ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਗੁਜਰਾਲ ਦੀ ਸਲਾਹ ਮੰਨੀ ਹੁੰਦੀ ਤਾਂ ’84 ਦਾ ਸਿੱਖ ਕਤਲੇਆਮ ਟਲ਼ ਜਾਂਦਾ: ਡਾ. ਮਨਮੋਹਨ ਸਿੰਘ

ਗੁਜਰਾਲ ਦੀ ਸਲਾਹ ਮੰਨੀ ਹੁੰਦੀ ਤਾਂ ’84 ਦਾ ਸਿੱਖ ਕਤਲੇਆਮ ਟਲ਼ ਜਾਂਦਾ: ਡਾ. ਮਨਮੋਹਨ ਸਿੰਘ

ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਨੇ ਕਿਹਾ ਹੈ ਕਿ 1984 ਦਾ ਸਿੱਖ ਕਤਲੇਆਮ ਟਾਲ਼ਿਆ ਜਾ ਸਕਦਾ ਸੀ, ਜੇ ਮਰਹੂਮ ਇੰਦਰ ਕੁਮਾਰ ਗੁਜਰਾਲ ਵੱਲੋਂ ਉਦੋਂ ਸਮੇਂ–ਸਿਰ ਦਿੱਤੀ ਸਲਾਹ ਮੰਨ ਲਈ ਜਾਂਦੀ। ਚੇਤੇ ਰਹੇ ਕਿ ਉਦੋਂ ਸ੍ਰੀ ਗੁਜਰਾਲ ਨੇ ਛੇਤੀ ਤੋਂ ਛੇਤੀ ਫ਼ੌਜ ਸੱਦਣ ਦੀ ਮੰਗ ਕੀਤੀ ਸੀ। ਡਾ. ਮਨਮੋਹਨ ਸਿੰਘ ਨੇ ਇਹ ਗੱਲ ਗੁਜਰਾਲ ਦੀ ਜਨਮ–ਸ਼ਤਾਬਦੀ ਮੌਕੇ ਇੱਕ ਪ੍ਰੋਗਰਾਮ ਦੌਰਾਨ ਆਖੀ।

 

 

ਡਾ. ਮਨਮੋਹਨ ਸਿੰਘ ਨੇ ਕਿਹਾ ਕਿ ਜਿਸ ਵੇਲੇ 31 ਅਕਤੂਬਰ, 1984 ਨੂੰ ਉਦੋਂ ਦੇ ਪ੍ਰਧਾਨ ਮੰਤਰੀ ਸ੍ਰੀਮਤੀ ਇੰਦਰਾ ਗਾਂਧੀ ਦੇ ਕਤਲ ਦੀ ਘਟਨਾ ਵਾਪਰੀ ਸੀ, ਤਦ ਸ੍ਰੀ ਗੁਜਰਾਲ ਕਾਫ਼ੀ ਉਦਾਸ ਸਨ।

 

 

ਡਾ. ਮਨਮੋਹਨ ਸਿੰਘ ਨੇ ਦੱਸਿਆ ਕਿ ਸ੍ਰੀ ਗੁਜਰਾਲ ਸ਼ਾਮੀਂ ਤਤਕਾਲੀਨ ਗ੍ਰਹਿ ਮੰਤਰੀ ਪੀ.ਵੀ. ਨਰਸਿਮਹਾ ਰਾਓ ਕੋਲ ਗਏ ਸਨ ਤੇ ਉਨ੍ਹਾਂ ਨੂੰ ਆਖਿਆ ਸੀ ਕਿ ਹਾਲਾਤ ਕਾਫ਼ੀ ਭਿਆਨਕ ਹੋ ਚੁੱਕੇ ਹਨ, ਇਸ ਲਈ ਇਹ ਜ਼ਰੂਰੀ ਹੈ ਕਿ ਹੁਣ ਛੇਤੀ ਤੋਂ ਛੇਤੀ ਫ਼ੌਜ ਸੱਦ ਲਈ ਜਾਵੇ।

 

 

ਡਾ. ਮਨਮੋਹਨ ਸਿੰਘ ਨੇ ਅੱਗੇ ਕਿਹਾ ਕਿ ਜੇ ਉਦੋਂ ਸ੍ਰੀ ਗੁਜਰਾਲ ਦੀ ਇਹ ਸਲਾਹ ਮੰਨ ਲਈ ਜਾਂਦੀ, ਤਾਂ ਸ਼ਾਇਦ 1984 ਦਾ ਕਤਲੇਆਮ ਟਾਲਿ਼ਆ ਜਾ ਸਕਦਾ ਸੀ।

 

 

ਡਾ. ਮਨਮੋਹਨ ਸਿੰਘ ਨੇ ਦੱਸਿਆ ਕਿ ਇੰਦਰ ਕੁਮਾਰ ਗੁਜਰਾਲ ਅਤੇ ਉਹ ਖ਼ੁਦ ਦੋਵੇਂ ਹੀ ਉਸ ਇਲਾਕੇ ਤੋਂ ਆਏ ਸਨ, ਜਿਹੜਾ ਹੁਣ ਪਾਕਿਸਤਾਨ ’ਚ ਹੈ। ‘ਗੁਜਰਾਲ ਜੀ ਤੇ ਮੈਂ ਦੋਵੇਂ ਹੀ ਪਾਕਿਸਤਾਨ ਦੇ ਜਿਹਲਮ ਜ਼ਿਲ੍ਹੇ ’ਚ ਹੋਏ ਤੇ ਇੱਕ ਲੰਮਾ ਸਫ਼ਰ ਅਸੀਂ ਦੋਵਾਂ ਨੇ ਨਾਲ ਤੈਅ ਕੀਤਾ।’

 

 

ਕਾਂਗਰਸ ਦੇ ਕਿਸੇ ਅਹਿਮ ਆਗੂ ਵੱਲੋਂ ਅਜਿਹਾ ਬਿਆਨ ਵੀ ਪਹਿਲੀ ਵਾਰ ਆਇਆ ਹੈ ਤੇ ਇਸ ਬਿਆਨ ’ਚ ਸਿੱਧੇ ਅਤੇ ਅਸਿੱਧੇ ਤੌਰ ਉੱਤੇ ਉਦੋਂ ਦੇ ਗ੍ਰਹਿ ਮੰਤਰੀ ਸ੍ਰੀ ਨਰਸਿਮਹਾ ਰਾਓ ਜ਼ਿੰਮੇਵਾਰ ਵਿਖਾਈ ਦਿੰਦੇ ਹਨ। ਪਰ ਇਸ ਸੱਚਾਈ ਦੀ ਤਹਿ ਤੱਕ ਜਾਣਾ ਜ਼ਰੂਰੀ ਹੈ – ਕੀ ਇਹ ਗੱਲ ਸੱਚ ਹੈ? ‘ਹਿੰਦੁਸਤਾਨ ਟਾਈਮਜ਼ ਪੰਜਾਬੀ’ ਆਪਣੇ ਵੱਲੋਂ ਇਸ ਦੀ ਕੋਈ ਪੁਸ਼ਟੀ ਨਹੀਂ ਕਰਦਾ।

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Had Gujral s advice been implemented 1984 Sikh massacre could have been averted says Dr Manmohan Singh