–– ਬਣੇ ਸਕਾਈਡਾਈਵਿੰਗ ਕਰਨ ਵਾਲੇ ਪਹਿਲੇ ਦਿਵਯਾਂਗ
ਕਾਰਗਿਲ ਦੀ ਜੰਗ ਦੌਰਾਨ ਆਪਣੀ ਇੱਕ ਟੰਗ ਗੁਆ ਚੁੱਕੇ ਮੇਜਰ ਡੀਪੀ ਸਿੰਘ ਨੇ ਨਾਸਿਕ ਵਿੱਚ 28 ਮਾਰਚ ਨੂੰ ਪਹਿਲੀ ਵਾਰ ਸਫ਼ਲ ਸਕਾਈ–ਡਾਈਵਿੰਗ ਕੀਤੀ। ਅਜਿਹਾ ਕਰਨ ਵਾਲੇ ਉਹ ਪਹਿਲੇ ਦਿਵਯਾਂਗ ਬਣ ਗਏ ਹਨ। ਉਨ੍ਹਾਂ ਸੱਚਮੁਚ ਵਿਖਾ ਦਿੱਤਾ ਹੈ ਕਿ ਕੋਈ ਵੀ ਕਮਜ਼ੋਰੀ ਕਿਸੇ ਨੂੰ ਅਸਮਾਨ ਵਿੱਚ ਉੱਡਣ ਤੋਂ ਰੋਕ ਨਹੀਂ ਸਕਦੀ।
ਮੇਜਰ ਸਿੰਘ ਨੂੰ ਡ੍ਰਾਈਵ ਲਈ 18 ਮਾਰਚ ਤੋਂ ਸਿਖਲਾਈ ਦਿੱਤੀ ਜਾ ਰਹੀ ਸੀ। ਫ਼ੌਜ ਨੇ ਸਾਲ 2018 ਦੌਰਾਨ ਆਪਣੇ ਹੱਥ, ਪੈਰ ਗੁਆਉਣ ਵਾਲੇ ਜਵਾਨਾਂ ਨੂੰ ਸਮਰਪਿਤ ਕੀਤਾ ਸੀ। ਫ਼ੌਜ ਮੁਖੀ ਬਿਪਿਨ ਰਾਵਤ ਤੋਂ ਸਕਾਈਡਾਈਵਿੰਗ ਦੀ ਮਨਜ਼ੂਰੀ ਮਿਲਣ ਤੋਂ ਬਾਅਦ ਮੇਜਰ ਡੀਪੀ ਸਿੰਘ ਨੂੰ ਸਿਖਲਾਈ ਦਿੱਤੀ ਗਈ।
ਮੇਜਰ ਸਿੰਘ ਨੂੰ ਭਾਰਤ ਦਾ ਮੋਹਰੀ ਬਲੇਡ ਰਨਰ ਵੀ ਕਿਹਾ ਜਾਂਦਾ ਹੈ। ਉਨ੍ਹਾਂ ਨੇ ਕਾਰਗਿਲ ਦੀ ਜੰਗ ਵਿੱਚ ਆਪਣੀ ਸੱਜੀ ਟੰਗ ਗੁਆ ਦਿੱਤੀ ਸੀ ਪਰ ਉਨ੍ਹਾਂ ਦਾ ਮਨਣਾ ਹੈ ਕਿ ਵਿਕਲਾਂਗਤਾ ਉਨ੍ਹਾਂ ਦੇ ਟੀਚੇ ਵਿੱਚ ਰੁਕਾਵਟ ਨਹੀਂ ਬਣ ਸਕਦੀ। ਉਹ ਆਪਣੇ ਜੀਵਨ ਵਿੱਚ ਰੁਕਣਾ ਨਹੀਂ ਚਾਹੁੰਦੇ ਸਨ, ਇਸੇ ਲਈ ਉਨ੍ਹਾਂ ਬਨਾਵਟੀ ਟੰਗ ਲਗਵਾਈ। ਉਹ ਕਈ ਵਾਰ ਲੰਮੀਆਂ ਦੌੜਾਂ (ਮੈਰਾਥਨ) ਵੀ ਦੌੜ ਚੁੱਕੇ ਹਨ।