ਮੰਗਲਵਾਰ ਨੂੰ ਰਾਜਧਾਨੀ ਦਿੱਲੀ ਚ ਥਾਂ-ਥਾਂ ਰਾਵਣ ਪਰਿਵਾਰ ਦੇ ਪੁਤਲੇ ਸਾੜੇ ਗਏ। ਦੁਆਰਕਾ ਵਿਖੇ ਰਾਮਲੀਲਾ ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਤੀਰ ਚਲਾ ਕੇ 107 ਫੁੱਟੀ ਰਾਵਣ ਦਾ ਪੁਤਲਾ ਸਾੜਿਆ। ਇਸ ਦੇ ਨਾਲ ਹੀ ਰਾਸ਼ਟਰਪਤੀ ਨੇ ਵੀ ਤੀਰ ਚਲਾਉਂਦੇ ਹੋਏ ਰਾਵਣ ਨੂੰ ਅਗਨੀ ਦਿੱਤੀ। ਇਸ ਤੋਂ ਇਲਾਵਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਰਾਵਣ ਦਾ ਪੁਤਲਾ ਸਾੜਿਆ।
ਸ਼੍ਰੀ ਦੁਆਰਕਾ ਰਾਮਲੀਲਾ ਕਮੇਟੀ ਦੀ ਵਲੋਂ ਸਟੇਜ ਨੂੰ ਅਯੁੱਧਿਆ ਦੇ ਰਾਮ ਮੰਦਰ ਦਾ ਰੂਪ ਦਿੱਤਾ ਗਿਆ। ਰਾਮਲੀਲਾ ਦੇ ਸਾਰੇ ਪ੍ਰਵੇਸ਼ ਦੁਆਰ ਇੰਡੀਆ ਗੇਟ ਦੇ ਰੂਪ ਚ ਪੇਸ਼ ਕੀਤੇ ਗਏ ਸਨ। ਭਾਜਪਾ ਦੇ ਸੂਬਾਈ ਪ੍ਰਧਾਨ ਤੇ ਸੰਸਦ ਮੈਂਬਰ ਮਨੋਜ ਤਿਵਾੜੀ ਨੇ ਪ੍ਰਧਾਨ ਮੰਤਰੀ ਦਾ ਸੁਆਗਤ ਕੀਤਾ।
ਪ੍ਰਧਾਨ ਮੰਤਰੀ ਨੂੰ ਸਟੇਜ 'ਤੇ ਗਦਾ ਦੇ ਕੇ ਸਨਮਾਨਤ ਕੀਤਾ ਗਿਆ। ਦੀਪ ਜਗਾਉਣ ਤੋਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਭਗਵਾਨ ਰਾਮ, ਲਛਮਣ ਤੇ ਵੀਰ ਹਨੂਮਾਨ ਨੂੰ ਤਿਲਕ ਲਗਾ ਕੇ ਅਸ਼ੀਰਵਾਦ ਪ੍ਰਾਪਤ ਕੀਤਾ। ਇਸ ਮੌਕੇ ਪੱਛਮੀ ਦਿੱਲੀ ਦੇ ਸੰਸਦ ਮੈਂਬਰ ਪ੍ਰਵੇਸ਼ ਵਰਮਾ ਵੀ ਮੰਚ 'ਤੇ ਰਹੇ।
ਲਾਲ ਕਿਲ੍ਹੇ ਚ ਸਥਿਤ ਮਾਧਵ ਦਾਸ ਪਾਰਕ ਚ ਉਪ ਰਾਸ਼ਟਰਪਤੀ ਵੈਂਕਈਆ ਨਾਇਡੂ ਪਹੁੰਚੇ। ਉਨ੍ਹਾਂ ਨੇ ਵਾਯੂ ਅਤੇ ਧੁਨੀ ਪ੍ਰਦੂਸ਼ਣ ਨੂੰ ਕੰਟਰੋਲ ਕਰਨ ਲਈ ਸਵੱਛਤਾ ਬਣਾਈ ਰੱਖਣ ਦਾ ਸੰਦੇਸ਼ ਦਿੱਤਾ।
#WATCH Prime Minister Narendra Modi shoots from a bow at #Dussehra celebrations in Dwarka,Delhi. pic.twitter.com/xjLPnAeacT
— ANI (@ANI) October 8, 2019
.