ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪਾਕਿ ਅੱਤਵਾਦੀ ਅਜਮਲ ਕਸਾਬ ਦੀ ਪਛਾਣ ਕਰਨ ਵਾਲੇ ਪਹਿਲੇ ਗਵਾਹ ਹਰੀਸ਼ਚੰਦਰ ਦਾ ਦੇਹਾਂਤ

ਮੁੰਬਈ ' 26/11 ਅੱਤਵਾਦੀ ਹਮਲਾ ਕਰਨ ਵਾਲੇ ਪਾਕਿਸਤਾਨੀ ਅੱਤਵਾਦੀ ਅਜਮਲ ਕਸਾਬ ਦੀ ਸੁਣਵਾਈ ਦੌਰਾਨ ਪਛਾਣ ਕਰਨ ਵਾਲੇ ਮੁੱਖ ਗਵਾਹ ਹਰੀਸ਼ਚੰਦਰ ਸ਼੍ਰੀਵਰਧਨਕਰ ਦੀ ਕਲਿਆਣ ਸਥਿਤ ਉਸ ਦੀ ਰਿਹਾਇਸ਼ 'ਤੇ ਦਿਹਾਂਤ ਹੋ ਗਿਆ। ਉਹ 70 ਸਾਲਾਂ ਦੇ ਸਨ। ਪਰਿਵਾਰਕ ਸੂਤਰਾਂ ਨੇ ਬੁੱਧਵਾਰ ਨੂੰ ਇਹ ਜਾਣਕਾਰੀ ਦਿੱਤੀ।

 

ਮੁੰਬਈ 26 ਨਵੰਬਰ 2008 ਦੀ ਰਾਤ ਨੂੰ ਕੈਮਾ ਹਸਪਤਾਲ ਨੇੜੇ ਹਰੀਸ਼ਚੰਦਰ ਨੂੰ ਦੋ ਗੋਲੀਆਂ ਲੱਗੀਆਂ ਸਨ, ਜਦੋਂ 10 ਪਾਕਿਸਤਾਨੀ ਅੱਤਵਾਦੀਆਂ ਨੇ ਹਮਲਾ ਕੀਤਾ ਸੀ।

 

ਹਰੀਸ਼ਚੰਦਰ ਨੇ ਅੱਤਵਾਦੀ ਕਸਾਬ ਦੇ ਸਾਥੀ ਅਬੂ ਇਸਮਾਈਲ ਨੂੰ ਆਪਣੇ ਦਫਤਰ ਦੇ ਬੈਗ ਨਾਲ ਸੱਟ ਵੀ ਮਾਰੀ ਸੀ। ਹਰੀਸ਼ਚੰਦਰ ਪਹਿਲਾ ਗਵਾਹ ਸੀ ਜਿਸ ਨੇ ਕਸਾਬ ਨੂੰ ਵਿਸ਼ੇਸ਼ ਅਦਾਲਤ ਸਾਹਮਣੇ ਪਛਾਣਿਆ ਤੇ ਉਸਦੇ ਵਿਰੁੱਧ ਗਵਾਹੀ ਵੀ ਦਿੱਤੀ।

 

ਕਸਾਬ ਇਕਲੌਤਾ ਪਾਕਿਸਤਾਨੀ ਅੱਤਵਾਦੀ ਸੀ ਜਿਸ ਨੂੰ ਜ਼ਿੰਦਾ ਫੜ ਲਿਆ ਗਿਆ ਸੀ ਤੇ ਅਦਾਲਤੀ ਫੈਸਲੇ ਮੁਤਾਬਕ 21 ਨਵੰਬਰ 2012 ਨੂੰ ਪੁਣੇ ਦੀ ਯਰਵਦਾ ਜੇਲ ਵਿਚ ਫਾਂਸੀਤੇ ਟੰਗ ਦਿੱਤਾ ਗਿਆ ਸੀ।

 

ਕਿਹਾ ਜਾਂਦਾ ਹੈ ਕਿ ਪਾਕਿਸਤਾਨ ਨੇ ਆਪਣੇ ਇਨ੍ਹਾਂ ਅੱਤਵਾਦੀਆਂ ਦੀਆਂ ਲਾਸ਼ਾਂ ਵਾਪਸ ਲੈਣ ਦੀ ਥਾਂ ਉਨ੍ਹਾਂ ਨੂੰ ਆਪਣਾ ਨਾਗਰਿਕ ਕਹਿਣ ਤੋਂ ਵੀ ਪੱਲਾ ਝਾੜ ਲਿਆ ਸੀ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Harishchandra the first witness to identify Ajmal Kasab dies