ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਦਿੱਲੀ ’ਚ ਫੱਟੜਾਂ ਦੀ ਜਾਨ ਬਚਾਉਣ ਲਈ ਸਦਾ ਚੌਕਸ ਰਹਿੰਦੇ ਨੇ ਹਰਜਿੰਦਰ ਸਿੰਘ

ਦਿੱਲੀ ’ਚ ਫੱਟੜਾਂ ਦੀ ਜਾਨ ਬਚਾਉਣ ਲਈ ਸਦਾ ਚੌਕਸ ਰਹਿੰਦੇ ਨੇ ਹਰਜਿੰਦਰ ਸਿੰਘ

ਅੱਜ ਜਦੋਂ ਭੱਜ–ਨੱਸ ਦਾ ਜ਼ਮਾਨਾ ਹੈ ਤੇ ਕਿਸੇ ਨੂੰ ਵੀ ਆਪਣੇ ਸਾਥੀ ਤੱਕ ਦੀ ਵੀ ਪਰਵਾਹ ਨਹੀਂ ਹੈ। ਮੋਬਾਇਲਾਂ, ਕੰਪਿਊਟਰਾਂ ਤੇ ਅਖੌਤੀ ਅਤਿ–ਆਧੁਨਿਕਤਾ ਦੇ ਨਾਂਅ ਹੇਠ ਨੇੜਲੇ ਰਿਸ਼ਤੇਦਾਰ ਵੀ ਇੱਕ–ਦੂਜੇ ਤੋਂ ਦੂਰ ਹੁੰਦੇ ਜਾ ਰਹੇ ਹਨ। ਨੈਤਿਕਤਾ ਦੇ ਨਾਂਅ ਉੱਤੇ ਅਜੋਕੇ ਸਮਾਜ ਵਿੱਚ ਕੁਝ ਵੀ ਬਾਕੀ ਨਹੀਂ ਬਚਿਆ।

 

 

ਫਿਰ ਵੀ ਹਾਲੇ ਵੀ ਕਿਸੇ ਨਾ ਕਿਸੇ ਕੋਣੇ ਵਿੱਚ ਇਨਸਾਨੀਅਤ ਹਾਲੇ ਵੀ ਜ਼ਿੰਦਾ ਹੈ। ਦਿੱਲੀ ਦੇ 76 ਸਾਲਾ ਆਟੋ–ਰਿਕਸ਼ਾ ਡਰਾਇਵਰ ਸ੍ਰੀ ਹਰਜਿੰਦਰ ਸਿੰਘ ਇਸ ਇਨਸਾਨੀਅਤ ਦੀ ਜਿਊਂਦੀ–ਜਾਗਦੀ ਮਿਸਾਲ ਹਨ।

 

 

ਉਨ੍ਹਾਂ ਨੂੰ ਆਪਣੇ ਤੇ ਪਰਿਵਾਰ ਦੇ ਗੁਜ਼ਾਰੇ ਲਈ ਦਿਨ ਭਰ ਆਟੋ–ਰਿਕਸ਼ਾ ਚਲਾਉਣਾ ਪੈਂਦਾ ਹੈ ਪਰ ਜੇ ਕਿਤੇ ਉਹ ਰਾਹ ਵਿੱਚ ਕੋਈ ਸੜਕ ਹਾਦਸਾ ਵੇਖ ਲੈਣ, ਤਾਂ ਉਨ੍ਹਾਂ ਦਾ ਆਟੋ–ਰਿਕਸ਼ਾ ਉਦੋਂ ‘ਆਟੋ–ਐਂਬੂਲੈਂਸ’ ਵਿੱਚ ਤਬਦੀਲ ਹੋ ਜਾਂਦਾ ਹੈ। ਉਹ ਜ਼ਖ਼ਮੀਆਂ ਨੂੰ ਮੁਫ਼ਤ ਹਸਪਤਾਲਾਂ ਤੱਕ ਪਹੁੰਚਾਉਂਦੇ ਹਨ।

 

 

ਏਐੱਨਆਈ ਮੁਤਾਬਕ ਉਨ੍ਹਾਂ ਦੇ ਆਟੋ–ਰਿਕਸ਼ਾ ਵਿੱਚ ਹਰ ਵੇਲੇ ਪੀਣ ਵਾਲਾ ਤਾਜ਼ਾ ਪਾਣੀ, ਮੱਲ੍ਹਮ–ਪੱਟੀ ਲਈ ਤੇ  ਲੋੜੀਂਦੀਆਂ ਦਵਾਈਆਂ ਤੇ ਜ਼ਖ਼ਮੀਆਂ ਲਈ ਮੁਢਲੀ ਸਹਾਇਤਾ ਵਾਸਤੇ ਹੋਰ ਸਾਮਾਨ ਵੀ ਮੌਜੂਦ ਰਹਿੰਦਾ ਹੈ।

 

 

ਸ੍ਰੀ ਹਰਜਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀ ਹਰ ਵੇਲੇ ਇਹੋ ਕੋਸ਼ਿਸ਼ ਹੁੰਦੀ ਹੈ ਕਿ ਉਹ ਜ਼ਖ਼ਮੀਆਂ ਦੀ ਜਾਨ ਬਚਾ ਸਕਣ। ਉਨ੍ਹਾਂ ਦੱਸਿਆ ਕਿ ਉਹ ਰੋਜ਼ਾਨਾ ਘੱਟੋ–ਘੱਟ ਔਸਤਨ ਇੱਕ ਜ਼ਖ਼ਮੀ ਨੂੰ ਹਸਪਤਾਲ ਜ਼ਰੂਰ ਪਹੁੰਚਾਉਂਦੇ ਹਨ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Harjinder Singh is always alert to save injured in Delhi