ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਗੁਹਾਟੀ ’ਚ ਗ੍ਰੇਨੇਡ ਫਟਿਆ, 12 ਲੋਕ ਜ਼ਖ਼ਮੀ- ਉਲਫਾ ਨੇ ਲਈ ਜ਼ਿੰਮੇਵਾਰੀ

ਅਸਮ ਦੇ ਗੁਹਾਟੀ ਚ ਅੱਜ ਬੁੱਧਵਾਰ ਨੂੰ ਇਕ ਮਾਲ ਦੇ ਬਾਹਰ ਗ੍ਰੇਨੇਡ ਨਾਲ ਧਮਾਆ ਹੋ ਗਿਆ ਜਿਸ ਕਾਰਨ ਘੱਟੋ ਘੱਟ 12 ਲੋਕਾਂ ਦੇ ਜ਼ਖ਼ਮੀ ਹੋਣ ਦੀ ਖ਼ਬਰ ਹੈ। ਪੁਲਿਸ ਨੇ ਦਸਿਆ ਕਿ ਇਹ ਗ੍ਰੇਨੇਡ ਧਮਾਕਾ ਰਾਤ ਲਗਭਗ 8 ਵਜੇ ਦੇ ਨੇੜੇ ਹੋਇਆ। ਪੁਲਿਸ ਨੇ ਕਿਹਾ ਕਿ ਪ੍ਰਕਾਸ਼ ਬਰੁਆ ਦੀ ਅਗਵਾਈ ਵਾਲੇ ਉਲਫਾ ਨੇ ਗੱਲਬਾਤ ਵਿਰੋਧੀ ਧੜੇ ਨੇ ਧਮਾਕੇ ਦੀ ਜ਼ਿੰਮੇਵਾਰੀ ਲਈ ਹੈ।

 

 

ਮਿਲੀ ਜਾਣਕਾਰੀ ਮੁਤਾਬਕ ਗੁਹਾਟੀ ਚ ਜ਼ੂ ਰੋਡ ਤੇ ਇਹ ਧਮਾਕਾ ਹੋਇਆ। ਧਮਾਕੇ ਮਗਰੋਂ ਪੁਲਿਸ ਨੇ ਇਲਾਕੇ ਦੀ ਚਾਰੇ ਪਾਸਿਓਂ ਨਾਕੇਬੰਦੀ ਕਰ ਦਿੱਤੀ ਹੇ। ਇਸ ਧਮਾਕੇ ਚ ਕਿਸੇ ਕਿਸਮ ਦੇ ਜਾਨੀ ਨੁਕਸਾਨ ਦੀ ਖ਼ਬਰ ਨਹੀਂ ਮਿਲੀ ਹੈ।

 

 

ਧਮਾਕੇ ਚ ਪੀੜਤ ਲੋਕਾਂ ਨੂੰ ਗੁਹਾਟੀ ਮੈਡੀਕਲ ਕਾਲਜ ਹਸਪਤਾਲ ਲਈ ਰੈਫ਼ਰ ਕਰ ਦਿੱਤਾ ਗਿਆ ਹੈ, ਜਿਥੇ ਉਹ ਜ਼ੇਰੇ ਇਲਾਜ ਹਨ। ਪੁਲਿਸ ਕਮਿਸ਼ਨਰ ਦੀਪਕ ਕੁਮਾਰ ਨੇ ਗ੍ਰੇਨੇਡ ਹਮਲੇ ਦੀ ਪੁਸ਼ਟੀ ਕੀਤੀ ਅਤੇ ਨਾਲ ਹੀ ਕਿਹਾ ਕਿ ਪੁਲਿਸ ਮਾਮਲੇ ਦੀ ਜਾਂਚ ਚ ਜੁਟੀ ਹੈ।

 

 

 

 

 

 

.

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Guwahati mall blast grenade Blast Outside A Mall In Guwahati Six Injured