ਗੁਜਰਾਤ `ਚ ਅਹਿਮਦਾਬਾਦ ਸਥਿਤ ਆਪਣੀ ਰਿਹਾਇਸ਼ `ਤੇ ਭੁੱਖ ਹੜਤਾਲ `ਤੇ ਬੈਠੇ ਪਾਟੀਦਾਰ ਰਾਖਵਾਂਕਰਨ ਅੰਦੋਲਨ ਕਮੇਟੀ (ਪਾਸ) ਦੇ ਆਗੂ ਹਾਰਦਿਕ ਪਟੇਲ ਨੇ ਅੱਜ ਛੇਵੇਂ ਦਿਨ ਤੋਂ ਪਾਣੀ ਤਿਆਗਣ ਦੀ ਵੀ ਚੇਤਾਵਨੀ ਦਿੱਤੀ ਹੈ, ਜਦੋਂ ਕਿ ਡਾਕਟਰਾਂ ਨੇ ਕਿਹਾ ਕਿ ਜੇਕਰ ਉਹ ਛੇਤੀ ਹੀ ਤਰਲ ਪਦਾਰਥ ਅਤੇ ਯੋਗ ਮਾਤਰਾ ਪੋਸ਼ਣ ਨਹੀਂ ਲੈਂਦੇ ਤਾਂ ਉਨ੍ਹਾਂ ਦੇ ਗੁਰਦੇ ਅਤੇ ਦਿਮਾਗ `ਤੇ ਪ੍ਰਭਾਵ ਅਸਰ ਹੋ ਸਕਦਾ ਹੈ।
ਉਧਰ ਕਿਸਾਨਾਂ ਦੀ ਕਰਜ਼ਾ ਮੁਆਫੀ ਅਤੇ ਪਾਟੀਦਾਰ ਰਾਖਵਾਂਕਰਨ ਦੇ ਮੁੱਦੇ `ਤੇ ਬਾਹਰ ਹੜਤਾਲ ਦੀ ਸਰਕਾਰ ਤੋਂ ਆਗਿਆ ਨਾ ਮਿਲਣ ਦੇ ਬਾਅਦ ਇੱਥੇ ਐਸਜੀ ਹਾਈਵੇ ਦੇ ਨੇੜੇ ਸਥਿਤ ਆਪਣੀ ਰਿਹਾਇਸ਼ `ਤੇ ਪਿਛਲੇ 25 ਅਗਸਤ ਤੋਂ ਭੁੱਖ ਹੜਤਾਲ `ਤੇ ਬੈਠੇ ਹਰਦਿਕ ਉਨ੍ਹਾਂ ਦੇ ਖਿਲਾਫ ਦਰਜ ਦੇਸ਼ ਧਰੋਹ ਦੇ ਇਕ ਮਾਮਲੇ `ਚ ਇੱਕੇ ਅਦਾਲਤ `ਚ ਪੇਸ਼ ਨਹੀਂ ਹੋ ਸਕੇ।
ਅਗਸਤ 2015 `ਚ ਇੱਥੇ ਜੀਐਮਡੀਸੀ ਮੈਦਾਨ `ਚ ਉਨ੍ਹਾਂ ਦੀ ਰੈਲੀ ਦੇ ਬਾਅਦ ਹੋਹੀ ਵਿਆਪਕ ਹਿੰਸਾ ਦੇ ਮੱਦੇਨਜ਼ਰ ਦਰਜ ਇਸ ਮੁਕਾਦਬੇ `ਚ ਦੋਸ਼ ਤੈਅ ਹੋਣ ਦੀ ਕਾਰਵਾਈ ਅੱਜ ਵੀ ਉਨ੍ਹਾਂ ਦੀ ਗੈਰਹਾਜ਼ਰੀ ਕਾਰਨ ਨਹੀਂ ਹੋ ਸਕੀ। ਅਦਾਲਤ ਨੇ ਇਸ ਮਾਮਲੇ `ਚ 14 ਸਤੰਬਰ ਨੂੰ ਉਨ੍ਹਾਂ ਨੂੰ ਅਦਾਲਤ `ਚ ਪੇਸ਼ ਰਹਿਣ ਨੂੰ ਕਿਹਾ ਹੈ।
ਇਸ ਵਿਚ ਉਨ੍ਹਾਂ ਦੀ ਸਿਹਤ ਦੀ ਜਾਂਚ ਕਰਨ ਵਾਲੇ ਡਾਕਟਰਾਂ ਦੀ ਟੀਮ ਦੀ ਅਗਵਾਈ ਕਰ ਰਹੇ ਡਾਕਟਰ ਨਰਮਤਾ ਵਡੋਦਰੀਆ ਨੇ ਕਿਹਾ ਕਿ ਉਨ੍ਹਾਂ ਦੇ ਖੂਨ `ਚ ਐਸੀਟੋਨ ਦੀ ਮਾਤਰਾ ਵੱਧ ਰਹੀ ਹੈ ਜਿਸ ਨਾਲ ਉਨ੍ਹਾਂ ਦੇ ਗੁਰਦੇ ਅਤੇ ਦਿਮਾਗ `ਤੇ ਅਸਰ ਹੋ ਸਕਦਾ ਹੈ। ਉਨ੍ਹਾਂ ਨੂੰ ਛੇਤੀ ਤੋਂ ਛੇਤੀ ਪੋਸ਼ਣ ਮਿਲਣਾ ਚਾਹੀਦਾ। ਜੇਕਰ ਉਹ ਪਾਣੀ ਲੈਣਾ ਵੀ ਬੰਦ ਕਰਦੇ ਹਨ ਤਾਂ ਇਹ ਕਾਫੀ ਨੁਕਸਾਨਦਾਇਕ ਹੋ ਸਕਦਾ ਹੈ। ਹਾਰਦਿਕ ਦੇ ਭਾਰ `ਚ ਲਗਭਗ ਚਾਰ ਕਿਲੋਗ੍ਰਾਮ ਦੀ ਗਿਰਾਵਟ ਦਰਜ ਕੀਤੀ ਗਈ ਹੈ। ਉਧਰ ਹਾਰਦਿਕ ਨੇ ਟਵੀਟ ਕਰਕੇ ਕਿਹਾ ਕਿ ਜਨਤਾ ਦੀ ਆਵਾਜ਼ ਦਬਾਈ ਨਹੀਂ ਜਾ ਸਕਦੀ। ਸੱਤਾ ਦੇ ਸਾਹਮਣੇ ਜਨਤਾ ਦਾ ਵਿਸਫੋਟ ਹੋਵੇਗਾ।