ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਹਿਨਾ ਖਾਨ ਦੀ ਫਿਲਮ 'Hacked' ਦਾ ਟ੍ਰੇਲਰ ਰਿਲੀਜ਼ 

ਛੋਟੇ ਪਰਦੇ 'ਤੇ ਸੰਸਕਾਰੀ ਨੂੰਹ ਦੇ ਨਾਂ ਨਾਲ ਮਸ਼ਹੂਰ ਹਿਨਾ ਖਾਨ ਨੇ ਆਪਣੀ ਇੱਕ ਵੱਖਰੀ ਪਛਾਣ ਬਣੀ ਲਈ ਹੈ। ਜਿੱਥੇ ਬਿਗ ਬੌਸ ਦੇ ਘਰ 'ਚ ਜਾਣ ਨਾਲ ਉਸ ਨੂੰ ਇੱਕ ਵੱਖਰੀ ਪਛਾਣ ਮਿਲੀ ਹੈ ਤਾਂ ਕਾਨਸ ਫਿਲਮ ਫੈਸਟੀਵਲ 'ਚ ਪਹੁੰਚਣ ਵਾਲੀ ਉਹ ਪਹਿਲੀ ਟੀਵੀ ਸਟਾਰ ਬਣੀ ਹੈ। ਹੁਣ ਹਿਨਾ ਖਾਨ ਬਾਲੀਵੁੱਡ 'ਚ ਕਦਮ ਰੱਖਣ ਜਾ ਰਹੀ ਹੈ। ਫਿਲਮ 'ਹੈਕਡ' ਨੂੰ ਲੈ ਕੇ ਹਿਨਾ ਕਾਫੀ ਚਰਚਾ 'ਚ ਹੈ।
 

ਹਿਨਾ ਖਾਨ ਛੇਤੀ ਹੀ ਫਿਲਮ ਡਾਇਰੈਕਟਰ ਵਿਕਰਮ ਭੱਟ ਨਾਲ ਬਾਲੀਵੁੱਡ 'ਚ ਆਪਣਾ ਪਹਿਲਾ ਕਦਮ ਰੱਖਣ ਲਈ ਤਿਆਰ ਹੈ। ਇਸ ਫਿਲਮ ਦਾ ਟ੍ਰੇਲਰ ਜਾਰੀ ਹੋ ਗਿਆ ਹੈ।
 

 

ਹਿਨਾ ਖਾਨ ਇਸ ਫਿਲਮ ਨੂੰ ਲੈ ਕੇ ਬਹੁਤ ਉਤਸ਼ਾਹਿਤ ਹੈ। ਇਸ ਫਿਲਮ ਦਾ ਮੋਸ਼ਨ ਪੋਸਟਰ ਸਾਹਮਣੇ ਆਇਆ ਹੈ। ਇਸ 'ਚ ਹਿਨਾ ਖਾਨ ਬਹੁਤ ਬੋਲਡ ਅਵਤਾਰ ਵਿੱਚ ਨਜ਼ਰ ਆ ਰਹੀ ਹੈ।
 

ਵਿਕਰਮ ਭੱਟ ਦੀ ਫਿਲਮ 'ਹੈਕਡ' 7 ਫਰਵਰੀ 2020 ਨੂੰ ਰਿਲੀਜ਼ ਹੋਵੇਗੀ। ਇਸ ਫਿਲਮ 'ਚ ਹਿਨਾ ਖਾਨ ਤੋਂ ਇਲਾਵਾ ਰੋਹਨ ਸ਼ਾਹ, ਮੋਹਿਤ ਮਲਹੋਤਰਾ ਅਤੇ ਸਿਡ ਮੱਕੜ ਨਜ਼ਰ ਆਉਣਗੇ।
 

 

ਟ੍ਰੇਲਰ ਦੀ ਗੱਲ ਕਰੀਏ ਤਾਂ ਇਸ 'ਚ ਵਿਖਾਇਆ ਗਿਆ ਹੈ ਕਿ ਕਿਵੇਂ 19 ਸਾਲ ਇੱਕ ਅਜਿਹਾ ਹੈਕਰ ਬਣ ਜਾਂਦਾ ਹੈ, ਜੋ ਸਮਾਜ ਲਈ ਖਤਰਾ ਸਾਬਿਤ ਹੋ ਜਾਂਦਾ ਹੈ। ਉਹ ਲੜਕੀਆਂ ਦੀ ਨਿੱਜੀ ਜਾਣਕਾਰੀਆਂ ਨੂੰ ਹੈ ਕਰਕੇ ਉਨ੍ਹਾਂ ਨਾਲ ਗਲਤ ਕੰਮ ਕਰਦਾ ਹੈ। ਇਸ ਹੈਕਰ ਦਾ ਸ਼ਿਕਾਰ ਹਿਨਾ ਖਾਨ ਵੀ ਹੋ ਜਾਂਦੀ ਹੈ। ਥ੍ਰੀਲਰ ਨਾਲ ਭਰਪੂਰ ਇਸ ਫਿਲਮ 'ਚ ਹਿਨਾ ਖਾਨ ਸ਼ਾਨਦਾਰ ਐਕਟਿੰਗ ਕਰਦੀ ਨਜ਼ਰ ਆਈ ਹੈ।
 

ਜ਼ਿਕਰਯੋਗ ਹੈ ਕਿ ਹਿਨਾ ਦਾ ਜਨਮ 2 ਅਕਤੂਬਰ 1987 ਨੂੰ ਸ੍ਰੀਨਗਰ 'ਚ ਹੋਇਆ ਸੀ। ਹਿਨਾ ਨੇ 2009 'ਚ ਐਮਬੀਏ ਕੀਤਾ ਸੀ। ਦੱਸਣਯੋਗ ਹੈ ਕਿ ਹਿਨਾ ਖਾਨ ਸੋਸ਼ਲ ਮੀਡੀਆ 'ਤੇ ਕਾਫੀ ਸਰਗਰਮ ਰਹਿੰਦੀ ਹੈ। ਉਹ ਆਏ ਦਿਨ ਫੈਨਜ਼ ਨਾਲ ਆਪਣੀਆਂ ਖੂਬਸੂਰਤ ਤਸਵੀਰਾਂ ਸ਼ੇਅਰ ਕਰਦੀ ਰਹਿੰਦੀ ਹੈ। ਉਸ ਦੀਆਂ ਤਸਵੀਰਾਂ ਨੂੰ ਫੈਨਜ਼ ਵਲੋਂ ਕਾਫੀ ਪਸੰਦ ਕੀਤਾ ਜਾਂਦਾ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Hacked Trailer OUT Hina Khan Debut Film Looks Interesting