ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

HAL ਦੇ 500 ਮੁਲਾਜ਼ਮ ਬੇਮਿਆਦੀ ਹੜਤਾਲ ’ਤੇ

HAL ਦੇ 500 ਮੁਲਾਜ਼ਮ ਬੇਮਿਆਦੀ ਹੜਤਾਲ ’ਤੇ

ਤਨਖ਼ਾਹ ਵਧਾਉਣ ਦੀ ਮੰਗ ਨੂੰ ਲੈ ਕੇ ਸਰਕਾਰੀ ਕੰਪਨੀ ‘ਹਿੰਦੁਸਤਾਨ ਏਅਰੋਨੌਟਿਕਸ ਲਿਮਿਟੇਡ’ (HAL) ਦੇ ਲਗਭਗ 500 ਮੁਲਾਜ਼ਮ ਬੇਮਿਆਦੀ ਹੜਤਾਲ ਉੱਤੇ ਚਲੇ ਗਏ ਹਨ। ਇਹ ਸਾਰੇ ਮੁਲਾਜ਼ਮ ਦੂਜੀਆਂ ਜਨਤਕ ਕੰਪਨੀਆਂ ਦੇ ਬਰਾਬਰ ਤਨਖ਼ਾਹ ਦੇਣ ਤੇ ਅਧਿਕਾਰੀਆਂ ਦੀ ਤਰਜ਼ ’ਤੇ ਹੀ ਸਮੀਖਿਆ ਕਰਨ ਦੀ ਮੰਗ ਕਰ ਰਹੇ ਹਨ।

 

 

ਇੱਥੇ ਵਰਨਣਯੋਗ ਹੈ ਕਿ HAL ਉਹੀ ਕੰਪਨੀ ਹੈ, ਜਿਸ ਨੇ ਯੂਪੀਏ ਸਰਕਾਰ ਅਧੀਨ ਹੋਏ ਸੌਦੇ ਤਹਿਤ ਭਾਰਤ ’ਚ ਰਾਫ਼ੇਲ ਹਵਾਈ ਜਹਾਜ਼ ਦਾ ਨਿਰਮਾਣ ਕਰਨਾ ਸੀ ਪਰ ਮੋਦੀ ਸਰਕਾਰ ਨੇ ਜਦੋਂ ਫ਼ਰਾਂਸ ਸਰਕਾਰ ਨਾਲ ਨਵਾਂ ਸੌਦਾ ਕੀਤਾ, ਤਾਂ ਇਸ ਵਿੱਚ ਇਹ ਕੰਮ ਅਨਿਲ ਅੰਬਾਨੀ ਸਮੂਹ ਦੀ ਨਿਜੀ ਕੰਪਨੀ ਹਵਾਲੇ ਕਰ ਦਿੱਤਾ ਗਿਆ। ਇਸ ਕਾਰਨ ਕਾਫ਼ੀ ਵਿਵਾਦ ਵੀ ਹੁੰਦਾ ਰਿਹਾ ਹੈ।

 

 

ਐੱਚਏਐੱਲ ਦੀਆਂ ਸਾਰੀਆਂ ਮੁਲਾਜ਼ਮ ਯੂਨੀਅਨਾਂ ਦੇ ਮੁੱਖ ਕਨਵੀਨਰ ਸੂਰਿਆਦੇਵਰਾ ਚੰਦਰਸ਼ੇਖਰ ਨੇ ਖ਼ਬਰ ਏਜੰਸੀ ਪੀਟੀਆਈ ਨੂੰ ਦੱਸਿਆ ਕਿ ਸਾਲ 2017 ਤੋ਼ ਉਨ੍ਹਾਂ ਦੀਆਂ ਤਨਖ਼ਾਹਾਂ ਐਡਜਸਟ ਨਹੀ਼ ਹੋ ਸਕੀਆਂ ਹਨ। ਇਸੇ ਲਈ ਉਹ ਬੇਮਿਆਦੀ ਹੜਤਾਲ ਕਰ ਰਹੇ ਹਨ। ਇਹ ਹੜਤਾਲ ਸੱਤ ਸੂਬਿਆਂ ’ਚ ਐੱਚਏਐੱਲ ਦੀਆਂ ਸਾਰੀਆਂ 9 ਯੂਨਿਟਾਂ ਵਿੱਚ ਜਾਰੀ ਹੈ।

 

 

ਯੂਨੀਅਨ ਆਗੂ ਨੇ ਕਿਹਾ ਕਿ ਐਗਜ਼ੀਕਿਊਟਿਵ ਦੀ ਤਰਜ਼ ’ਤੇ ਹੀ ਤਨਖ਼ਾਹ ਦੇਣ ਦਾ ਮਾਮਲਾ ਨਿਬੇੜਨ ਲਈ ਕੰਪਨੀ ਦੀ ਮੈਨੇਜਮੈਂਟ ਅੱਗੇ ਨਹੀਂ ਆ ਰਹੀ। ਉਨ੍ਹਾਂ ਕਿਹਾ ਕਿ ਐਗਜ਼ੀਕਿਊਟਿਵ ਦੀ ਤਨਖ਼ਾਹ ਦਾ ਨਿਬੇੜਾ ਨਵੰਬਰ 2017 ’ਚ ਹੀ ਹੋ ਗਿਆ ਸੀ। ਸਾਡੀ ਗੱਲਬਾਤ ਜਾਰੀ ਹੈ ਪਰ ਹਾਲੇ ਤੱਕ ਇਹ ਬੇਨਤੀਜਾ ਰਹੀ ਹੈ। ਇਸੇ ਲਈ ਰੇੜਕਾ ਪਿਆ ਹੈ।

 

 

ਦੂਜੇ ਪਾਸੇ ਕੰਪਨੀ ਮੈਨੇਜਮੈਂਟ ਦਾ ਕਹਿਣਾ ਹੈ ਕਿ ਉਨ੍ਹਾਂ ਦਾ ਵਿਵਾਦ ਅਸਥਾਈ ਹੈ। ਯੂਨੀਅਨ ਦਾ ਇਹ ਦਾਅਵਾ ਸਹੀ ਨਹੀਂ ਹੈ ਕਿ ਐੱਚਏਐੱਲ ਮੈਨੇਜਮੈਂਟ ਜਾਣਬੁੱਝ ਕੇ ਤਨਖ਼ਾਹ ਦਾ ਨਿਬੇੜਾ ਕਰਨ ਵਿੱਚ ਦੇਰੀ ਕਰ ਰਹੀ ਹੈ। ਇਸ ਬਾਰੇ 9 ਗੇੜਾਂ ਦੀ ਗੱਲਬਾਤ ਪਹਿਲਾਂ ਹੀ ਹੋ ਚੁੱਕੀ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:HAL s 500 employees go on indefinite strike