ਦੁਨੀਆਂ ਵਿੱਚ ਕਹਿਰ ਮਚਾ ਹਰੇ ਕੋਰੋਨਾ ਵਾਇਰਸ ਨੇ 40 ਪਾਜੀਟਿਵ ਮਰੀਜ਼ਾਂ ਦੇ ਨਾਲ ਭਾਰਤ ਵਿੱਚ ਪੈਰ ਜਮਾਉਣੇ ਸ਼ੁਰੂ ਕਰ ਦਿੱਤੇ ਹਨ। ਜਿਹੇ ਵਿੱਚ ਇਸ ਨੂੰ ਲੈ ਕੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ, ਐਲ ਜੀ ਅਨਿਲ ਬੈਜਲ ਅਤੇ ਕੇਂਦਰੀ ਸਿਹਤ ਮੰਤਰੀ ਡਾ. ਹਰਸ਼ਵਰਧਨ ਵਿਚਕਾਰ ਬੈਠਕ ਹੋਈ।
Union Health Minister Dr Harsh Vardhan: On 18 January we started universal screening on 7 airports and now 30 airports have been put under screening. All passengers coming from other countries are being screened on the airports. So far, 8,74,708 passengers screened. #Coronavirus https://t.co/dt3g4AcTUj pic.twitter.com/TiUm5vfpa7
— ANI (@ANI) March 9, 2020
ਇਸ ਤੋਂ ਬਾਅਦ ਡਾਕਟਰ ਹਰਸ਼ ਵਰਧਨ ਨੇ ਕਿਹਾ ਕਿ ਅਸੀਂ ਦਿੱਲੀ ਸਰਕਾਰ ਨਾਲ ਇਕ ਆਇਸੋਲੇਸ਼ਨ ਵਾਰਡ ਤਿਆਰ ਕਰਨ, ਕੁਵਾਰੇਨਟੀਨ ਦੀ ਸਹੂਲਤ ਮੁਹੱਈਆ ਕਰਵਾਉਣ ਅਤੇ ਮੌਜੂਦ ਡਾਕਟਰਾਂ ਦੀ ਲੋੜੀਂਦੀ ਗਿਣਤੀ ਬਾਰੇ ਗੱਲਬਾਤ ਹੋਈ।
ਉਨ੍ਹਾਂ ਕਿਹਾ ਕਿ ਅਸੀਂ 18 ਜਨਵਰੀ ਤੋਂ 7 ਹਵਾਈ ਅੱਡਿਆਂ 'ਤੇ ਯੂਨੀਵਰਸਲ ਸਕ੍ਰੀਨਿੰਗ ਸ਼ੁਰੂ ਕਰ ਦਿੱਤੀ ਹੈ। ਹੁਣ 30 ਹਵਾਈ ਅੱਡਿਆਂ ਉੱਤੇ ਸਕ੍ਰੀਨਿੰਗ ਕੀਤੀ ਜਾ ਰਹੀ ਹੈ। ਦੂਜੇ ਦੇਸ਼ਾਂ ਤੋਂ ਆਉਣ ਵਾਲੇ ਸਾਰੇ ਲੋਕਾਂ ਨੂੰ ਏਅਰਪੋਰਟ 'ਤੇ ਸਕ੍ਰੀਨਿੰਗ ਕੀਤਾ ਜਾ ਰਿਹਾ ਹੈ। ਹੁਣ ਤੱਕ 8,74,708 ਯਾਤਰੀਆਂ ਦੀ ਜਾਂਚ ਕੀਤੀ ਜਾ ਚੁੱਕੀ ਹੈ।
ਉਨ੍ਹਾਂ ਕਿਹਾ ਕਿ ਅਸੀਂ ਇਰਾਨ ਵਿੱਚ ਫਸੇ ਭਾਰਤੀਆਂ ਲਈ ਲੈਬ ਅਤੇ ਵਿਗਿਆਨੀ ਭੇਜੇ ਹਨ। ਜਿਵੇਂ ਹੀ ਸਾਨੂੰ ਕਸਟਮ ਮਨਜ਼ੂਰੀ ਮਿਲਦੀ ਹੈ, ਇਹ ਲੋਕ ਕੰਮ ਕਰਨਾ ਸ਼ੁਰੂ ਕਰ ਦੇਣਗੇ। ਇਸ ਸਮੇਂ ਅਸੀਂ ਉਥੋਂ ਨਮੂਨੇ ਲੈ ਕੇ ਆ ਰਹੇ ਹਾਂ ਅਤੇ ਜਦੋਂ ਨਮੂਨੇ ਦੀ ਰਿਪੋਰਟ ਨਕਾਰਾਤਮਕ ਆਉਂਦੀ ਹੈ ਤਾਂ ਅਸੀਂ ਉਨ੍ਹਾਂ ਨੂੰ ਭਾਰਤ ਲਿਆਵਾਂਗੇ।
ਦੇਸ਼ ਵਿੱਚ ਕੋਰੋਨਾ ਵਾਇਰਸ ਦੇ ਤਿੰਨ ਨਵੇਂ ਕੇਸ ਸਾਹਮਣੇ ਆਉਣ ਤੋਂ ਬਾਅਦ ਪੀੜਤ ਲੋਕਾਂ ਦੀ ਕੁੱਲ ਗਿਣਤੀ 43 ਤੱਕ ਪਹੁੰਚ ਗਈ ਹੈ। ਹਾਲਾਂਕਿ ਇਨ੍ਹਾਂ ਵਿੱਚੋਂ 3 ਨੂੰ ਛੁੱਟੀ ਦੇ ਦਿੱਤੀ ਗਈ ਹੈ। ਕੇਂਦਰੀ ਸਿਹਤ ਮੰਤਰਾਲੇ ਦੇ ਅਧਿਕਾਰੀਆਂ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿੱਤੀ। ਅਧਿਕਾਰੀਆਂ ਨੇ ਦੱਸਿਆ ਕਿ ਇੱਕ ਨਵਾਂ ਕੇਸ ਦਿੱਲੀ, ਉੱਤਰ ਪ੍ਰਦੇਸ਼ ਅਤੇ ਜੰਮੂ ਕਸ਼ਮੀਰ ਤੋਂ ਸਾਹਮਣੇ ਆਇਆ ਹੈ। ਇਹ ਵੀ ਦੱਸਿਆ ਕਿ ਅਜੇ ਤੱਕ ਕਿਸੇ ਦੀ ਮੌਤ ਦੀ ਖ਼ਬਰ ਨਹੀਂ ਮਿਲੀ ਹੈ।
ਇਟਲੀ ਦੀ ਯਾਤਰਾ ਤੋਂ ਬਾਅਦ ਕੇਰਲਾ ਵਾਪਸ ਆਏ 3 ਸਾਲ ਦੇ ਬੱਚੇ ਦਾ ਕੋਰੋਨਾ ਟੈਸਟ ਪਾਜ਼ੀਟਿਵ ਆਇਆ ਹੈ। ਬੱਚੇ ਨੂੰ ਏਰਨਾਕੁਲਮ ਮੈਡੀਕਲ ਕਾਲਜ ਵਿਖੇ ਵੱਖ ਵਾਰਡ ਵਿੱਚ ਰੱਖਿਆ ਗਿਆ ਹੈ। ਉਥੇ, ਜੰਮੂ ਕਸ਼ਮੀਰ ਦੇ ਕਾਰਗਿਲ ਵਿੱਚ ਇਰਾਨ ਤੋਂ ਪਰਤੀ 83 ਸਾਲਾ ਇੱਕ ਮਹਿਲਾ ਦਾ ਕੋਰੋਨਾ ਟੈਸਟ ਪਾਜੀਟਿਵ ਆਇਆ ਹੈ।
.....