ਦੁਨੀਆ ਭਰ ਵਿੱਚ ਨਵਾਂ ਸਾਲ 2020 ਦਸਤਕ ਦੇਣ ਜਾ ਰਿਹਾ ਹੈ। ਨਵੇਂ ਸਾਲ ਦਾ ਜਸ਼ਨ 31 ਦਸੰਬਰ ਨੂੰ 12 ਵਜੇ ਸ਼ੁਰੂ ਹੋਵੇਗਾ। ਭਾਰਤ ਤੋਂ ਪਹਿਲਾਂ ਦੁਨੀਆ ਦੇ ਹੋਰ ਵੀ ਬਹੁਤ ਸਾਰੇ ਦੇਸ਼ ਹਨ, ਜਿੱਥੇ ਨਵਾਂ ਸਾਲ ਦਸਤਕ ਦਿੰਦਾ ਹੈ। ਸਭ ਤੋਂ ਪਹਿਲਾਂ ਟੋਂਗਾ ਸਮੋਆ ਵਿੱਚ ਨਵਾਂ ਸਾਲ ਦਸਤਕ ਦਿੰਦਾ ਹੈ।
ਭਾਰਤੀ ਸਮੇਂ ਅਨੁਸਾਰ ਸ਼ਾਮ 4:30 ਵਜੇ ਨਿਊਜ਼ੀਲੈਂਡ ਦੇ ਆਕਲੈਂਡ ਵਿੱਚ ਨਵੇਂ ਸਾਲ ਦਾ ਆਗਾਜ਼ ਹੋਇਆ ਹੈ। ਇਸ ਤੋਂ ਬਾਅਦ ਰੂਸ ਦੇ ਕੁਝ ਹਿੱਸਿਆਂ ਵਿੱਚ ਸ਼ਾਮ ਸਾਢੇ ਪੰਜ ਵਜੇ ਨਵਾਂ ਸਾਲ ਆਵੇਗਾ। ਉਸੇ ਸਮੇਂ, ਨਵਾਂ ਸਾਲ ਸ਼ਾਮ 6:30 ਵਜੇ ਮੈਲਬਰਨ, ਸਿਡਨੀ, ਕੈਨਬਰਾ, ਆਸਟਰੇਲੀਆ ਵਿੱਚ ਦਸਤਕ ਦੇਵੇਗਾ।
- ਨਿਊਜੀਲੈਂਡ ਦੇ ਆਕਲੈਂਡ ਵਿੱਚ ਨਵਾਂ ਸਾਲ 2020 ਨੇ ਦਸਤਕ ਦਿੱਤੀ। ਲੋਕਾਂ ਨੇ ਆਤਿਸ਼ਬਾਜ਼ੀਆਂ ਨਾਲ ਨਵਾਂ ਸਾਲ ਦਾ ਸਵਾਗਤ ਕੀਤਾ।
- ਮੁੰਬਈ 'ਚ ਨਵੇਂ ਸਾਲ 'ਤੇ ਅਮਨ-ਕਾਨੂੰਨ ਨੂੰ ਬਣਾਈ ਰੱਖਣ ਲਈ 40 ਹਜ਼ਾਰ ਤੋਂ ਜ਼ਿਆਦਾ ਪੁਲਿਸ ਕਰਮਚਾਰੀ ਤਾਇਨਾਤ ਕੀਤੇ ਜਾਣਗੇ। ਇਸ ਤੋਂ ਇਲਾਵਾ ਸੀਸੀਟੀਵੀ ਕੈਮਰਿਆਂ ਰਾਹੀਂ ਵੀ ਲੋਕਾਂ ਦੀ ਨਿਗਰਾਨੀ ਕੀਤੀ ਜਾਏਗੀ।