ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਸਮੇਂ ਸਿਰ ਰਾਫ਼ੇਲ ਮਿਲ ਜਾਂਦਾ, ਬਾਲਾਕੋਟ ਹਮਲੇ ਦਾ ਅਸਰ ਹੋਰ ਵੱਧ ਹੁੰਦਾ: IAF ਮੁਖੀ

ਸਮੇਂ ਸਿਰ ਰਾਫ਼ੇਲ ਮਿਲ ਜਾਂਦਾ, ਬਾਲਾਕੋਟ ਹਮਲੇ ਦਾ ਅਸਰ ਹੋਰ ਵੱਧ ਹੁੰਦਾ: IAF ਮੁਖੀ

ਭਾਰਤੀ ਹਵਾਈ ਫ਼ੌਜ (IAF – Indian Air Force) ਦੇ ਮੁਖੀ ਬੀਐੱਸ ਧਨੋਆ ਨੇ ਕਿਹਾ ਹੈ ਕਿ ਬਾਲਾਕੋਟ ਹਵਾਈ ਹਮਲਿਆਂ ਵੇਲੇ ਤਕਨੀਕ ਭਾਰਤ ਦੇ ਹੱਕ ਵਿੱਚ ਸੀ ਤੇ ਜੇ ਕਿਤੇ ਰਾਫ਼ੇਲ ਜੰਗੀ ਹਵਾਈ ਜਹਾਜ਼ ਸਮੇਂ ਸਿਰ ਮਿਲ ਜਾਂਦੇ, ਤਾਂ ਨਤੀਜਾ ਦੇਸ਼ ਦੇ ਹੋਰ ਵੀ ਵੱਧ ਹੱਕ ਵਿੱਚ ਹੋਣਾ ਸੀ। ਸ੍ਰੀ ਧਨੋਆ ਭਵਿੱਖ ਦੀ ਏਅਰੋਸਪੇਸ ਸ਼ਕਤੀ ਤੇ ਤਕਨਾਲੋਜੀ ਦੇ ਪ੍ਰਭਾਵ ਬਾਰੇ ਇੱਕ ਗੋਸ਼ਟੀ ਨੂੰ ਸੰਬੋਧਨ ਕਰ ਰਹੇ ਸਨ।

 

 

ਸ੍ਰੀ ਧਨੋਆ ਨੇ ਕਿਹਾ ਕਿ ਬਾਲਾਕੋਟ ਆਪਰੇਸ਼ਨ ਵੇਲੇ ਸਾਡੇ ਕੋਲ ਤਕਨਾਲੋਜੀ ਸੀ ਤੇ ਅਸੀਂ ਬਹੁਤ ਮੁਹਾਰਤ ਨਾਲ ਹਥਿਆਰਾਂ ਦੀ ਵਰਤੋਂ ਕਰ ਸਕੇ। ਬਾਅਦ ਵਿੱਚ ਅਸੀਂ ਬਿਹਤਰ ਹੋਏ ਹਾਂ ਕਿਉਂਕਿ ਅਸੀਂ ਆਪਣੇ ਮਿੱਗ–21, ਬਿਸਾੱਨ ਤੇ ਮਿਰਾਜ–2000 ਹਵਾਈ ਜਹਾਜ਼ਾਂ ਨੂੰ ਅਪਗ੍ਰੇਡ ਕੀਤਾ ਸੀ। ਉਨ੍ਹਾਂ ਕਿਹਾ ਕਿ ਜੇ ਅਸੀਂ ਸਮੇਂ ਸਿਰਫ਼ ਰਾਫ਼ੇਲ ਹਵਾਈ ਜਹਾਜ਼ ਨੂੰ ਸ਼ਾਮਲ ਕਰ ਲਿਆ ਹੁੰਦਾ, ਤਾਂ ਨਤੀਜਾ ਹੋਰ ਵੀ ਸਾਡੇ ਹੱਕ ਵਿੱਚ ਹੋ ਜਾਣਾ ਸੀ।

 

 

ਇਸ ਤੋਂ ਪਹਿਲਾਂ ਵੀ ਹਵਾਈ ਫ਼ੌਜ ਦੇ ਮੁਖੀ ਰਾਫ਼ੇਲ ਦੀ ਅਹਿਮੀਅਤ ਉੱਤੇ ਆਪਣੀ ਰਾਇ ਜ਼ਾਹਿਰ ਕਰ ਚੁੱਕੇ ਹਨ। ਭਾਰਤੀ ਏਅਰ ਚੀਫ਼ ਮਾਰਸ਼ਲ ਬਰਿੰਦਰ ਸਿੰਘ ਧਨੋਆ ਨੇ ਪਿਛਲੇ ਵਰ੍ਹੇ 19 ਦਸੰਬਰ ਨੂੰ ਰਾਫ਼ੇਲ ਨਾਲ ਜੁੜੇ ਇੱਕ ਸੁਆਲ ਦੇ ਜੁਆਬ ਵਿੱਚ ਕਿਹਾ ਸੀ ਕਿ ਕੌਣ ਕਹਿੰਦਾ ਹੈ ਕਿ ਸਾਨੂੰ ਰਾਫ਼ੇਲ ਦੀ ਲੋੜ ਨਹੀਂ ਹੈ?

 

 

ਸਰਕਾਰ ਕਹਿੰਦੀ ਹੈ ਕਿ ਸਾਨੂੰ ਰਾਫ਼ੇਲ ਦੀ ਜ਼ਰੂਰਤ ਹੈ, ਅਸੀਂ ਕਹਿੰਦੇ ਹਾਂ ਕਿ ਸਾਨੂੰ ਰਾਫ਼ੇਲ ਦੀ ਜ਼ਰੂਰਤ ਹੈ, ਸੁਪਰੀਮ ਕੋਰਟ ਨੇ ਵੀ ਵਧੀਆ ਫ਼ੈਸਲਾ ਦਿੱਤਾ ਹੈ, ਸਾਨੂੰ ਇਸ ਪ੍ਰਕਿਰਿਆ ਵਿੱਚ ਕਾਫ਼ੀ ਦੇਰੀ ਪਹਿਲਾਂ ਹੀ ਹੋ ਚੁੱਕੀ ਹੈ। ਸਾਡੇ ਵਿਰੋਧੀ ਆਪਣਾ ਸਿਸਟਮ ਪਹਿਲਾਂ ਹੀ ਅਪਗ੍ਰੇਡ ਕਰ ਚੁੱਕੇ ਹਨ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Had we got Rafale in time impact of Balakot attack would have multiplied