ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਟਾਰਗੈਟ ਪੂਰਾ ਕਰਨ ਲਈ ਗਰਭਵਤੀ ਔਰਤ ਦੀ ਕਰ ਦਿੱਤੀ ਨਸਬੰਦੀ

ਉੱਤਰ ਪ੍ਰਦੇਸ਼ ਦੇ ਹਰਦੋਈ ਜ਼ਿਲ੍ਹੇ ਦੇ ਸਰਕਾਰੀ ਹਸਪਤਾਲ 'ਚ ਲਾਪਰਵਾਹੀ ਦਾ ਵੱਡਾ ਮਾਮਲਾ ਸਾਹਮਣੇ ਆਇਆ ਹੈ। ਇੱਥੇ ਮੁਢਲੇ ਸਿਹਤ ਕੇਂਦਰ 'ਚ ਡਾਕਟਰਾਂ ਨੇ ਟਾਰਗੈਟ ਪੂਰਾ ਕਰਨ ਲਈ ਇੱਕ ਗਰਭਵਤੀ ਔਰਤ ਦੀ ਹੀ ਨਸਬੰਦੀ ਕਰ ਦਿੱਤੀ। ਮਾਮਲੇ ਦਾ ਖੁਲਾਸਾ ਉਦੋਂ ਹੋਇਆ ਜਦੋਂ ਔਰਤ ਨੇ ਜਾਂਚ ਕਰਵਾਈ। ਪੀੜਤ ਔਰਤ ਦੇ ਪਤੀ ਨੇ ਮੁੱਖ ਮੰਤਰੀ ਸਮੇਤ ਵੱਖ-ਵੱਖ ਅਧਿਕਾਰੀਆਂ ਨੂੰ ਸ਼ਿਕਾਇਤ ਕੀਤੀ ਹੈ ਅਤੇ ਮੁਆਵਜ਼ੇ ਦੀ ਮੰਗ ਕੀਤੀ ਹੈ।
 

ਮਾਮਲਾ ਸਾਹਮਣੇ ਆਉਣ ਤੋਂ ਬਾਅਦ ਸੀਐਮਓ ਨੇ ਵੀ ਜਾਂਚ ਕਰਵਾਉਣ ਦੀ ਗੱਲ ਕਹੀ ਹੈ। ਕਛੌਨਾ ਪਤਸੇਨੀ ਨਗਰ ਪੰਚਾਇਤ ਖੇਤਰ ਦੇ ਮੁਹੱਲਾ ਠਾਕੁਰਗੰਜ ਵਾਸੀ ਕੁਸੁਮਾ (27) ਪਤਨੀ ਉਦੈਵੀਰ ਦੀ ਨਸਬੰਦੀ ਬੀਤੀ 23 ਦਸੰਬਰ ਨੂੰ ਸਿਹਤ ਕੇਂਦਰ 'ਚ ਕੀਤੀ ਗਈ ਸੀ।
 

 

ਉਦੈਵੀਰ ਦਾ ਦਾਅਵਾ ਹੈ ਕਿ ਉਸ ਦੀ ਪਤਨੀ ਕੁਸੁਮਾ ਨੂੰ ਡਾਕਟਰਾਂ ਨੇ ਕਿਹਾ ਸੀ ਕਿ ਉਹ ਜਾਂਚ ਕਰਨਗੇ ਕਿ ਉਹ ਗਰਭਵਤੀ ਹੈ ਜਾਂ ਨਹੀਂ। ਜੇ ਉਹ ਗਰਭਵਤੀ ਹੋਈ ਤਾਂ ਨਸਬੰਦੀ ਨਹੀਂ ਕੀਤੀ ਜਾਵੇਗੀ। ਮੁੱਖ ਮੰਤਰੀ ਦੀ ਹੈਲਪਲਾਈਨ 'ਤੇ ਕੀਤੀ ਸ਼ਿਕਾਇਤ ਅਨੁਸਾਰ ਸਿਹਤ ਕਰਮਚਾਰੀਆਂ ਨੇ ਜਾਂਚ ਦੌਰਾਨ ਗਰਭਵਤੀ ਨਾ ਹੋਣ ਦੀ ਗੱਲ ਕਹਿ ਕੇ ਨਸਬੰਦੀ ਕਰ ਦਿੱਤੀ।
 

ਹੁਣ ਉਸ ਨੇ ਦੁਬਾਰਾ ਇੱਕ ਨਿੱਜੀ ਪੈਥੋਲੋਜੀ 'ਚ ਜਾਂਚ ਕਰਵਾਈ ਤਾਂ ਪਤਾ ਲੱਗਿਆ ਕਿ ਉਹ ਦੋ ਮਹੀਨੇ ਤੋਂ ਵੱਧ ਸਮੇਂ ਤੋਂ ਗਰਭਵਤੀ ਹੈ। ਇਹ ਪੂਰਾ ਮਾਮਲਾ ਸਾਹਮਣੇ ਆਉਣ ਤੋਂ ਬਾਅਦ ਉਦੈਵੀਰ ਨੇ ਮੁੱਖ ਮੰਤਰੀ ਦੀ ਹੈਲਪਲਾਈਨ 'ਤੇ ਸ਼ਿਕਾਇਤ ਦਰਜ ਕਰਵਾਈ ਅਤੇ ਮੁਆਵਜ਼ੇ ਦੀ ਮੰਗ ਵੀ ਕੀਤੀ ਹੈ।
 

ਚੀਫ ਮੈਡੀਕਲ ਅਫਸਰ ਡਾ. ਐਸ.ਕੇ. ਰਾਵਤ ਨੇ ਕਿਹਾ ਕਿ ਕਿਸੇ ਵੀ ਗਰਭਵਤੀ ਦੀ ਨਸਬੰਦੀ ਨਹੀਂ ਕੀਤੀ ਜਾ ਸਕਦੀ। ਇਸ ਲਈ ਨਸਬੰਦੀ ਤੋਂ ਪਹਿਲਾਂ ਲੋੜੀਂਦੀ ਜਾਂਚ ਕੀਤੀ ਜਾਂਦੀ ਹੈ। ਉਨ੍ਹਾਂ ਨੇ ਮਾਮਲੇ ਦਾ ਨੋਟਿਸ ਲਿਆ ਹੈ। ਇਸ ਦੀ ਜਾਂਚ ਕੀਤੀ ਜਾਵੇਗੀ ਅਤੇ ਜੋ ਵੀ ਦੋਸ਼ੀ ਪਾਇਆ ਗਿਆ, ਉਸ ਵਿਰੁੱਧ ਕਾਰਵਾਈ ਹੋਵੇਗੀ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Hardoi Hospital staff sterilized pregnant woman