ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਕਤਲ ਦੇ ਦੋਸ਼ੀ ਕਿਸਾਨ ਆਗੂ ਮਨਜੀਤ ਧਨੇਰ ਨੂੰ ਮਿਲੀ ਸਜ਼ਾ ਮੁਆਫ਼ੀ

1 / 3ਕਤਲ ਦੇ ਦੋਸ਼ੀ ਕਿਸਾਨ ਆਗੂ ਮਨਜੀਤ ਧਨੇਰ ਨੂੰ ਮਿਲੀ ਸਜ਼ਾ ਮੁਆਫ਼ੀ

2 / 3ਕਤਲ ਦੇ ਦੋਸ਼ੀ ਕਿਸਾਨ ਆਗੂ ਮਨਜੀਤ ਧਨੇਰ ਨੂੰ ਮਿਲੀ ਸਜ਼ਾ ਮੁਆਫ਼ੀ

3 / 3ਕਤਲ ਦੇ ਦੋਸ਼ੀ ਕਿਸਾਨ ਆਗੂ ਮਨਜੀਤ ਧਨੇਰ ਨੂੰ ਮਿਲੀ ਸਜ਼ਾ ਮੁਆਫ਼ੀ

PreviousNext

ਪੰਜਾਬ ਸਰਕਾਰ ਦੀ ਸਿਫ਼ਾਰਸ਼ 'ਤੇ ਰਾਜਪਾਲ ਵੀ.ਪੀ. ਸਿੰਘ ਬਦਨੌਰ ਨੇ 2001 ਦੇ ਕਤਲ ਕੇਸ ਵਿੱਚ ਦੋਸ਼ੀ ਠਹਿਰਾਏ 62 ਸਾਲਾ ਕਿਸਾਨ ਆਗੂ ਮਨਜੀਤ ਸਿੰਘ ਧਨੇਰ ਨੂੰ ਮੁਆਫ਼ੀ ਦੇ ਦਿੱਤੀ ਹੈ। ਧਨੇਰ 20 ਸਤੰਬਰ ਤੋਂ ਬਰਨਾਲਾ ਜੇਲ੍ਹ ਵਿੱਚ ਬੰਦ ਹੈ ਜਦੋਂ ਉਸ ਨੇ ਸੁਪਰੀਮ ਕੋਰਟ ਦੇ ਹੁਕਮਾਂ ਅਨੁਸਾਰ ਆਤਮ ਸਮਰਪਣ ਕਰ ਦਿੱਤਾ ਸੀ। 3 ਸਤੰਬਰ 2019 ਨੂੰ ਸੁਪਰੀਮ ਕੋਰਟ ਨੇ ਹਾਈ ਕੋਰਟ ਦੀ ਸਜ਼ਾ ਨੂੰ ਬਰਕਰਾਰ ਰੱਖਿਆ ਸੀ।
 
ਦੱਸਣਯੋਗ ਹੈ ਕਿ ਭਾਰਤ ਦੇ ਸੰਵਿਧਾਨ ਦੀ ਧਾਰਾ 161 ਤਹਿਤ ਰਾਜਪਾਲ ਕੋਲ ਸਜ਼ਾ ਮੁਆਫ਼ ਕਰਨ ਦੀਆਂ ਸ਼ਕਤੀਆਂ  ਹੁੰਦੀਆਂ ਹਨ।

 

ਧਨੇਰ ਸਣੇ ਛੇ ਹੋਰਨਾਂ ਨੂੰ ਸਾਲ 2001 ਵਿੱਚ 82 ਸਾਲਾ ਦਲੀਪ ਸਿੰਘ ਦੇ 2005 ਵਿੱਚ ਹੋਏ ਕਤਲ ਕੇਸ ਵਿੱਚ ਬਰਨਾਲਾ ਦੀ ਇੱਕ ਅਦਾਲਤ ਨੇ ਉਮਰ ਕੈਦ ਦੀ ਸਜ਼ਾ ਸੁਣਾਈ ਸੀ। ਬਾਅਦ ਵਿੱਚ ਹਾਈ ਕੋਰਟ ਨੇ ਇਸ ਨੂੰ ਦੋਸ਼ੀ ਠਹਿਰਾਇਆ ਸੀ। ਧਨੇਰ ਨੇ ਇਸ ਸਜ਼ਾ ਨੂੰ ਸੁਪਰੀਮ ਕੋਰਟ ਵਿੱਚ ਚੁਣੌਤੀ ਦਿੱਤੀ ਜਿਸ ਨੇ ਉਸ ਦੀ ਪਟੀਸ਼ਨ ਨੂੰ ਰੱਦ ਕਰਦਿਆਂ 3 ਸਤੰਬਰ, 2019 ਨੂੰ ਉਸ ਨੂੰ ‘ਚਾਰ ਹਫ਼ਤਿਆਂ ਦੇ ਅੰਦਰ ਆਤਮ ਸਮਰਪਣ ਕਰਨ ਲਈ ਕਿਹਾ।

 

ਕਿਸਾਨ, ਵਿਦਿਆਰਥੀ ਅਤੇ ਹੋਰ ਖੱਬੇਪੱਖੀ ਯੂਨੀਅਨਾਂ ਬਰਨਾਲਾ ਜੇਲ੍ਹ ਦੇ ਬਾਹਰ ਧਰਨੇ ਪ੍ਰਦਰਸ਼ਨ ਕਰ ਰਹੀਆਂ ਸਨ ਅਤੇ ਧਨੇਰ ਲਈ ਮੁਆਫ਼ੀ ਮੰਗ ਰਹੇ ਸਨ, ਜੋ 1997 ਵਿੱਚ ਕਿਰਨਜੀਤ ਕੌਰ ਦੇ ਬਲਾਤਕਾਰ-ਕਤਲ ਵਿਰੁੱਧ ਐਕਸ਼ਨ ਕਮੇਟੀ ਦੇ ਬੈਨਰ ਹੇਠ ਮੁਹਿੰਮ ਦੀ ਅਗਵਾਈ ਕਰ ਰਿਹਾ ਸੀ।

 

ਦਲੀਪ ਸਿੰਘ ਦੀ ਇੱਕ ਝੜਪ ਵਿੱਚ ਮੌਤ ਹੋ ਗਈ ਅਤੇ ਉਹ ਕਿਰਨਜੀਤ ਕਤਲ ਕੇਸ ਵਿੱਚ ਇੱਕ ਮੁਲਜ਼ਮ ਦੇ ਪਰਿਵਾਰ ਨਾਲ ਸਬੰਧਤ ਸੀ। ਧਨੇਰ ਨੂੰ ਦਲੀਪ ਸਿੰਘ ਦੇ ਕਤਲ ਲਈ ਦੋਸ਼ੀ ਕਰਾਰ ਦਿੱਤਾ ਗਿਆ। 

 

ਮਹਿਲ ਕਲਾਂ ਦੀ ਇੱਕ ਵਿਦਿਆਰਥਣ ਕਿਰਨਜੀਤ ਕੌਰ 17 ਜੁਲਾਈ 1997 ਵਿੱਚ ਅਗ਼ਵਾ ਹੋਈ ਸੀ। ਬਲਾਤਕਾਰ ਕਰਨ ਮਗਰੋਂ ਉਸ ਦਾ ਕਤਲ ਕਰ ਦਿੱਤਾ ਗਿਆ। ਜਦੋਂ ਝੜਪ ਹੋਈ ਤਾਂ ਧਨੇਰ ਕਿਰਨਜੀਤ ਨੂੰ ਇਨਸਾਫ਼ ਦਿਵਾਉਣ ਦੀ ਮੁਹਿੰਮ ਦੀ ਅਗਵਾਈ ਕਰ ਰਿਹਾ ਸੀ।

 

ਇਸ ਸਬੰਧੀ ਪੰਜਾਬ ਦੇ ਮੁੱਖ ਮੰਤਰੀ ਦੇ ਮੁੱਖ ਪ੍ਰਮੁੱਖ ਸਕੱਤਰ ਸੁਰੇਸ਼ ਕੁਮਾਰ ਨੇ ਦਸਿਆ ਹੈ ਕਿ ਸਾਨੂੰ ਜਾਣਕਾਰੀ ਮਿਲੀ ਹੈ ਕਿ ਰਾਜਪਾਲ ਨੇ ਧਨੇਰ ਨੂੰ ਸਜ਼ਾ ਮੁਆਫ਼ੀ ਦੇ ਦਿੱਤੀ ਹੈ। ਇੱਕ ਵਾਰ ਫਾਈਲ ਸਾਡੇ ਤੱਕ ਪਹੁੰਚ ਜਾਣ ਉੱਤੇ ਸਬੰਧਤ ਵਿਭਾਗ ਹੁਕਮ ਜਾਰੀ ਕਰੇਗਾ। ਅਸੀਂ ਸਥਿਤੀ ਉੱਤੇ ਕੰਟੋਰਲ ਰੱਖਣ ਲਈ ਪ੍ਰਦਰਸ਼ਨਕਾਰੀਆਂ ਨਾਲ ਲਗਾਤਾਰ ਸੰਪਰਕ ਵਿੱਚ ਹਾਂ।

 

ਪੰਜਾਬ ਸਰਕਾਰ ਨੇ ਬਲਾਤਕਾਰ-ਕਤਲ ਪੀੜਤ ਦੇ ਪਰਿਵਾਰ ਲਈ ਇਨਸਾਫ਼ ਦੀ ਮੰਗ ਵਿੱਚ ਜਨਤਕ ਉਦੇਸ਼ ਅਤੇ ਧਨੇਰ ਦੀ ਭੂਮਿਕਾ ਦਾ ਹਵਾਲਾ ਦੇ ਕੇ ਰਾਜਪਾਲ ਅੱਗੇ ਮੁਆਫ਼ੀ ਲਈ ਕੇਸ ਭੇਜਿਆ ਸੀ। ਸੋਮਵਾਰ ਨੂੰ ਜੇਲ੍ਹ ਮੰਤਰੀ ਸੁਖਜਿੰਦਰ ਰੰਧਾਵਾ ਦੀ ਸਿਫ਼ਾਰਸ਼ ਨਾਲ ਕੇਸ ਅੱਗੇ ਭੇਜਿਆ ਸੀ ਜਿਸ ਨੂੰ ਰਾਜਪਾਲ ਨੇ ਮਨਜ਼ੂਰੀ ਦੇ ਦਿੱਤੀ ਹੈ।


ਧਨੇਰ ਅਤੇ ਐਕਸ਼ਨ ਕਮੇਟੀ ਦੇ ਦੋ ਹੋਰ ਨੇਤਾਵਾਂ (ਪ੍ਰੇਮ ਕੁਮਾਰ ਅਤੇ ਨਰਾਇਣ ਦੱਤ) ਨੂੰ ਸਾਲ 2005 ਵਿੱਚ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਸੀ। ਤਿੰਨਾਂ ਨੂੰ ਸਾਲ 2007 ਵਿੱਚ ਪੰਜਾਬ ਦੇ ਰਾਜਪਾਲ ਨੇ ਮੁਆਫ਼ੀ ਦਿੱਤੀ ਸੀ। ਪਰ ਦਲੀਪ ਸਿੰਘ ਦੇ ਰਿਸ਼ਤੇਦਾਰ - ਜਿਸ ਤੇ ਬਰਨਾਲਾ ਕੋਰਟ ਕੰਪਲੈਕਸ ਵਿੱਚ ਹਮਲਾ ਹੋਇਆ ਸੀ ਅਤੇ ਉਸ ਵਿੱਚ ਮੌਤ ਹੋ ਗਈ ਸੀ। ਬਾਅਦ ਵਿੱਚ ਇੱਕ ਹਸਪਤਾਲ - ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ ਤਬਦੀਲ ਹੋ ਗਿਆ। 

 

ਹਾਈ ਕੋਰਟ ਨੇ ਕੁਮਾਰ ਅਤੇ ਦੱਤ ਨੂੰ ਰਿਹਾਅ ਕੀਤਾ ਸੀ ਪਰ ਧਨੇਰ ਨੂੰ ਸਾਲ 2008 ਵਿੱਚ ਉਮਰ ਕੈਦ ਦਿੱਤੀ ਗਈ ਸੀ।

 

ਬਿਜਲੀ ਬੋਰਡ ਦੇ ਸੇਵਾਮੁਕਤ ਮੁਲਾਜ਼ਮ ਅਤੇ ਪੱਕਾ ਮੋਰਚੇ ਦੇ ਸੀਨੀਅਰ ਆਗੂ ਨਰਾਇਣ ਦੱਤ ਨੇ ਕਿਹਾ ਕਿ ਧਨੇਰ ਨੇ ਕਿਰਨਜੀਤ ਕੌਰ ਨਾਲ ਇਨਸਾਫ਼ ਲਈ ਲੜਾਈ ਲੜੀ ਸੀ ਜਿਸ ਦੀ ਬਲਾਤਕਾਰ ਅਤੇ ਕਤਲ ਹੋਇਆ ਸੀ। ਧਨੇਰ ਨੂੰ ਮੁਲਜ਼ਮ ਦੇ ਪਰਿਵਾਰ ਵੱਲੋਂ ਕਤਲ ਦੇ ਝੂਠੇ ਕੇਸ ਵਿੱਚ ਫਸਾਇਆ ਗਿਆ ਸੀ ਉਸ ਨੇ ਕਿਹਾ।

 

ਬੀਕੇਯੂ (ਡਕੌਂਦਾ) ਦੇ ਜਨਰਲ ਸੱਕਤਰ, ਜਗਮੋਹਨ ਸਿੰਘ ਨੇ ਕਿਹਾ ਕਿ ਸਾਨੂੰ ਅਜੇ ਤੱਕ ਅਧਿਕਾਰਤ ਆਦੇਸ਼ ਮਿਲਣਾ ਬਾਕੀ ਹੈ, ਪਰ ਅਸੀਂ ਇਸ ਦਾ ਸਵਾਗਤ ਕਰਦੇ ਹਾਂ ਕਿਉਂਕਿ ਸਰਕਾਰ ਲੋਕਾਂ ਦੇ ਕੰਮਾਂ ਦਾ ਸਮਰੱਥਨ ਕਰਦੀ ਹੈ।

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Guv grants pardon to farmer leader Manjit Dhaner convicted for murder