ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਗੁਰੂਗ੍ਰਾਮ: ਟੋਲ ਟੈਕਸ ਮੰਗਣ 'ਤੇ ਕਾਰ ਚਾਲਕ ਨੇ ਮਹਿਲਾ ਟੋਲ ਕਰਮਚਾਰੀ ਦੀ ਕੀਤੀ ਕੁੱਟਮਾਰ

 

ਗੁਰੂਗ੍ਰਾਮ ਦੇ ਖੇੜਕੀ ਦੌਲਾ ਟੋਲ ਪਲਾਜ਼ਾ ਉੱਤੇ ਸ਼ੁੱਕਰਵਾਰ ਸਵੇਰੇ ਮਹਿਲਾ ਟੋਲ ਕਰਮਚਾਰੀ ਨਾਲ ਕੁੱਟਮਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਦੋਸ਼ ਹੈ ਕਿ ਐਸਯੂਵੀ ਕਾਰ ਚਾਲਕ ਨੇ ਟੋਲ ਟੈਕਸ ਮੰਗਣ ਉੱਤੇ ਇਥੇ ਤੈਨਾਤ ਮਹਿਲਾ ਕਰਮਚਾਰੀ ਨਾਲ ਕੁੱਟਮਾਰ ਕੀਤੀ।


ਜਾਣਕਾਰੀ ਅਨੁਸਾਰ ਵੀਰਵਾਰ ਸਵੇਰੇ 8.50 ਵਜੇ ਇਕ ਐਸਯੂਵੀ ਕਾਰ ਗੁਰੂਗ੍ਰਾਮ ਤੋਂ ਮਾਨੇਸਰ ਵੱਲ ਜਾ ਰਹੀ ਸੀ। ਟੋਲ ਦੀ ਲੇਨ 27 ਉੱਤੇ ਤੈਨਾਤ ਮਹਿਲਾ ਟੋਲ ਕਰਮੀ ਸੰਤੋਸ਼ ਨੇ ਜਦੋਂ ਕਾਰ ਚਾਲਕ ਤੋਂ ਟੋਲ ਟੈਕਸ ਮੰਗਿਆ ਤਾਂ ਐਸਯੂਵੀ ਚਾਲਕ ਨੇ ਗੱਡੀ ਤੋਂ ਹੇਠਾਂ ਉਤਰ ਕੇ ਅਸ਼ਲੀਲਤਾ ਫੈਲਾਉਂਦੇ ਹੋਏ ਬੈਰੀਕੇਡ ਹਟਾ ਦਿੱਤਾ। 

 

 

 

 

ਇਸ ਤੋਂ ਬਾਅਦ ਮਹਿਲਾ ਟੋਲ ਕਰਮੀ ਨਾਲ ਕੁੱਟਮਾਰ ਕੀਤੀ। ਕੁੱਟਮਾਰ ਤੋਂ ਜ਼ਖ਼ਮੀ ਮਹਿਲਾ ਟੋਲਕਰਮੀ ਦੀ ਨੱਕ ਤੋਂ ਖੂਨ ਆਉਣ ਲੱਗਾ। ਮਹਿਲਾ ਨਾਲ ਕੁੱਟਮਾਰ ਕਰਨ ਤੋਂ ਬਾਅਦ ਚਾਲਕ ਕਾਰ ਲੈ ਕੇ ਚਲਿਆ ਗਿਆ।


ਘਟਨਾ ਤੋਂ ਬਾਅਦ ਮਹਿਲਾ ਟੋਲ ਕਰਮੀ ਸੰਤੋਸ਼ ਨੇ ਪੁਲਿਸ ਨੂੰ ਇਸ ਦੀ ਸ਼ਿਕਾਇਤ ਕੀਤੀ ਹੈ। ਸ਼ਿਕਾਇਤ 'ਤੇ ਕਾਰਵਾਈ ਕਰਦਿਆਂ ਪੁਲਿਸ ਦੋਸ਼ੀ ਚਾਲਕ ਦਾ ਪਤਾ ਲਗਾਉਣ 'ਚ ਲੱਗ ਗਈ ਹੈ।


ਇੱਕ ਟੋਲ ਕਰਮੀ ਨੂੰ ਮਾਰੀ ਟੱਕਰ


ਇਸ ਦੇ ਨਾਲ ਹੀ ਐਸ.ਯੂ.ਵੀ. ਡਰਾਇਵਰ ਉੱਤੇ ਇੱਕ ਟੋਲ ਵਰਕਰ ਨੂੰ ਟੱਕਰ ਮਾਰਨ ਦਾ ਵੀ ਦੋਸ਼ ਹੈ। ਟੋਲ ਮੰਗਣ ਤੋਂ ਦੁਖੀ ਕਾਰ ਚਾਲਕ ਨੇ ਪਹਿਲਾਂ ਕੁੱਟਮਾਰ ਕੀਤੀ। ਇਸ ਤੋਂ ਬਾਅਦ ਇਕ ਕਰਮਚਾਰੀ ਨੂੰ ਟੱਕਰ ਮਾਰ ਦਿੱਤੀ। ਟੱਕਰ ਕਾਰਨ ਜ਼ਖ਼ਮੀ ਟੋਲ ਵਰਕਰ ਦਿਨੇਸ਼ ਨੂੰ ਈਐਸਆਈਸੀ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ।

 

 

 


 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Gurugram Kherki Daula Toll Plaza woman employee hit by a SUV car driver today case registered