ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

VIDEO ਹੰਸਰਾਜ ਹੰਸ ਨੇ ਲੋਕ ਸਭਾ ’ਚ ਸ਼ਾਇਰਾਨਾ ਅੰਦਾਜ਼ ’ਚ ਸੁਣਾਈ ਕਵਿਤਾ

ਭਾਜਪਾ ਸੰਸਦ ਮੈਂਬਰ ਹੰਸਰਾਜ ਹੰਸ ਨੇ ਬੁੱਧਵਾਰ ਨੂੰ ਲੋਕ ਸਭਾ ਚ ਸ਼ਾਇਰਾਨਾ ਅੰਦਾਜ਼ ਚ ਆਪਣੀ ਗੱਲ ਰੱਖਦਿਆਂ ਨੌਜਵਾਨਾ ਦੇ ਨਸ਼ਿਆਂ ਚ ਖੁੱਭਣ ਅਤੇ ਸੀਵਰ ਚ ਕੰਮ ਕਰਦਿਆਂ ਸਫਾਈ ਮੁਲਾਜ਼ਮਾਂ ਦੀ ਮੌਤ ਦੇ ਮੁੱਦੇ ਚੁੱਕੇ ਜਿਸ ਤੇ ਕਾਗਰਸ ਦੇ ਸੀਨੀਅਰ ਆਗੂਆਂ ਸੋਨੀਆ ਗਾਂਧੀ ਅਤੇ ਰਾਹੁਲ ਗਾਂਧੀ ਨੇ ਵੀ ਮੇਜਾਂ ਧਾਪੜੀਆਂ।

 

ਲੋਕ ਸਭਾ ਚ ਜ਼ੀਰੋ-ਕਾਲ ਦੌਰਾਨ ਹੰਸਰਾਜ ਹੰਸ ਨੇ ਪਹਿਲੀ ਵਾਰ ਸਦਨ ਚ ਆਪਣੀ ਗੱਲ ਰੱਖੀ। ਉਨ੍ਹਾਂ ਨੇ ਸੂਫੀਆਨਾ, ਪੰਜਾਬ ਤੇ ਦਿੱਲੀ ਚ ਨੌਜਵਾਨਾਂ ਦੇ ਨਸ਼ੇ ਦੀ ਜੱਦ ਚ ਆਉਣ ਅਤੇ ਸਫਾਈ ਮੁਲਾਜ਼ਮਾਂ ਦੀ ਹਾਲਤ ਦਾ ਜ਼ਿਕਰ ਕਰਦਿਆਂ ਕਿਹਾ ਕਿ ਪੂਰਾ ਸਦਨ ਇਸ ’ਤੇ ਧਿਆਨ ਦੇਵੇ।

 

ਉਨ੍ਹਾਂ ਕਿਹਾ ਕਿ ਪੰਜਾਬ ਗੁਰੂਨਾਨਕ ਦੇਵ ਅਤੇ ਕਈ ਵੱਡੀ ਸੂਫੀ ਸੰਤਾਂ ਦੀ ਧਰਤੀ ਰਹੀ ਹੈ ਪਰ ਪਹਿਲਾਂ ਅੱਤਵਾਦ ਅਤੇ ਹੁਣ ਨਸ਼ਾਂ ਇਸ ਨੂੰ ਨੁਕਸਾਨ ਪਹੁੰਚਾ ਰਹੇ ਹਨ। ਉੱਤਰ ਪੱਛਮੀ ਦਿੱਲੀ ਤੋਂ ਸੰਸਦ ਮੈਂਬਰ ਚੁਣੇ ਗਏ ਹੰਸਰਾਜ ਨੇ ਕਿਹਾ ਕਿ ਦਿੱਲੀ ਚ ਨੌਜਵਾਨ ਨਸ਼ੇ ਦੀ ਜਦ ਚ ਆ ਰਹੇ ਹਨ ਤੇ ਇਹ ਸਭ ਦੀ ਜ਼ਿੰਮੇਵਾਰੀ ਹੈ ਕਿ ਨੌਜਵਾਨਾਂ ਦੀ ਜ਼ਿੰਦਗੀ ਬਚਾਉਣ।

 

ਉਨ੍ਹਾਂ ਕਿਹਾ ਕਿ ਇਕ ਦਿਨ ਸਭ ਨੂੰ ਦੁਨੀਆ ਤੋਂ ਜਾਣਾ ਹੈ ਅਤੇ ਜਾਤ, ਧਰਮ ਅਤੇ ਧਨ ਸਭ ਕੁਝ ਇਥੇ ਹੀ ਰਹਿ ਜਾਣਾ ਹੈ। ਉਨ੍ਹਾਂ ਗਰੀਬਾਂ ਦੀ ਫਿਕਰ ਨੂੰ ਲੈ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸ਼ਲਾਘਾ ਵੀ ਕੀਤੀ।

 

 

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Hans Raj Hans recited a poem in Lok Sabha Watch Video