ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਗੁਜਰਾਤ: ਮਗਰਮੱਛ ਹੋਇਆ ਰਸੋਈ 'ਚ ਦਾਖ਼ਲ, ਕੀਤਾ ਇਹ ਕੰਮ


ਵੜੋਦਰਾ ਨੇੜੇ ਰਾਵਲ ਪਿੰਡ ਦੇ ਘਰ ਵਿਚ ਇਕ ਮਗਰਮੱਛ ਦਾਖ਼ਲ ਹੋ ਗਿਆ। ਘਰ ਦੀ ਮਾਲਕਣ ਰਾਧਾਬੇਨ ਗੋਹਿਲ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਘਟਨਾ ਬੁੱਧਵਾਰ ਸਵੇਰੇ ਦੀ ਹੈ। ਗੋਹਿਲ ਦੀ 19 ਸਾਲਾ ਧੀ ਨਿਮਿਸ਼ਾ ਘਰ ਦੇ ਪਿਛਲੇ ਹਿੱਸੇ ਵਿਚ ਸੁੱਤੀ ਹੋਈ ਸੀ, ਸਵੇਰੇ ਪੰਜ ਵਜੇ ਦੇ ਕਰੀਬ ਜਦੋਂ ਉਹ ਪਾਣੀ ਲੈਣ ਲਈ ਰਸੋਈ ਵਿਚ ਗਈ ਤਾਂ ਉੱਥੇ ਇਕ ਮਗਰਮੱਛ ਨੂੰ ਵੇਖਿਆ।

 

ਉਸ ਨੇ ਘਟਨਾ ਨੂੰ ਯਾਦ ਕੀਤਾ ਕਰਦਿਆਂ ਦੱਸਿਆ, "ਮੇਰੀ ਬੇਟੀ ਨੇ ਮੈਨੂੰ ਜਗਾਇਆ ਅਤੇ ਕਿਹਾ ਕਿ ਰਸੋਈ ਦੇ ਫ਼ਰਸ਼ 'ਤੇ ਇਕ ਮਗਰਮੱਛ ਸੁੱਤਾ ਪਿਆ ਹੈ। ਪਹਿਲਾਂ ਤਾਂ ਮੈਨੂੰ ਯਕੀਨ ਨਹੀਂ ਹੋਇਆ  ਪਰ ਮੈਂ ਮਗਰਮੱਛ ਨੂੰ ਉਥੇ ਵੇਖ ਕੇ ਹੈਰਾਨ ਰਹਿ ਗੀ। ਜੋ ਲਗਭਗ 4.5 ਫੁੱਟ ਲੰਮਾ ਸੀ। ਉਸ ਨੇ ਕਿਹਾ, ਹਾਲਾਂਕਿ ਮਗਰਮੱਛ ਨੇ ਉਨ੍ਹਾਂ 'ਤੇ ਜਾਂ ਪਰਿਵਾਰ ਦੇ ਕਿਸੇ ਵੀ ਮੈਂਬਰ 'ਤੇ ਹਮਲਾ ਨਹੀਂ ਕੀਤਾ।

 

ਉਸ ਨੇ ਕਿਹਾ ਕਿ ਉਹ ਰਸੋਈ ਦੇ ਅੰਦਰ ਇਕ ਭਾਂਡੇ ਵਿਚ ਰੱਖੇ ਪਾਣੀ ਨੂੰ ਪੀਣ ਦੀ ਕੋਸ਼ਿਸ਼ ਕਰ ਰਿਹਾ ਸੀ। ਇਸ ਦੌਰਾਨ, ਰੌਲਾ ਪਾਉਣ ਤੋਂ ਬਾਅਦ ਪਿੰਡ ਦੇ ਲੋਕ ਸਾਡੇ ਘਰ ਇੱਕਠਾ ਹੋਣ ਲੱਗੇ।  ਗੋਹਿਲ ਨੇ ਕਿਹਾ ਕਿ ਤਾਜ਼ੀ ਹਵਾ ਲਈ ਆਪਣੇ ਘਰ ਦਾ ਦਰਵਾਜ਼ਾ ਖੁੱਲ੍ਹਾ ਹੀ ਰੱਖਦੀ ਹੈ ਅਤੇ ਇਸ ਕਾਰਨ ਰਸੋਈ ਵਿਚ ਮਗਰਮੱਛ ਪਹੁੰਚ ਗਿਆ ਹੋਵੇਗਾ।

 

ਜੰਗਲਾਤ ਅਧਿਕਾਰੀ ਐਮ. ਗੋਹਿਲ ਨੇ ਦੱਸਿਆ ਕਿ ਕਰੀਬ ਦੋ ਘੰਟਿਆਂ ਦੀ ਜੱਦੋ-ਜਹਿਦ ਤੋਂ ਬਾਅਦ ਜੰਗਲਾਂ ਦੇ ਵਰਕਰਾਂ ਅਤੇ ਇਕ ਐਨਜੀਓ ਦੇ ਮੈਂਬਰਾਂ ਨੇ ਮਗਰਮੱਛ ਨੂੰ ਫੜ ਕੇ ਦੋ ਕਿਲੋਮੀਟਰ ਦੂਰ ਅਜਵਾ ਝੀਲ ਵਿੱਚ ਉਸ ਨੂੰ ਛੱਡ ਦਿੱਤਾ।


 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Gujarat Thirsty crocodile enters the kitchen know what happened next