਗਈ।
 

10 ਦਿਨ ਪਹਿਲਾਂ ਹੋਈ ਸ਼ਿਕਾਇਤ ਤੋਂ ਬਾਅਦ ਵੀ ਜਦੋਂ ਪੁਲਿਸ ਦੋਹਾਂ ਦਾ ਪਤਾ ਨਹੀਂ ਲੱਗਾ ਸਕੀ ਤਾਂ ਦੋਹਾਂ ਪਰਿਵਾਰਾਂ ਨੇ ਵਿਆਹ ਤੋੜ ਦਿੱਤਾ। ਪਰਿਵਾਰ ਦੇ ਲੋਕਾਂ ਅਨੁਸਾਰ ਫਰਵਰੀ 'ਚ ਹੋਣ ਵਾਲੇ ਵਿਆਹ ਲਈ ਦੋਵੇਂ ਹੀ ਪਰਿਵਾਰ ਤਿਆਰੀਆਂ 'ਚ ਜੁਟੇ ਹੋਏ ਸਨ। ਇੱਕ ਸਾਲ ਪਹਿਲਾਂ ਹੀ ਰਿਸ਼ਤਾ ਤੈਅ ਕੀਤਾ ਗਿਆ ਸੀ ਅਤੇ ਇਸ ਲਈ ਲੜਕਾ ਅਤੇ ਲੜਕੀ ਦੋਹਾਂ ਦੀ ਸਹਿਮਤੀ ਵੀ ਸੀ। ਹਾਲਾਂਕਿ ਬਾਅਦ 'ਚ ਮਾਤਾ-ਪਿਤਾ ਦੀ ਗੁੰਮਸ਼ੁਦਗੀ ਦਾ ਮਾਮਲਾ ਸਾਹਮਣੇ ਆਉਣ 'ਤੇ ਪਰਿਵਾਰ ਨੇ ਉਨ੍ਹਾਂ ਦੋਹਾਂ ਦਾ ਵਿਆਹ ਕਰਨ ਤੋਂ ਇਨਕਾਰ ਕਰ ਦਿੱਤਾ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Gujarat Surat Groom father and bride mother elope wedding called off