ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਗੁਜਰਾਤ : ਮਹਿਲਾ ਪੁਲਿਸ ਅਫਸਰ ਨੂੰ ਪਤੀ ਤੇ ਸਹੁਰਿਆਂ ਨੇ ਮਾਰ ਮੁਕਾਇਆ

ਗੁਜਰਾਤ : ਮਹਿਲਾ ਪੁਲਿਸ ਅਫਸਰ ਨੂੰ ਪਤੀ ਤੇ ਸਹੁਰਿਆਂ ਨੇ ਮਾਰ ਮੁਕਾਇਆ

ਗੁਜਰਾਤ `ਚ ਇਕ ਮਹਿਲਾ ਪੁਲਿਸ ਅਧਿਕਾਰੀ ਨੂੰ ਉਸਦੇ ਪਤੀ ਅਤੇ ਸਹੁਰਾ ਪਰਿਵਾਰ ਨੇ ਕਥਿਤ ਤੌਰ `ਤੇ ਮਾਰ ਸੁੱਟਿਆ। ਪੁਲਿਸ ਨੇ ਸੋਮਵਾਰ ਨੂੰ ਦੱਸਿਆ ਕਿ ਇਹ ਵਾਰਦਾਤ ਇੱਥੋਂ ਕਰੀਬ 315 ਕਿਲੋਮੀਟਰ ਦੂਰ ਜੂਨਾਗੜ੍ਹ `ਚ ਐਤਵਾਰ ਨੂੰ ਵਾਪਰੀ। 


ਪੁਲਿਸ ਅਨੁਸਾਰ ਸਹਾਇਕ ਸਬ ਇੰਸਪੈਕਟਰ ਕਿਰਨ ਜੋਸ਼ੀ (41) ਸੋਮਵਾਰ ਸਵੇਰੇ ਮਧੁਰਾਮ ਖੇਤਰ `ਚ ਆਪਣੇ ਘਰ ਤੋਂ ਮ੍ਰਿਤਕ ਮਿਲੀ। ਉਹ ਜਿ਼ਲ੍ਹਾ ਜੂਨਾਗੜ੍ਹ ਦੇ ਵਿਸ਼ਵਾਦਰ ਥਾਣੇ `ਚ ਏਐਸਆਈ ਸੀ। ਕਿਰਨ ਜੋਸ਼ੀ ਦੇ ਭਾਈ ਮਹੇਸ਼ ਜੋਸ਼ੀ ਨੇ ਪੁਲਿਸ ਨੂੰ ਸਿ਼ਕਾਇਤ ਕੀਤੀ ਕਿ ਉਸਦੀ ਭੈਣ ਨੂੰ ਉਸਦੇ ਪਤੀ ਪੰਕਜ ਵੇਗੜਾ, ਦਿਉਰ ਦੀਪਕ ਵੇਗੜਾ, ਸੱਸ ਰਸੀਲਾ ਵੇਗੜਾ ਅਤੇ ਸਹੁਰਾ ਭਵਾਨੀ ਵੇਗੜਾ ਨੇ ਉਸਦੀ ਜਾਇਦਾਦ ਹੜਪਣ ਦੀ ਸਾਜਿਸ਼ ਦੇ ਤਹਿਤ ਮਾਰ ਸੁੱਟਿਆ।


ਪੁਲਿਸ ਸਬ ਇੰਸਪੈਕਟਰ ਐਚ ਐਸ ਰਤਨੂ ਨੇ ਦੱਸਿਆ ਕਿ ਕਿਰਨ ਜੋਸ਼ੀ ਦਾ ਪਤੀ ਗਾਇਬ ਹੈ, ਜਦੋਂਕਿ ਪੁਲਿਸ ਨੇ ਸਿ਼ਕਾਇਤ `ਚ ਨਾਮਜਦ ਹੋਰ ਦੋਸ਼ੀਆਂ ਤੋਂ ਪੁੱਛਗਿੱਛ ਸ਼ੁਰੂ ਕਰ ਦਿੱਤੀ। ਉਨ੍ਹਾਂ ਕਿਹਾ ਕਿ ਕਿਰਨ ਦਾ ਬੀਤੇ ਕੱਲ੍ਹ ਰਾਤ ਘਰ `ਚ ਕਿਸੇ ਧਾਰਦਾਰ ਹਥਿਆਰ ਨਾਲ ਵਾਰ ਕਰਕੇ ਕਤਲ ਕੀਤਾ ਗਿਆ।  ਉਨ੍ਹਾਂ ਦੱਸਿਆ ਕਿ ਕਿਰਨ ਦੇ ਗਲੇ ਅਤੇ ਪੇਟ `ਚ ਜ਼ਖਮ ਮਿਲੇ ਹਨ।


ਮਹੇਸ਼ ਜੋਸ਼ੀ ਨੇ ਦੋਸ਼ ਲਗਾਇਆ ਕਿ ਉਨ੍ਹਾਂ ਦੀ ਭੈਣ `ਤੇ ਉਸਦੇ ਪਤੀ ਅਤੇ ਸਹੁਰਾ ਪਰਿਵਾਰ ਵਾਲੇ ਆਪਣਾ ਘਰ ਅਤੇ ਕੁਝ ਵਾਹਨ ਉਨ੍ਹਾਂ ਦੇ ਨਾਮ ਕਰਨ ਲਈ ਦਬਾਅ ਪਾ ਰਹੇ ਸਨ। ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਪਤੀ ਕਿਰਨ ਦੇ 35 ਤੋਲਾ ਗਹਿਣੇ ਰੱਖਕੇ ਬੈਂਕ ਤੋਂ ਕਰਜ਼ਾ ਲਿਆ ਸੀ। ਕਿਰਨ ਉਸ ਕਰਜ਼ੇ ਦੀ ਈਐਮਆਈ ਭਰ ਰਹੀ ਸੀ।
 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Gujarat Women police officer killed by husband and in laws