ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਗੁਜਰਾਤ ਹਿੰਸਾ : ਕੰਮ ਤੋਂ ਘਰ ਵਾਪਸ ਆ ਰਹੇ ਬਿਹਾਰੀ ਨੌਜਵਾਨ ਦੀ ਹੱਤਿਆ

ਗੁਜਰਾਤ ਹਿੰਸਾ :  ਕੰਮ ਤੋਂ ਘਰ ਵਾਪਸ ਆ ਰਹੇ ਬਿਹਾਰੀ ਨੌਜਵਾਨ ਦੀ ਹੱਤਿਆ

ਗਯਾ ਦੇ ਕੌਡੀਆ ਪਿੰਡ ਦੇ ਨੌਜਵਾਨ ਅਮਰਜੀਤ ਕੁਮਾਰ ਦੀ ਗੁਜਰਾਤ `ਚ ਹੱਤਿਆ ਕਰ ਦਿੱਤੀ ਗਈ। ਦੱਸਿਆ ਜਾ ਰਿਹਾ ਹੈ ਕਿ ਅਮਰਜੀਤ ਸ਼ੁੱਕਰਵਾਰ ਦੀ ਰਾਤ ਕੰਪਨੀ ਤੋਂ ਕੰਮ ਕਰਕੇ ਘਰ ਵਾਪਸ ਆ ਰਿਹਾ ਸੀ। ਉਸ ਸਮੇਂ ਕੁਝ ਲੋਕਾਂ ਨੇ ਅਮਰਜੀਤ `ਤੇ ਰਾਡਾਂ ਨਾਲ ਹਮਲਾ ਕਰਕੇ ਮੌਤ ਦੇ ਘਾਟ ਉਤਾਰ ਦਿੱਤਾ। ਹੱਤਿਆ ਦੇ ਬਾਅਦ ਮ੍ਰਿਤਕ ਦੇ ਪਰਿਵਾਰ ਮੈਂਬਰਾਂ ਨੇ ਸਿ਼ਕਾਇਤ ਕੀਤੀ ਹੈ ਕਿ ਅਮਰਜੀਤ ਦੀ ਮੌਤ ਗੁਜਰਾਤ ਹਿੰਸਾ ਦੇ ਚਲਦੇ ਹੋਈ ਹੈ।


ਜਿ਼ਕਰਯੋਗ ਹੈ ਕਿ ਬੀਤੇ 28 ਸਤੰਬਰ ਨੂੰ ਗੁਜਰਾਤ ਦੇ ਸਾਬਰਕਾਂਠਾ ਜਿ਼ਲ੍ਹੇ `ਚ ਬਿਹਾਰ ਦੇ ਇਕ ਨੌਜਵਾਨ ਨੇ 14 ਮਹੀਨਿਆਂ ਦੀ ਬੱਚੀ ਨਾਲ ਕਥਿਤ ਤੌਰ `ਤੇ ਬਲਾਤਕਾਰ ਕੀਤਾ ਸੀ। ਜਿਸਦੇ ਬਾਅਦ  ਗੁਜਰਾਤ ਦੇ ਕਈ ਹਿੱਸਿਆਂ `ਚ ਗੈਰ ਗੁਜਰਾਤੀਆਂ, ਖਾਸ ਤੌਰ `ਤੇ ਉਤਰ ਪ੍ਰਦੇਸ਼ ਅਤੇ ਬਿਹਾਰ ਦੇ ਰਹਿਣ ਵਾਲੇ ਲੋਕਾਂ ਨੂੰ ਨਿਸ਼ਾਨਾ ਬਣਾਇਆ ਸੀ। ਹਿੰਸਾ ਦੇ ਬਾਅਦ ਇਕ ਹਫਤੇ ਦੇ ਅੰਦਰ ਹੀ ਉਤਰ ਪ੍ਰਦੇਸ਼, ਮੱਧ ਪ੍ਰਦੇਸ਼ ਅਤੇ ਬਿਹਾਰ ਦੇ ਕਰੀਬ 20 ਹਜ਼ਾਰ ਲੋਕ ਗੁਜਰਾਤ ਤੋਂ ਬਾਹਰ ਚਲੇ ਗਏ।


ਬਲਾਤਕਾਰੀ ਨੌਜਵਾਨ ਦੇ ਗ੍ਰਿਫਤਾਰ ਹੋਣ ਦੇ ਬਾਅਦ ਭੜਕੀ ਹਿੰਸਾ ਦੇ ਖਿਲਾਫ ਮੁਹਿੰਮ `ਚ ਪੁਲਿਸ ਨੇ ਕਰੀਬ 431 ਲੋਕਾਂ ਨੂੰ ਗ੍ਰਿਫਤਾਰ ਕੀਤਾ ਸੀ, ਉਥੇ 56 ਲੋਕਾਂ `ਤੇ ਐਫਆਈਆਰ ਵੀ ਦਰਜ ਕੀਤੀ ਗਈ ਸੀ।
  

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Gujarat Violence Bihar man killed in Gujarat while returning home last night