ਕੇਂਦਰੀ ਫੂਡ ਪ੍ਰੋਸੈੱਸਿੰਗ ਉਦਯੋਗ ਮੰਤਰੀ ਸ਼੍ਰੀਮਤੀ ਹਰਸਿਮਰਤ ਕੌਰ ਬਾਦਲ ਨੇ ਮੁਕੰਮਲ ਇੰਟੈਗ੍ਰੇਟਿਡ ਕੋਲਡ ਚੇਨ ਪ੍ਰੋਜੈਕਟਾਂ ਦੇ ਪ੍ਰਮੋਟਰਾਂ ਨਾਲ ਵੀਡੀਓ ਕਾਨਫਰੰਸਿੰਗ ਜ਼ਰੀਏ ਗੱਲਬਾਤ ਕੀਤੀ। ਮਹਾਰਾਸ਼ਟਰ ਵਿੱਚ ਇਹ ਪ੍ਰੋਜੈਕਟ ਫੂਡ ਪ੍ਰੋਸੈੱਸਿੰਗ ਉਦਯੋਗ ਮੰਤਰਾਲੇ ਦੀ ਮਦਦ ਨਾਲ ਚਲ ਰਹੇ ਹਨ। ਇਸ ਮੀਟਿੰਗ ਦੌਰਾਨ ਕੇਂਦਰੀ ਫੂਡ ਪ੍ਰੋਸੈੱਸਿੰਗ ਉਦਯੋਗ ਰਾਜ ਮੰਤਰੀ ਸ਼੍ਰੀ ਰਾਮੇਸ਼ਵਰ ਤੇਲੀ ਵੀ ਮੌਜੂਦ ਸਨ।
ਇਸ ਵੀਡੀਓ ਕਾਨਫਰੰਸ ਵਿੱਚ 38 ਕੋਲਡ ਚੇਨ ਪ੍ਰੋਜੈਕਟਾਂ ਦੇ ਪ੍ਰਮੋਟਰਾਂ ਨੇ ਹਿੱਸਾ ਲਿਆ। ਪ੍ਰਮੋਟਰਾਂ ਨੇ ਕੇਂਦਰੀ ਫੂਡ ਪ੍ਰੋਸੈੱਸਿੰਗ ਉਦਯੋਗ ਮੰਤਰੀ ਨਾਲ ਗੱਲਬਾਤ ਕੀਤੀ ਤੇ ਪ੍ਰੋਜੈਕਟ ਮੁਕੰਮਲ ਕਰਨ 'ਚ ਆਈਆਂ ਦਿੱਕਤਾਂ ਤੇ ਹੋਰ ਹਾਸਲ ਅਨੁਭਵ ਸਾਂਝੇ ਕੀਤੇ। ਪ੍ਰਮੋਟਰਾਂ ਨੇ ਲੌਕਡਾਊਨ ਦੌਰਾਨ ਕੋਲਡ ਚੇਨ ਪ੍ਰੋਜੈਕਟ ਚਲਾਉਣ ਵਿੱਚ ਪੇਸ਼ ਆ ਰਹੀਆਂ ਚੁਣੌਤੀਆਂ ਵੀ ਸਾਂਝੀਆਂ ਕੀਤੀਆਂ।
ਸ਼੍ਰੀਮਤੀ ਹਰਸਿਮਰਤ ਕੌਰ ਬਾਦਲ ਨੇ ਕੋਵਿਡ-19 ਸੰਕਟ ਕਾਰਨ ਖੁਰਾਕੀ ਵਸਤਾਂ ਦੀ ਮੌਜੂਦਾ ਸਪਲਾਈ ਨੂੰ ਦਰਪੇਸ਼ ਚੁਣੌਤੀਆਂ ਨਾਲ ਨਜਿੱਠਣ ਲਈ ਇੰਟੈਗ੍ਰੇਟਿਡ ਕੋਲਡ ਚੇਨ ਨੈੱਟਵਰਕ ਦੀ ਸਮੂਹਿਕ ਤਾਕਤ ਦਾ ਲਾਹਾ ਲੈਣ ਦੀ ਲੋੜ 'ਤੇ ਜ਼ੋਰ ਦਿੱਤਾ।
ਉਨ੍ਹਾਂ ਨੇ ਲੌਕਡਾਊਨ ਦੌਰਾਨ ਫਰੋਜ਼ਨ ਸਬਜ਼ੀਆਂ ਦੇ ਸਟਾਕ ਅਤੇ ਪ੍ਰੋਸੈੱਸਡ ਡੇਅਰੀ ਉਤਪਾਦਾਂ ਨੂੰ ਰੈਸਟੋਰੈਂਟਾਂ, ਬੈਂਕੁਇਟਾਂ ਤੇ ਹੋਟਲਾਂ ਜਿਹੀ ਆਪਣੀ ਰਵਾਇਤੀ ਮਾਰਕਿਟ ਨਾ ਮਿਲਣ ਅਤੇ ਆਪਣੇ ਉਤਪਾਦਾਂ ਦੇ ਨਿਰਯਾਤ 'ਚ ਆ ਰਹੀਆਂ ਪਰੇਸ਼ਾਨੀਆਂ ਬਾਰੇ ਵੀ ਚਰਚਾ ਕੀਤੀ।
ਪ੍ਰਮੋਟਰਾਂ ਦਾ ਕਹਿਣਾ ਸੀ ਕਿ ਕੰਮ ਕਰਨ ਲਈ ਵੱਧ ਤੋਂ ਵੱਧ ਸਮਾਂ ਚਾਹੀਦਾ ਹੈ ਕਿਉਂਕਿ ਉਹ ਆਪਣੇ ਕਾਰੋਬਾਰ ਇੱਕ ਤਿਹਾਈ ਜਾਂ ਅੱਧੇ ਕਾਮਿਆਂ ਨਾਲ ਚਲਾ ਰਹੇ ਹਨ। ਇਸ ਨਾਲ ਉਤਪਾਦਨ ਦੀ ਕੀਮਤ ਵਧ ਗਈ ਹੈ।
ਕੇਂਦਰੀ ਫੂਡ ਪ੍ਰੋਸੈੱਸਿੰਗ ਉਦਯੋਗ ਮੰਤਰੀ ਨੇ ਵੀਡੀਓ ਕਾਨਫਰੰਸਿੰਗ ਦੌਰਾਨ ਹੇਠ ਲਿਖੇ ਮੁੱਖ ਮੁੱਦਿਆਂ 'ਤੇ ਚਰਚਾ ਕੀਤੀ।
1. ਕੱਚੇ ਮਾਲ ਦੀ ਉਪਲਬਧਤਾ ਤੇ ਇਸ ਦੀ ਵੱਧ ਕੀਮਤ
2. ਯੂਨਿਟਾਂ ਚਲਾਉਣ 'ਤੇ ਲੌਕਡਾਊਨ ਦਾ ਪ੍ਰਭਾਵ
3. ਲੇਬਰ ਤੇ ਲੌਜਿਸਟਿਕਸ ਦੇ ਮੁੱਦੇ
4. ਉੱਚ ਇਨਵੈਂਟਰੀ ਕੀਮਤ
5. ਕਿਸਾਨਾਂ ਨੂੰ ਅਦਾਇਗੀ ਦੇਣ ਕਾਰਨ ਲਿਕੁਇਡਿਟੀ (ਨਕਦੀ) ਸੰਕਟ