ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪੀਣ ਵਾਲੇ ਪਾਣੀ ਨਾਲ ਕਾਰ ਧੋਣਾ ਵਿਰਾਟ ਕੋਹਲੀ ਦੇ ਡਰਾਈਵਰ ਨੂੰ ਪਿਆ ਮਹਿੰਗਾ

ਨਗਰ ਨਿਗਮ ਨੇ ਕੱਟਿਆ ਚਲਾਨ

 

ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਵਿਰਾਟ ਕੋਹਲੀ ਦੇ ਡਰਾਈਵਰ ਨੂੰ ਸਾਫ਼ ਪਾਣੀ ਨਾਲ ਕਾਰ ਧੋਣਾ ਮਹਿੰਗਾ ਪਿਆ। ਡਰਾਈਵਰ ਉੱਤੇ ਪੀਣ ਵਾਲੇ ਪਾਣੀ ਦੀ ਬਰਬਾਦੀ ਦਾ ਦੋਸ਼ ਹੈ। ਇਸ ਦੇ ਚਲਦੇ ਗੁਰੂਗ੍ਰਾਮ ਨਗਰ ਨਿਗਮ ਨੇ ਡਰਾਈਵਰ ਦੀਪਕ ਦਾ ਪੰਜ ਸੌ ਰੁਪਏ ਦਾ ਚਲਾਨ ਕਟਿਆ ਹੈ।
 


ਦੀਪਕ ਨੇ ਚਾਲਾਨ ਦੀ ਰਾਸ਼ੀ ਨਗਰ ਨਿਗਮ ਵਿੱਚ ਜਮ੍ਹਾਂ ਕਰਵਾ ਦਿੱਤੀ ਹੈ। ਨਗਰ ਨਿਗਮ ਦੇ ਕਾਰਜਕਾਰੀ ਇੰਜੀਨੀਅਰ ਆਨੰਦ ਰਾਠੀ ਮੁਤਾਬਕ ਪਾਣੀ ਦੀ ਬਰਬਾਦੀ ਵਿਰੁੱਧ ਪੂਰੇ ਸ਼ਹਿਰ ਵਿੱਚ ਮੁਹਿੰਮ ਚਲਾਈ ਜਾ ਰਹੀ ਹੈ। ਇਸ ਮੁਹਿੰਮ ਤਹਿਤ ਸਾਫ ਪਾਣੀ ਦੀ ਬਰਬਾਦੀ ਕਰਦੇ ਹੋਏ ਮਿਲਣ ਉੱਤੇ ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਵਿਰਾਟ ਕੋਹਲੀ ਦੇ ਡਰਾਈਵਰ ਦਾ ਵੀ ਚਾਲਾਨ ਕੱਟਿਆ ਗਿਆ ਹੈ। 

 

ਉਨ੍ਹਾਂ ਦੱਸਿਆ ਕਿ ਵਿਰਾਟ ਨੇ ਡੀਐਲਐਫ਼ ਫੇਜ -1 ਸਥਿਤ ਘਰ ਬਾਹਰ ਉਨ੍ਹਾਂ ਦਾ ਡਰਾਈਵਰ ਦੀਪਕ ਬੁੱਧਵਾਰ ਨੂੰ ਪੀਣ ਵਾਲੇ ਪਾਣੀ ਵਾਲੀ ਲਾਈਨ ਵਿੱਚ ਪਾਈਪ ਲਾ ਕੇ ਕਾਰ ਨੂੰ ਧੋ ਰਿਹਾ ਸੀ। ਵਿਭਾਗੀ ਅਧਿਕਾਰੀਆਂ ਨੇ ਕਿਹਾ ਹੈ ਕਿ ਕੋਈ ਵੀ ਸੂਰਤ ਵਿੱਚ ਪਾਣੀ ਦੀ ਬਰਬਾਦੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ।  

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Gurugram Municipal Corporation imposed Rs 500 Fine on Virat Kohli driver for car washing