ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਜੰਮੂ–ਕਸ਼ਮੀਰ ਨੂੰ UT ਬਣਵਾਉਣ ’ਚ ਰਾਜਪਾਲ ਮਲਿਕ ਦੀ ਰਹੀ ਵੱਡੀ ਭੂਮਿਕਾ

ਜੰਮੂ–ਕਸ਼ਮੀਰ ਨੂੰ UT ਬਣਵਾਉਣ ’ਚ ਰਾਜਪਾਲ ਮਲਿਕ ਦੀ ਰਹੀ ਵੱਡੀ ਭੂਮਿਕਾ

ਜੰਮੂ–ਕਸ਼ਮੀਰ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠਲੀ ਸਰਕਾਰ ਨੇ ਅੱਜ ਵੱਡਾ ਫ਼ੈਸਲਾ ਲਿਆ। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਰਾਜ ਸਭਾ ਵਿੱਚ ਇੱਕ ਬਿਲ ਪੇਸ਼ ਕੀਤਾ, ਜਿਸ ਵਿੱਚ ਜੰਮੂ–ਕਸ਼ਮੀਰ ਸੂਬੇ ਦੀ ਵੰਡ ਦੋ ਕੇਂਦਰ ਸ਼ਾਸਤ ਪ੍ਰਦੇਸ਼ਾਂ ਦੇ ਤੌਰ ਉੱਤੇ ਕਰਨ ਦਾ ਪ੍ਰਸਤਾਵ ਰੱਖਿਆ ਗਿਆ ਹੈ।

 

 

ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਪ੍ਰਸਤਾਵ ਰੱਖਿਆ ਕਿ ਸੰਵਿਧਾਨ ਦੀ ਧਾਰਾ 370 ਦੇ ਸਾਰੇ ਹਿੱਸੇ ਜੰਮੂ–ਕਸ਼ਮੀਰ ਉੱਤੇ ਹੁਣ ਲਾਗੂ ਨਹੀਂ ਹੋਣਗੇ। ਰਾਸ਼ਟਰਪਤੀ ਰਾਮਨਾਥ ਕੋਵਿੰਦ ਵੱਲੋਂ ਹੁਕਮ ਜਾਰੀ ਹੋਣ ਦੇ ਨਾਲ ਹੀ ਮੋਦੀ ਸਰਕਾਰ ਨੇ ਧਾਰਾ 370 ਹਟਾਉਣ ਲਈ ਸੰਵਿਧਾਨਕ ਵਿਵਸਥਾਵਾਂ ਦੀਆਂ ਕਾਨੂੰਨੀ ਵਿਆਖਿਆਵਾਂ ਦਾ ਸਹਾਰਾ ਲਿਆ ਹੈ।

 

 

ਇਸ ਸਾਰੇ ਮਾਮਲੇ ਵਿੱਚ ਜੰਮੂ–ਕਸ਼ਮੀਰ ਵਿੱਚ ਇਸ ਵੇਲੇ ਲੱਗਾ ਰਾਜਪਾਲ ਦਾ ਰਾਜ ਅਹਿਮ ਸਿੱਧ ਹੋਇਆ। ਇਸ ਦਾ ਸਿੱਧਾ ਮਤਲਬ ਇਹੋ ਹੈ ਕਿ ਅੱਜ ਦੇ ਅਹਿਮ ਫ਼ੈਸਲੇ ਲਾਗੂ ਕਰਵਾਉਣ ਵਿੱਚ ਰਾਜਪਾਲ ਸ੍ਰੀ ਸੱਤਿਆ ਪਾਲ ਮਲਿਕ ਦੀ ਵੱਡੀ ਭੂਮਿਕਾ ਰਹੀ ਹੈ।

 

 

ਧਾਰਾ 370 ਅਧੀਨ ਜੰਮੂ–ਕਸ਼ਮੀਰ ਨੂੰ ਵਿਸ਼ੇਸ਼ ਦਰਜਾ ਦਿੱਤਾ ਗਿਆ ਸੀ। ਰਾਸ਼ਟਰਪਤੀ ਦੇ ਹੁਕਮ ਨਾਲ ਹੀ ਹੁਣ ਸੰਵਿਧਾਨ ਦੀਆਂ ਸਾਰੀਆਂ ਵਿਵਸਥਾਵਾਂ ਜੰਮੂ–ਕਸ਼ਮੀਰ ਉੱਤੇ ਵੀ ਲਾਗੂ ਹੋਣਗੀਆਂ।

 

 

ਅਸਲ ’ਚ ਇਸ ਵੇਲੇ ਜੰਮੂ–ਕਸ਼ਮੀਰ ਵਿੱਚ ਕੋਈ ਵੀ ਚੁਣੀ ਹੋਈ ਸਰਕਾਰ ਨਹੀਂ ਹੈ। ਉੱਥੇ ਇਸ ਵੇਲੇ ਸੱਤਿਆ ਪਾਲ ਮਲਿਕ ਰਾਜਪਾਲ ਹਨ ਤੇ ਹੁਣ ਉੱਥੇ ਉਨ੍ਹਾਂ ਦਾ ਹੀ ਹੁਕਮ ਚੱਲ ਰਿਹਾ ਹੈ।

 

 

ਰਾਸ਼ਟਰਪਤੀ ਦੇ ਹੁਕਮ ਵਿੱਚ ਵੀ ਕਿਹਾ ਗਿਆ ਹੈ ਕਿ ਰਾਜਪਾਲ ਹੁਣ ਚੁਣੀ ਹੋਈ ਸਰਕਾਰ ਦੀਆਂ ਸ਼ਕਤੀਆਂ ਦੀ ਵਰਤੋਂ ਕਰਨਗੇ ਅਤੇ ਧਾਰਾ 370 ਦੇ ਸਬੰਧ ਵਿੱਚ ਰਾਸ਼ਟਰਪਤੀ ਨੂੰ ਸਿਫ਼ਾਰਸ਼ ਕਰਨ ਵਿੱਚ ਰਾਜ ਦੇ ਕੋਈ ਚੁਣੇ ਹੋਏ ਨੁਮਾਇੰਦਿਆਂ ਦੀ ਇੱਛਾ ਪ੍ਰਗਟਾਉਣਗੇ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Guv Malik s role remained significant in announcing Jammu Kashmir as UT