ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਸੁਖਬੀਰ ਬਾਦਲ ਤੇ ਸੰਨੀ ਦਿਓਲ ਨੇ ਚੁੱਕੀ ਸਹੁੰ, ਹਰਸਿਮਰਤ ਕੌਰ ਤੇ ਹੇਮਾ ਮਾਲਿਨੀ ਨੇ ਵਿਖਾਈ ਇੰਝ ਖ਼ੁਸ਼ੀ

ਸੁਖਬੀਰ ਬਾਦਲ ਤੇ ਸੰਨੀ ਦਿਓਲ ਨੇ ਚੁੱਕੀ ਸਹੁੰ, ਹਰਸਿਮਰਤ ਕੌਰ ਤੇ ਹੇਮਾ ਮਾਲਿਨੀ ਨੇ ਵਿਖਾਈ ਇੰਝ ਖ਼ੁਸ਼ੀ

ਲੋਕ ਸਭਾ ’ਚ ਮੈਂਬਰਾਂ ਦੀ ਸਹੁੰ ਦੇ ਦੂਜੇ ਦਿਨ ਮੰਗਲਵਾਰ ਨੂੰ ਜਿੱਥੇ ਪਤੀ ਦੇ ਸਹੁੰ ਚੁੱਕਣ ’ਤੇ ਸੰਸਦ ਮੈਂਬਰ ਪਤਨੀ ਡਾਢੀ ਖ਼ੁਸ਼ ਵਿਖਾਈ ਦਿੱਤੀ, ਉੱਥੇ ਪੁੱਤਰ ਦੇ ਸਹੁੰ ਚੁੱਕਣ ’ਤੇ ਸੰਸਦ ਮੈਂਬਰ ਮਾਂ ਲੰਮੇ ਸਮੇਂ ਤੱਕ ਮੇਜ਼ ਥਪਥਪਾ ਕੇ ਖ਼ੁਸ਼ੀ ਦਾ ਇਜ਼ਹਾਰ ਕਰਦੀ ਰਹੀ।

 

 

ਪੰਜਾਬ ਦੇ ਸਰਹੱਦੀ ਹਲਕੇ ਫ਼ਿਰੋਜ਼ਪੁਰ ਸੰਸਦੀ ਸੀਟ ਤੋਂ ਚੁਣ ਕੇ ਆਏ ਸ਼੍ਰੋਮਣੀ ਅਕਾਲੀ ਦਲ ਦੇ ਸੁਖਬੀਰ ਸਿੰਘ ਬਾਦਲ ਦਾ ਨਾਂਅ ਜਿਵੇਂ ਹੀ ਪੁਕਾਰਿਆ ਗਿਆ, ਤਿਵੇਂ ਹੀ ਸੱਤਾਧਾਰੀ ਧਿਰ ਦੀ ਪਹਿਲੀ ਕਤਾਰ ਵਿੱਚ ਬੈਠੀ ਉਨ੍ਹਾਂ ਦੀ ਪਤਨੀ ਤੇ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਮੇਜ਼ ਥਪਥਪਾ ਕੇ ਖ਼ੁਸ਼ੀ ਦਾ ਇਜ਼ਹਾਰ ਕੀਤਾ। ਪੂਰਾ ਸਦਨ ਤਾੜੀਆਂ ਨਾਲ ਗੂੰਜ ਉੱਠਿਆ।

 

 

ਲੋਕ ਸਭਾ ਦੇ ਜਨਰਲ ਸਕੱਤਰ ਸਨੇਹਲਤਾ ਸ੍ਰੀਵਾਸਤਵ ਨੇ ਜਿਵੇਂ ਹੀ ਪੰਜਾਬ ਦੇ ਗੁਰਦਾਸਪੁਰ ਤੋਂ ਭਾਜਪਾ ਦੀ ਟਿਕਟ ਉੱਤੇ ਜਿੱਤ ਕੇ ਆਏ ਅਦਾਕਾਰ ਸੰਨੀ ਦਿਓਲ ਦਾ ਨਾਂਅ ਬੋਲਿਆ, ਤਿਵੇਂ ਹੀ ਸਦਨ ਵਿੱਚ ‘ਭਾਰਤ ਮਾਤਾ ਕੀ ਜੈ’ ਦੇ ਨਾਅਰੇ ਲੱਗਣੇ ਸ਼ੁਰੂ ਹੋ ਗਏ।

 

 

ਸਭ ਤੋਂ ਪਿੱਛੇ ਦੂਜੀ ਕਤਾਰ ਵਿੱਚ ਬੈਠੇ ਸੰਨੀ ਜਦੋਂ ਤੱਕ ਸਹੁੰ ਚੁੱਕਣ ਲਈ ਸਪੀਕਰ ਦੀ ਕੁਰਸੀ ਕੋਲ ਨਹੀਂ ਪੁੱਜ ਗਏ, ਤਦ ਤੱਕ ਤਾੜੀਆਂ ਵੱਜਦੀਆਂ ਰਹੀਆਂ। ਉੱਧਰ ਫ਼ਿਲਮ ਅਦਾਕਾਰਾ ਤੇ ਸੰਨੀ ਦੀ ਸੌਤੇਲੀ ਮਾਂ ਹੇਮਾ ਮਾਲਿਨੀ ਲਗਾਤਾਰ ਮੇਜ਼ ਥਪਥਪਾ ਕੇ ਆਪਣੀ ਖ਼ੁਸ਼ੀ ਦਾ ਇਜ਼ਹਾਰ ਕਰਦੇ ਰਹੇ।

 

 

ਤਾਮਿਲ ਨਾਡੂ ਦੇ ਸ਼ਿਵਗੰਗਾ ਤੋਂ ਚੋਣ ਜਿੱਤ ਕੇ ਆਏ ਕਾਰਤੀ ਪੀ. ਚਿਦੰਬਰਮ ਦੀ ਸਹੁੰ ਦਾ ਸੁਖਾਵਾਂ ਅਹਿਸਾਸ ਕਰਨ ਲਈ ਸਾਬਕਾ ਕੇਂਦਰੀ ਮੰਤਰੀ ਚਿਦੰਬਰਮ ਰਾਜ ਸਭਾ ਮੈਂਬਰਾਂ ਦੀ ਗੈਲਰੀ ਵਿੱਚ ਮੌਜੂਦ ਰਹੇ।

 

 

 

 

 

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Harsimrat Badal and Hema Malini showed joy on oath taking of Sukhbir and Sunny Deol respectively