ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਦਰਿੰਦਗੀ : ਵਿਆਹ ਦੇ ਅਗਲੇ ਦਿਨ ਲਾੜੀ ਨੂੰ ਅਗਵਾ ਕਰ ਕੀਤਾ ਗੈਂਗਰੇਪ

ਉੱਤਰ ਪ੍ਰਦੇਸ਼ ਦੇ ਹਾਪੁੜ ਜ਼ਿਲ੍ਹੇ 'ਚ ਇੱਕ ਦਿਲ ਦਹਿਲਾ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ, ਜਿੱਥੇ ਵਿਆਹ ਦੇ ਇੱਕ ਦਿਨ ਬਾਅਦ ਘਰ ਆਈ ਨਵ-ਵਿਆਹੁਤਾ ਦੇ ਨਾਲ ਕੁਝ ਦਰਿੰਦਿਆਂ ਨੇ ਸਮੂਹਿਕ ਬਲਾਤਕਾਰ ਕੀਤਾ।
 

ਘਟਨਾ ਹਾਫਿਜ਼ਪੁਰ ਥਾਣਾ ਖੇਤਰ ਦੀ ਹੈ। ਬੀਤੀ 17 ਜਨਵਰੀ ਨੂੰ ਵਿਆਹ ਹੋਣ ਤੋਂ ਬਾਅਦ ਲਾੜੀ ਆਪਣੇ ਸਹੁਰੇ ਘਰ ਆਈ ਸੀ। ਵਿਆਹ ਤੋਂ ਬਾਅਦ ਸਾਰੀਆਂ ਰਸਮਾਂ ਪੂਰੀਆਂ ਕਰਨ ਮਗਰੋਂ ਲਾੜਾ-ਲਾੜੀ ਆਪਣੇ ਕਮਰੇ 'ਚ ਸੌਣ ਲਈ ਚਲੇ ਗਏ। ਜਦੋਂ ਸਵੇਰ ਹੋਈ ਤਾਂ ਸਹੁਰੇ ਪਰਿਵਾਰ ਦੇ ਲੋਕ ਲਾੜੀ ਨੂੰ ਚਾਹ ਦੇਣ ਆਏ ਤਾਂ ਲਾੜੀ ਕਮਰੇ 'ਚ ਨਹੀਂ ਸੀ। ਜਿਸ ਤੋਂ ਬਾਅਦ ਪਰਿਵਾਰ ਦੇ ਲੋਕਾਂ ਨੇ ਪੂਰੇ ਘਰ 'ਚ ਲਾੜੀ ਦੀ ਭਾਲ ਕੀਤੀ ਪਰ ਉਹ ਨਾ ਮਿਲੀ।
 

ਲਾੜੀ ਦੇ ਗਾਇਬ ਹੋਣ ਦੀ ਸੂਚਨਾ ਪੇਕੇ ਪਰਿਵਾਰ ਨੂੰ ਦਿੱਤੀ ਗਈ ਅਤੇ ਸਾਰੇ ਲਾੜੀ ਦੀ ਭਾਲ ਕਰਨ ਲੱਗ ਗਏ। ਕਾਫ਼ੀ ਸਮੇਂ ਬਾਅਦ ਵੀ ਜਦੋਂ ਲਾੜੀ ਨਾ ਮਿਲੀ ਤਾਂ ਹਾਫਿਜ਼ਪੁਰ ਥਾਣੇ' ਚ ਰਿਪੋਰਟ ਦਰਜ ਕਰਵਾਈ ਗਈ। ਅੱਜ ਐਤਵਾਰ ਸਵੇਰੇ ਉਦੋਂ ਇਸ ਘਟਨਾ 'ਚ ਇੱਕ ਨਵਾਂ ਮੋੜ ਆਇਆ ਜਦੋਂ ਲਾੜੀ ਹਾਪੁੜ (ਪੇਂਡੂ) ਥਾਣਾ ਖੇਤਰ ਦੇ ਹਾਈਵੇ ਕੰਢੇ ਸ਼ੱਕੀ ਹਾਲਤ 'ਚ ਮਿਲੀ। ਲਾੜੀ ਨੂੰ ਸਰਕਾਰੀ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਹੈ।
 

 

ਲਾੜੀ ਨੇ ਦੋਸ਼ ਲਾਇਆ ਕਿ ਵਿਆਹ ਦੀ ਪਹਿਲੀ ਰਾਤ ਨੂੰ ਦੋ ਨਕਾਬਪੋਸ਼ਾਂ ਨੇ ਉਸ ਨੂੰ ਅਗਵਾ ਕਰ ਲਿਆ ਸੀ। 24 ਘੰਟੇ ਤਕ ਉਸ ਨੂੰ ਗੰਨੇ ਦੇ ਖੇਤ 'ਚ ਰੱਖਿਆ ਅਤੇ ਉਸ ਨਾਲ ਸਮੂਹਿਕ ਬਲਾਤਕਾਰ ਕੀਤਾ। ਘਟਨਾ ਦੀ ਜਾਣਕਾਰੀ ਮਿਲਣ 'ਤੇ ਪੁਲਿਸ ਹਸਪਤਾਲ ਪਹੁੰਚੀ ਅਤੇ ਲਾੜੀ ਦੇ ਬਿਆਨ ਦਰਜ ਕੀਤੇ। ਪੀੜਤਾ ਨੇ ਅਸ਼ਲੀਲ ਵੀਡੀਓ ਬਣਾਉਣ ਦਾ ਵੀ ਦੋਸ਼ ਲਗਾਇਆ ਹੈ। 
 

ਵੱਡਾ ਸਵਾਲ ਇਹ ਹੈ ਕਿ ਆਪਣੇ ਸਹੁਰੇ ਘਰੋਂ ਵਿਆਹ ਦੀ ਪਹਿਲੀ ਰਾਤ ਨੂੰ ਹੀ ਗਾਇਬ ਹੋਈ ਲਾੜੀ ਲਗਭਗ 15 ਕਿਲੋਮੀਟਰ ਦੂਰ ਹਾਈਵੇ 'ਤੇ ਮਿਲੀ। ਹਾਪੁੜ ਪੁਲਿਸ ਇਸ ਮਾਮਲੇ ਨੂੰ ਸੁਲਝਾਉਣ 'ਚ ਜੁੱਟ ਗਈ ਹੈ। 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:hapur newly married woman was allegedly abducted and gang rape