ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਫੇਸਬੁੱਕ `ਤੇ ਆਨਲਾਈਨ ਹੋ ਕੇ ਕੀਤੀ ਖੁਦਕੁਸ਼ੀ

ਫੇਸਬੁੱਕ `ਤੇ ਆਨਲਾਈਨ ਹੋ ਕੇ ਕੀਤੀ ਖੁਦਕੁਸ਼ੀ

ਹਰਿਆਣਾ ਦੇ ਗੁਰੂਗ੍ਰਾਮ `ਚ 28 ਸਾਲਾ ਨੌਜਵਾਨ ਵੱਲੋਂ ਘਰੇਲੂ ਝਗੜੇ ਦੇ ਚਲਦਿਆਂ ਖੁਦਕੁਸ਼ੀ ਕਰ ਲਈ। ਖੁਦਕੁਸ਼ੀ ਕਰਨ ਮੌਕੇ ਸਾਰੀ ਘਟਨਾ ਨੂੰ ਆਪਣੇ ਫੇਸਬੁੱਕ ਪੇਜ ਉਤੇ ਆਨਲਾਈਨ ਲਾਈਵ ਕੀਤਾ ਗਿਆ। ਮ੍ਰਿਤਕ ਦੀ ਪਹਿਚਾਣ ਅੰਮਿਤ ਚੌਹਾਨ ਵਜੋਂ ਹੋਈ ਹੈ, ਜੋ ਹੈਲੀ ਮੰਡੀ ਨੇੜੇ ਪਟੌਦੀ ਮੰਡੀ ਦਾ ਰਹਿਣਾ ਵਾਲਾ ਹੈ।ਪੁਲਿਸ ਮੁਤਾਬਕ ਮ੍ਰਿਤਕ ਦਾ ਆਪਣੀ ਪਤਨੀ ਨਾਲ ਕਿਸੇ ਗੱਲ ਤੋਂ ਘਰ `ਚ ਝਗੜਾ ਚੱਲ ਰਿਹਾ ਸੀ।

 

ਪੁਲਿਸ ਅਧਿਕਾਰੀ ਸੁਭਾਸ਼ ਬੋਕਨ ਨੇ ਦੱਸਿਆ ਕਿ ਮ੍ਰਿਤਕ ਦੀ ਪਤਨੀ ਪ੍ਰੀਤੀ ਨੇ ਝਗੜੇ ਤੋਂ ਬਾਅਦ ਆਪਣੇ ਮਾਪਿਆਂ ਨੂੰ ਬੁਲਾਇਆ ਤੇ ਉਨ੍ਹਾਂ ਨਾਲ ਸੋਹਨਾ ਦੇ ਕੋਲ ਪਿੰਡ ਚੱਲੀ ਗਈ। ਉਨ੍ਹਾਂ ਕਿਹਾ ਕਿ ਚੌਹਾਨ ਨੇ ਫਾਂਸੀ ਲਗਾਉਦੇ ਸਮੇਂ ਆਪਣੀ ਖੁਦਕੁਸ਼ੀ ਦੀ ਵੀਡਿਓ ਫੇਸਬੁੱਕ `ਤੇ ਪਾਈ ਹੈ। ਚੌਹਾਨ ਨੇ ਆਪਣੇ ਦੋਸਤਾਂ ਨੂੰ ਵੀਡਿਓ ਸ਼ੇਅਰ ਕਰਨ ਲਈ ਵੀ ਲਿਖਿਆ ਹੈ। ਉਸ ਵੱਲੋਂ ਦੋ ਵੀਡਿਓ ਪੋਸਟ ਕੀਤੀਆਂ ਗਈਆਂ ਹਨ। ਮ੍ਰਿਤਕ ਪਿਛਲੇ ਸਮੇਂ ਤੋਂ ਡਿਪਰੈਸ਼ਨ `ਚ ਚੱਲ ਰਿਹਾ ਸੀ, ਉਸਦੀ ਕੁਝ ਮਹੀਨਿਆਂ ਤੋਂ ਪੀਜੀਆਈਐਮਐਸ ਰੋਹਤਕ ਤੋਂ ਦਿਵਾਈ ਚੱਲ ਰਹੀ ਸੀ। ਪਰਿਵਾਰਕ ਮੈਂਬਰਾਂ ਨੇ ਬਿਨਾਂ ਕੋਈ ਸੂਚਨਾ ਦਿੱਤੇ ਮ੍ਰਿਤਕ ਦਾ ਸਸਕਾਰ ਕਰ ਦਿੱਤਾ। ਪੁਲਿਸ ਵੱਲੋਂ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਮ੍ਰਿਤਕ ਦੋ ਲੜਕੀਆਂ ਦਾ ਪਿਓ ਸੀ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Gurugram man live streams suicide on Facebook