ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪਿਤਾ ਨੂੰ ਅੱਤਵਾਦੀ ਕਹਿਣ ਵਾਲਿਆਂ 'ਤੇ ਭੜਕੀ ਕੇਜਰੀਵਾਲ ਦੀ ਬੇਟੀ

ਦਿੱਲੀ ਵਿਧਾਨ ਸਭਾ ਚੋਣਾਂ ਲਈ ਪ੍ਰਚਾਰ ਮੁਹਿੰਮ ਖਤਮ ਹੋਣ 'ਚ ਸਿਰਫ ਇੱਕ ਦਿਨ ਬਾਕੀ ਹੈ, ਪਰ ਉਸ ਤੋਂ ਪਹਿਲਾਂ ਸਾਰੀਆਂ ਪਾਰਟੀਆਂ ਪੂਰੀ ਤਾਕਤ ਵਿਖਾਉਣ 'ਚ ਰੁੱਝੀਆਂ ਹੋਈਆਂ ਹਨ। ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦਾ ਪਰਿਵਾਰ ਵੀ ਦਿੱਲੀ ਚੋਣਾਂ 'ਚ ਆਮ ਆਦਮੀ ਪਾਰਟੀ ਲਈ ਵੋਟਾਂ ਮੰਗ ਰਿਹਾ ਹੈ। ਅਰਵਿੰਦ ਕੇਜਰੀਵਾਲ ਦੀ ਬੇਟੀ ਹਰਸ਼ਿਤਾ ਕੇਜਰੀਵਾਲ ਨੇ ਕੇਜਰੀਵਾਲ ਸਰਕਾਰ ਦੁਆਰਾ ਮੁਫਤ ਸਿੱਖਿਆ ਅਤੇ ਸਿਹਤ ਸਹੂਲਤਾਂ 'ਤੇ ਸਵਾਲ ਚੁੱਕਣ ਵਾਲਿਆਂ ਨੂੰ ਕਰਾਰਾ ਜਵਾਬ ਦਿੰਦਿਆਂ ਕਿਹਾ, "ਕੀ ਸਿਹਤ ਸਹੂਲਤਾਂ ਨੂੰ ਮੁਫ਼ਤ ਕਰਨਾ ਅੱਤਵਾਦ ਹੈ?"
 

ਨਿਊਜ਼ ਏਜੰਸੀ ਏਐਨਆਈ ਦੇ ਅਨੁਸਾਰ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਧੀ ਹਰਸ਼ਿਤਾ ਕੇਜਰੀਵਾਲ ਨੇ ਕਿਹਾ, "ਉਹ ਕਹਿੰਦੇ ਹਨ ਕਿ ਰਾਜਨੀਤੀ ਗੰਦੀ ਹੈ, ਪਰ ਇਹ ਸਿਆਸਤ ਦਾ ਇੱਕ ਨਵਾਂ ਡਿੱਗਿਆ ਪੱਧਰ ਹੈ। ਜੇ ਸਿਹਤ ਸਹੂਲਤਾਂ ਲੋਕਾਂ ਨੂੰ ਮੁਫਤ ਦਿੱਤੀਆਂ ਜਾਣ ਅਤੇ ਜੇ ਬੱਚਿਆਂ ਨੂੰ ਸਿੱਖਿਅਤ ਕੀਤਾ ਜਾਵੇ ਤਾਂ ਕੀ ਇਹ ਅੱਤਵਾਦ ਹੈ? ਜੇ ਬਿਜਲੀ ਅਤੇ ਪਾਣੀ ਦੀ ਸਪਲਾਈ 'ਚ ਸੁਧਾਰ ਕੀਤਾ ਜਾਂਦਾ ਹੈ ਤਾਂ ਕੀ ਇਹ ਅੱਤਵਾਦ ਹੈ?"
 

 

ਹਰਸ਼ਿਤਾ ਨੇ ਕਿਹਾ, "ਮੇਰੇ ਪਿਤਾ ਹਮੇਸ਼ਾ ਸਮਾਜ ਸੇਵਾ 'ਚ ਅੱਗੇ ਰਹੇ ਹਨ। ਮੈਨੂੰ ਅਜੇ ਵੀ ਯਾਦ ਹੈ ਕਿ ਉਹ ਸਾਨੂੰ ਸਵੇਰੇ 6 ਵਜੇ ਜਗਾਉਂਦੇ ਸਨ। ਮੈਂ, ਮੇਰਾ ਭਰਾ, ਮਾਂ, ਦਾਦਾ-ਦਾਦੀ। ਉਹ ਸਾਨੂੰ ਭਗਵਦ ਗੀਤਾ ਪੜ੍ਹਾਉਂਦੇ ਹਨ ਅਤੇ 'ਇਨਸਨ ਸੇ ਇਨਸਾਨ ਕਾ ਹੋ ਭਾਈਚਾਰਾ' ਗੀਤ ਗਾਉਂਦੇ ਹਨ ਤੇ ਸਾਨੂੰ ਇਸ ਬਾਰੇ ਪੜ੍ਹਾਇਆ ਜਾਂਦਾ ਹੈ। ਕੀ ਇਹ ਅੱਤਵਾਦ ਹੈ?"
 

ਹਰਸ਼ਿਤਾ ਨੇ ਕਿਹਾ, "ਉਨ੍ਹਾਂ ਨੂੰ ਦੋਸ਼ ਲਗਾਉਣ ਦਿਓ... ਉਨ੍ਹਾਂ ਨੂੰ 200 ਸੰਸਦ ਮੈਂਬਰਾਂ ਅਤੇ 11 ਮੁੱਖ ਮੰਤਰੀ ਲਿਆਉਣ ਦਿਓ। ਸਿਰਫ ਅਸੀਂ ਹੀ ਨਹੀਂ ਸਗੋਂ 2 ਕਰੋੜ ਆਮ ਲੋਕ ਵੀ ਚੋਣ ਪ੍ਰਚਾਰ ਕਰ ਰਹੇ ਹਨ। ਉਹ 11 ਫਰਵਰੀ ਨੂੰ ਵਿਖਾ ਦਿਆਂਗੇ ਕਿ ਉਹ ਦੋਸ਼ਾਂ ਦੇ ਅਧਾਰ 'ਤੇ ਵੋਟ ਪਾਉਂਦੇ ਹਨ ਜਾਂ ਕੰਮ ਦੇ ਅਧਾਰ 'ਤੇ ਵੋਟ ਪਾਉਣਗੇ।"
 

ਦਿੱਲੀ ਵਿਧਾਨ ਸਭਾ ਦੀਆਂ 70 ਸੀਟਾਂ ਲਈ 8 ਫਰਵਰੀ ਨੂੰ ਵੋਟਾਂ ਪਾਈਆਂ ਜਾਣਗੀਆਂ ਅਤੇ 11 ਫਰਵਰੀ ਨੂੰ ਨਤੀਜੇ ਆਉਣਗੇ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Harshita Kejriwal Delhi CM Arvind Kejriwal daughter says Is it terrorism if children are made educated