ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

NCR ਤੇ Tricity ’ਚ ਹੈਫੇਡ ਖੋਲ੍ਹੇਗਾ ਫਲੈਗਸ਼ਿਪ ਸਟੋਰ

ਹਰਿਆਣਾ ਰਾਜ ਸਹਿਕਾਰੀ ਸਪਲਾਈ ਅਤੇ ਮਾਰਕੀਟਿੰਗ ਫੈਡਰੇਸ਼ਨ ਲਿਮਟਿਡ (ਹੈਫੇਡ) ਵੱਲੋਂ ਐਨਸੀਆਰ ਅਤੇ ਟਾਰਈਸਿਟੀ ਵਿਚ ਫਲੈਗਸ਼ਿਪ ਸਟੋਰ ਖੋਲੇ ਜਾਣਗੇ, ਜਿੰਨਾਂ ਵਿਚ ਵੱਖ-ਵੱਖ ਤਰਾਂ ਦੇ ਵਿਕਰੀ ਉਤਪਾਦਾਂ ਨੂੰ ਵਿਕਰੀ ਲਈ ਰੱਖਿਆ ਜਾਵੇਗਾ।

 

ਇਸ ਤੋਂ ਇਲਾਵਾ ਪੂਰੇ ਸੂਬੇ ਵਿਚ ਹੈਫੇਡ ਵੱਲੋਂ ਮਾਰਚ, 2020 ਤਕ ਪੀਡੀਐਸ, ਆਈਸੀਡੀਐਸ ਅਤੇ ਐਮਡੀਐਮ ਯੋਜਨਾਂ ਦੇ ਤਹਿਤ ਫੋਰਟੀਫਾਇਡ ਆਟੇ ਦੀ ਸਪਲਾਈ ਕੀਤੀ ਜਾਵੇਗੀ।

 

ਮੌਜ਼ੂਦਾ ਵਿਚ ਅੰਬਾਲਾ, ਕਰਨਾਲ, ਯਮੁਨਾਨਗਰ, ਰੋਹਤਕ ਅਤੇ ਮੇਵਾਤ ਜਿਲਿਆਂ ਵਿਚ ਫੋਰਟੀਫਾਇਡ ਆਟੇ ਦੀ ਸਪਲਾਈ ਕੀਤੀ ਜਾ ਰਹੀ ਹੈ।

 

ਸਹਿਕਾਰਤਾ ਮੰਤਰੀ ਡਾ. ਬਨਵਾਰੀ ਲਾਲ ਦੀ ਪ੍ਰਧਾਨਗੀ ਹੇਠ ਆਯੋਜਿਤ ਹੋਈ ਹੈਫੇਡ ਦੀ ਸਮੀਖਿਆ ਮੀਟਿੰਗ ਚ ਹੈਫੇਡ ਦੇ ਚੇਅਰਮੈਨ ਸੁਭਾਸ਼ ਚੰਦਰ ਕਤਿਆਲ ਅਤੇ ਸਹਿਕਾਰਤਾ ਵਿਭਾਗ ਦੇ ਵਧੀਕ ਮੁੱਖ ਸਕੱਤਰ ਸੰਜੀਵ ਕੌਸ਼ਲ ਵੀ ਹਾਜਿਰ ਸਨ।

 

ਮੀਟਿੰਗ ਚ ਦਸਿਆ ਗਿਆ ਕਿ ਹੈਫੇਡ ਵੱਲੋਂ ਆਨਲਾਇਨ ਡੈਸ਼ਬੋਰਡ ਵੀ ਤਿਆਰ ਕੀਤੀ ਜਾਵੇਗੀ ਅਤੇ ਆਪਣੇ ਉਤਪਾਦਾਂ ਨੂੰ ਈ-ਕਾਮਰਸ ਵੈਬਸਾਇਟਾਂ ਨਾਲ ਤਾਲਮੇਲ ਸਥਾਪਿਤ ਕਰਕੇ ਵਿਕਰੀ ਲਈ ਯੋਜਨਾਵਾਂ ਤਿਆਰ ਕੀਤੀ ਜਾ ਰਹੀ ਹੈ। ਉੱਥੇ ਹੈਡੇਫ ਵੱਲੋਂ ਉਤਪਾਦਾਂ ਦੀ ਵਿਕਰੀ ਨੂੰ ਵੱਧਾਉਣ ਲਈ ਐਕਸਪੋਰਟ ਸੈਲ ਅਤੇ ਗੁਣਵੱਤਾ ਨੂੰ ਵੱਧਾਉਣ ਲਈ ਖੋਜ ਸੈਲ ਦੀ ਸਥਾਪਨਾ ਵੀ ਕੀਤੀ ਜਾਵੇਗੀ।

 

ਮੀਟਿੰਗ ਵਿਚ ਸਹਿਕਾਰਤਾ ਮੰਤਰੀ ਡਾ. ਬਨਵਾਰੀ ਲਾਲ ਨੇ ਅਧਿਕਾਰੀਆਂ ਨੂੰ ਆਦੇਸ਼ ਦਿੱਤੇ ਕਿ ਉਹ ਹਰੇਕ ਕੰਮ ਨੂੰ ਖਤਮ ਕਰਨ ਲਈ ਟੀਚਾ ਨਿਰਧਾਰਿਤ ਕਰਨ ਤਾਂ ਜੋ ਇਕ ਸਮਾਂ ਦੇ ਅੰਦਰ ਕੰਮ ਨੂੰ ਖਤਮ ਕੀਤਾ ਜਾ ਸਕੇ।

 

ਉਨਾਂ ਨੇ ਅਧਿਕਾਰੀਆਂ ਨੂੰ ਆਦੇਸ਼ ਦਿੱਤੇ ਕਿ ਉਹ ਵੱਖ-ਵੱਖ ਸਮੱਸਿਆਵਾਂ ਦੇ ਹਲ ਲਈ ਵਿਚਾਰ-ਵਟਾਂਦਰਾ ਕਰਨ ਅਤੇ ਹੋਰ ਵਿਭਾਗਾਂ ਦੇ ਅਧਿਕਾਰੀਆਂ ਨਾਲ ਮੀਟਿੰਗ ਕਰਕੇ ਇੰਨਾਂ ਸਮੱਸਿਆਵਾਂ ਨੂੰ ਨਿਪਟਾਉਣ। ਉਨਾਂ ਕਿਹਾ ਕਿ ਹੈਫੇਡ ਵੱਲੋਂ ਚਲਾਈ ਜਾ ਰਹੀਆਂ ਵੱਖ-ਵੱਖ ਯੋਜਨਾਵਾਂ ਦੀ ਜਾਣਕਾਰੀ ਉਨਾਂ ਨੂੰ ਸਮੇਂ-ਸਮੇਂ 'ਤੇ ਦਿੱਤੇ ਜਾਣੀ ਚਾਹੀਦੀ ਹੈ।

 

ਮੀਟਿੰਗ ਵਿਚ ਸਹਿਕਾਰਤਾ ਵਿਭਾਗ ਦੇ ਵਧੀਕ ਮੁੱਖ ਸਕੱਤਰ ਸੰਜੀਵ ਕੌਸ਼ਲ ਨੇ ਅਧਿਕਾਰੀਆਂ ਨੂੰ ਆਦੇਸ਼ ਦਿੱਤੇ ਕਿ ਆਪਣੀ ਸੋਚ ਨੂੰ ਵੱਡਾ ਕਰਨ ਅਤੇ ਹੈਫੇਡ ਨੂੰ ਬ੍ਰਾਂਡੇਡ ਬਣਾਉਣ ਲਈ ਕੰਮ ਕਰਨ। ਇਸ ਤੋਂ ਇਲਾਵਾ, ਸਬੰਧਤ ਜਨਰਲ ਮੈਨੇਜਰਾਂ ਤੇ ਮੈਨੇਜਰਾਂ ਨੂੰ ਨਿਰਧਾਰਿਤ ਟੀਚਾ ਦਿੱਤਾ ਜਾਣਾ ਚਾਹੀਦਾ ਹੈ ਤਾਂ ਜੋ ਹਰੇਕ ਮੰਮ ਸਮੇਂ 'ਤੇ ਖਤਮ ਕਰਨ। 

 

ਉਨਾਂ ਨੇ ਅਧਿਕਾਰੀਆਂ ਨੂੰ ਆਦੇਸ਼ ਦਿੱਤੇ ਕਿ ਉਹ ਪ੍ਰੋਸੈਸਿੰਗ 'ਤੇ ਵੱਧ ਧਿਆਨ ਦੇਣ । ਉਨਾਂ ਨੇ ਅਧਿਕਾਰੀਆਂ ਨੂੰ ਆਦੇਸ਼ ਦਿੱਤੇ ਕਿ ਉਹ ਜੋਖਿਮ ਤੋਂ ਰਾਹਤ ਨਈ ਵਿਚਾਰ-ਵਟਾਂਦਰਾ ਕਰਕੇ ਯੋਜਨਾਵਾਂ ਬਣਾਉਣ। ਮੀਟਿੰਗ ਦੌਰਾਨ ਸਹਿਕਾਰਤਾ ਮੰਤਰੀ ਨੂੰ ਇਸ ਗੱਲ ਤੋਂ ਵੀ ਜਾਣੂੰ ਕਰਵਾਇਆ ਕਿ ਸੂਬੇ ਵਿਚ ਖਾਦ ਦੀ ਕੋਈ ਕਮੀ ਨਹੀਂ ਹੈ ਅਤੇ ਹੈਫੇਡ ਨੇ ਖਾਦ ਦੇ ਸਟੋਰੇਜ ਦੀ ਵਧੀਆ ਵਿਵਸਥਾ ਕੀਤੀ ਹੈ। 

 

ਉਨਾਂ ਨੇ ਹੈਫੇਡ ਦੇ ਖਪਤਕਾਰ ਉਤਪਾਦਾਂ ਦੀ ਰੇਂਜ ਬਾਰੇ ਦਸਿਆ ਕਿ ਚਾਵਲ ਵਿਚ ਸੁਪਰੀਯਰ ਬਾਸਮਤੀ, ਪ੍ਰੀਮਿਅਮ ਗੋਲਡ ਬਾਸਮਤੀ 1121, ਸਪੈਸ਼ਲ ਪੂਸਾ ਬਾਸਮਤੀ 1509, ਸੁਪ੍ਰੀਮ ਲੋਂਗ ਗ੍ਰੇਨ ਚਾਵਲ-ਸਰਬਤੀ ਅਤੇ ਸੁਪੀਅਰ ਪਰਮਲ ਹੈ, ਜਦੋਂ ਕਿ ਤੇਲ ਵਿਚ ਕੱਚੀ ਘਾਣੀ ਸਰੋਂ ਦਾ ਤੇਲ, ਰਿਫਾਇੰਡ ਸੋਇਆਬੀਨ ਅਤੇ ਰਿਫਾਇੰਡ ਕਾਟਨ ਸੀਡ ਹੈ। 

 

ਉਨਾਂ ਦਸਿਆ ਕਿ ਆਟਾ ਤੇ ਦਲਿਆ ਰੇਂਜ ਵਿਚ ਦੇਸੀ ਕਣਕ, ਨਾਰਮਲ ਆਟਾ ਅਤੇ ਹੋਲ ਵੀਟ ਦਲਿਆ ਹੈ, ਜਦੋਂ ਕਿ ਹੈਫੇਡ ਵੱਲੋਂ ਚੀਨੀ ਅਤੇ ਨੈਫੇਡ ਟੀ ਵੀ ਮਹੁੱਇਆ ਕਰਵਾਈ ਜਾਂਦੀ ਹੈ। ਉਨਾਂ ਦਸਿਆ ਕਿ ਸਾਲ 2019-20 ਵਿਚ ਅਨੁਮਾਨਿਤ ਮਾਰਚ, 2020 ਤਕ ਲਗਭਗ 393 ਕਰੋੜ ਰੁਪਏ ਦੀ ਵਿਕਰੀ ਦਾ ਅਨੁਮਾਨ ਹੈ।

 

ਮੀਟਿੰਗ ਦੌਰਾਨ ਹੈਫੇਡ ਦੇ ਅਧਿਕਾਰੀਆਂ ਵੱਲੋਂ ਕੈਟਲ ਫੀਡ ਪਲਾਂਟ, ਆਇਲ ਮਿਲ ਰਿਵਾੜੀ ਤੇ ਨਾਰਨੌਲ, ਸ਼ੂਗਰ ਮਿਲ ਅਸੰਧ, ਰਾਈਸ ਮਿਲ ਤਰਾਵੜੀ, ਹੈਫੇਡ ਪੈਸਟੀਸਾਇਡ ਪਲਾਂਟ ਅਤੇ ਮੈਗਾ ਫੂਡ ਪਾਰਕ ਰੋਹਤਕ ਬਾਰੇ ਜਾਣਕਾਰੀ ਸਹਿਕਾਰਤਾ ਮੰਤਰੀ ਨੂੰ ਦਿੱਤੀ ਗਈ।
 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Hafed open flagship stores in NCR and Tricity