ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਕੀ 'ਡੇਰਾ ਬਿਆਸ ਦਾ ਮੁਖੀ ਬਣਨ ਲਈ' ਸ਼ਿਵਇੰਦਰ ਸਿੰਘ ਨੇ ਕੀਤੀ ਖਰਬਾਂ ਦੀ ਹੇਰਾ–ਫੇਰੀ?

ਕੀ 'ਡੇਰਾ ਬਿਆਸ ਦਾ ਮੁਖੀ ਬਣਨ ਲਈ' ਸ਼ਿਵਇੰਦਰ ਸਿੰਘ ਨੇ ਕੀਤੀ ਖਰਬਾਂ ਦੀ ਹੇਰਾ–ਫੇਰੀ?

ਰੈਨਬੈਕਸੀ ਦੇ ਸਾਬਕਾ ਪ੍ਰੋਮੋਟਰਜ਼ ਮਾਲਵਿੰਦਰ ਸਿੰਘ (46) ਤੇ ਸ਼ਿਵਇੰਦਰ ਸਿੰਘ (44) ਕੱਲ੍ਹ ਗ੍ਰਿਫ਼ਤਾਰ ਹੋਣ ਤੋਂ ਬਾਅਦ ਇੱਕ ਵਾਰ ਫਿਰ ਚਰਚਾ ਦਾ ਕੇਂਦਰ ਬਣ ਗਏ ਹਨ।

 

 

ਇਸੇ ਵਰ੍ਹੇ ਫ਼ਰਵਰੀ ਮਹੀਨੇ ਦਿੱਲੀ ਪੁਲਿਸ ਦੇ ਆਰਥਿਕ ਅਪਰਾਧਕ ਨਾਲ ਸਬੰਧਤ ਮਾਮਲੇ ਨਿਬੇੜਨ ਵਾਲੇ ਵਿੰਗ ਨੂੰ ਕੀਤੀ ਸ਼ਿਕਾਇਤ ਵਿੱਚ ਮਾਲਵਿੰਦਰ ਸਿੰਘ ਨੇ ਆਪਣੇ ਛੋਟੇ ਭਰਾ ਸ਼ਿਵਇੰਦਰ ਸਿੰਘ, ਡੇਰਾ ਬਿਆਸ ਦੇ ਮੁਖੀ ਗੁਰਿੰਦਰ ਸਿੰਘ ਢਿਲੋਂ ਦੇ ਸਮੁੱਚੇ ਪਰਿਵਾਰ ਅਤੇ ਰੈਲੀਗੇਅਰ ਇੰਟਰਪ੍ਰਾਈਜ਼ਸ ਦੇ ਸਾਬਕਾ ਮੁਖੀ ਸੁਨੀਲ ਗੋਧਵਾਨੀ ਉੱਤੇ ਅਪਰਾਧਕ ਸਾਜ਼ਿਸ਼ ਰਚਣ, ਧੋਖਾਧੜੀ ਕਰਨ ਤੇ ਕਥਿਤ ਤੌਰ ਉੱਤੇ ਹਜ਼ਾਰਾਂ ਕਰੋੜ ਰੁਪਏ ਦੀ ਹੇਰਾ–ਫੇਰੀ ਦੇ ਦੋਸ਼ ਲਾਏ ਸਨ।

 

 

ਇਹ ਦੋਸ਼ ਲਾਇਆ ਗਿਆ ਸੀ ਕਿ ਆਰ.ਐੱਚ.ਸੀ. ਹੋਲਡਿੰਗਜ਼ (ਜੋ ਕਿਸੇ ਵੇਲੇ ਫ਼ੌਰਟਿਸ ਹਸਪਤਾਲ ਤੇ ਰੈਲੀਗੇਅਰ ਨੂੰ ਚਲਾਉਂਦੀ ਸੀ) ਨੇ ਢਿਲੋਂ ਪਰਿਵਾਰ ਨੂੰ 5,481 ਕਰੋੜ ਰੁਪਏ ਦੇ ਕਰਜ਼ੇ ਦਿੱਤੇ ਸਨ। ਇਸੇ ਸ਼ਿਕਾਇਤ ਵਿੱਚ ਆਖਿਆ ਗਿਆਸੀ ਕਿ – ‘ਮਾਲਵਿੰਦਰ ਸਿੰਘ ਜਦੋਂ ਵੀ ਕਦੇ ਆਪਣੀ ਰਕਮ ਵਾਪਸ ਲੈਣ ਦਾ ਕੋਈ ਜਤਨ ਕਰਦੇ ਸਨ, ਉਨ੍ਹਾਂ ਨੂੰ ਵਾਰ–ਵਾਰ ਧਮਕੀਆਂ ਮਿਲਦੀਆਂ ਸਨ। ਸ਼ਿਕਾਇਤ ਵਿੱਚ ਬਹੁਤ ਸਾਰੇ ਲੈਜਰ ਵੇਰਵੇ, ਬੈਂਕ ਖਾਤਿਆਂ ਦੀਆਂ ਸਟੇਟਮੈਂਟਸ ਤੇ ਈ–ਮੇਲਜ਼ ਦੇ ਵੇਰਵੇ ਵੀ ਦਿੱਤੇ ਹਨ।’

 

 

ਉਸੇ ਸ਼ਿਕਾਇਤ ਮੁਤਾਬਕ ਸ੍ਰੀ ਮਾਲਵਿੰਦਰ ਸਿੰਘ ਨੇ ਡੇਰਾ ਬਿਆਸ ਦੇ ਮੁਖੀ ਸ੍ਰੀ ਢਿਲੋਂ ਤੋਂ ਮਾਰਚ 2016 ਵਿੱਚ 8,646 ਕਰੋੜ ਰੁਪਏ ਲੈਣੇ ਸਨ। ‘ਸ਼ਿਵਇੰਦਰ ਸਿੰਘ ਨੇ ਮੋਟੀਆਂ ਰਕਮਾਂ ਕੰਪਨੀਆਂ ਵਿੱਚੋਂ ਕੱਢ ਕੇ ਢਿਲੋਂ ਪਰਿਵਾਰ ਨੂੰ ਦਿੱਤੀਆਂ ਕਿਉਂਕਿ ਉਹ ਅਸਲ ਵਿੱਚ ਡੇਰਾ ਬਿਆਸ ਦੇ ਮੁਖੀ ਦਾ ਰੂਹਾਨੀ ਅਹੁਦਾ ਲੈਣਾ ਚਾਹੁੰਦਾ ਸੀ। ਸ੍ਰੀ ਢਿਲੋਂ ਨੇ ਉਸ ਨਾਲ ਵਾਅਦਾ ਕੀਤਾ ਸੀ ਕਿ ਜੇ ਉਹ ਉਸ ਨੂੰ ਇੰਨੀ ਰਕਮ ਦੇਣਗੇ, ਤਾਂ ਉਹ ਉਸ ਨੂੰ ਡੇਰਾ ਬਿਆਸ ਦਾ ਮੁਖੀ ਬਣਾ ਦੇਣਗੇ।’

 

[ ਇਸ ਤੋਂ ਅੱਗੇ ਪੜ੍ਹਨ ਲਈ ਇਸ ਸਤਰ ਉੱਤੇ ਕਲਿੱਕ ਕਰੋ ]

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Had Shivinder Singh done siphoning of Billions of Rupees only to become Dera Beas head