ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਹਾਰਦਿਕ ਪਟੇਲ ਨੂੰ ਦੋ ਸਾਲ ਦੀ ਕੈਦ - ਮਿਲੀ ਜ਼ਮਾਨਤ, ਇਹ ਸੀ ਮਾਮਲਾ

ਗੁਜਰਾਤ ਦੀ ਇੱਕ ਅਦਾਲਤ ਨੇ ਪਾਟੀਦਾਰ ਕੋਟਾ ਅੰਦੋਲਨ ਦੇ ਨੇਤਾ ਹਾਰਦਿਕ ਪਟੇਲ ਨੂੰ 2015 ਦੇ ਵਿਸਨਗਰ ਦੰਗਾ ਮਾਮਲੇ 'ਚ ਦੋਸ਼ੀ ਕਰਾਰ ਦਿੰਦਿਆਂ ਉਸ ਨੂੰ ਦੋ ਸਾਲ ਦੀ ਸਜ਼ਾ ਸੁਣਾਈ। ਹਾਲਾਂਕਿ ਬਾਅਦ 'ਚ ਕੋਰਟ ਨੇ ਹਾਰਦਿਕ ਪਟੇਲ ਅਤੇ ਉਨ੍ਹਾਂ ਦੇ ਸਾਥੀਆਂ ਨੂੰ ਜ਼ਮਾਨਤ ਦੇ ਦਿੱਤੀ।

 

ਅਦਾਲਤ ਨੇ ਹਾਰਦਿਕ ਅਤੇ ਉਸਦੇ ਦੋ ਸਾਥੀਆਂ ਨੂੰ ਲਾਲਜੀ ਪਟੇਲ ਅਤੇ ਏ ਕੇ ਪਟੇਲ ਨੂੱ ਦੰਗਾ ਭੜਕਾਉਣ, ਅਗਜਨੀ ਕਰਨ, ਜਾਈਦਾਦ ਨੂੰ ਨੁਕਸਾਨ ਪਹੁੰਚਾਉਣ ਅਤੇ ਗੈਰਕਾਨੂੰਨੀ ਢੰਗ ਨਾਲ ਇਕੱਠ ਕਰਨ ਨਾਲ ਜੁੜੀ ਕਈ ਧਾਰਾਵਾਂ ਤਹਿਤ ਦੋਸ਼ੀ ਕਰਾਰ ਦਿੱਤਾ।

 

ਅਦਾਤਲ ਨੇ ਦੋ ਸਾਲ ਦੀ ਕੈਦ ਸਮੇਤ ਤਿੰਨਾਂ ਤੇ ਪੰਜ-ਪੰਜ ਹਜ਼ਾਰ ਰੁਪਏ ਦਾ ਜੁਰਮਾਨਾ ਵੀ ਠੋਕਿਆ। ਮਾਮਲੇ ਚ 14 ਆਰੋਪੀਆਂ ਨੂੰ ਸਬੂਤਾਂ ਦੀ ਘਾਟ ਕਾਰਨ ਬਰੀ ਕਰ ਦਿੱਤਾ ਗਿਆ। 

 

ਹਾਰਦਿਕ ਪਟੇਲ ਨੇ ਆਪਣੇ ਪਟੇਲ ਵਰਗ ਦੇ ਲੋਕਾਂ ਲਈ ਰਾਖਵਾਂਕਰਨ ਦੀ ਮੰਗ ਕਰਦਿਆਂ ਰੈਲੀ ਕੱਢੀ ਸੀ ਜਿਸ ਵਿਚ ਹੋਈ ਹਿੰਸਾ ਕਾਰਨ ਲੋਕਾਂ ਦੀਆਂ ਜਾਇਦਾਦਾਂ ਸਣੇ ਲੋਕਾਂ ਨੂੰ ਨੁਕਸਾਨ ਪਹੁੰਚਾਇਆ ਗਿਆ ਸੀ। ਸਥਾਨਕ ਭਾਜਪਾ ਵਿਧਾਇਕ ਰਿਸ਼ੀ ਪਟੇਲ ਦੇ ਦਫ਼ਤਰ ਚ ਭੰਨਤੋੜ ਵੀ ਕੀਤੀ ਸੀੇੇ।

 

.  

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Hardik Patel was sentenced to two years in prison