ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਹਰਿਆਣਾ: ਤਬਲੀਗੀ ਜਮਾਤ ਦੇ 107 ਲੋਕਾਂ ਨੂੰ ਕੋਰਾਂਟੀਨ ’ਚ ਰੱਖਿਆ

ਹਰਿਆਣਾ ਗ੍ਰਹਿ ਵਿਭਾਗ ਦੇ ਵਧੀਕ ਮੁੱਖ ਸਕੱਤਰ ਵਿਜੈਵਰਧਨ ਨੇ ਕਿਹਾ ਕਿ ਤਬਲੀਗੀ ਜਮਾਤ ਦੇ 107 ਲੋਕਾਂ, ਜੋ ਸੈਰ-ਸਪਾਟਾ ਵੀਜੇ 'ਤੇ ਭਾਰਤ ਆਏ ਹਨ, ਉਨਾਂ ਦੀ ਪਛਾਣ ਹਰਿਆਣਾ ਸੂਬਾ ਵਿਚ ਕੀਤੀ ਗਈ ਹੈ ਅਤੇ ਹੁਣ ਉਨਾਂ ਨੂੰ ਕੋਰਾਂਟੀਨ ਵਿਚ ਰੱਖਿਆ ਗਿਆ ਹੈ ਉਨਾਂ ਖਿਲਾਫ ਪਲਵਲ, ਫਰੀਦਾਬਾਦ, ਪਾਣੀਪਤ, ਅੰਬਾਲਾ ਅਤੇ ਨੂੰਹ ਵਿਚ ਐਫਆਈਆਰ ਵੀ ਦਰਜ ਕੀਤੀ ਹੈ ਅਤੇ ਸਬੰਧਤ ਐਕਟਾਂ ਤੇ ਕਾਨੂੰਨਾਂ ਦੇ ਤਹਿਤ ਜਾਂਚ ਤੋਂ ਬਾਅਦ ਲੋਂੜੀਦੀ ਕਾਰਵਾਈ ਕੀਤੀ ਜਾਵੇਗੀ

 

ਸ੍ਰੀ ਵਿਜੈ ਵਰਧਨ ਅੱਜ ਇੱਥੇ ਸਿਹਤ ਤੇ ਪਰਿਵਾਰ ਭਲਾਈ ਵਿਭਾਗ ਦੇ ਵਧੀਕ ਮੁੱਖ ਸਕੱਤਰ ਰਾਜੀਵ ਅਰੋੜਾ ਅਤੇ ਪੁਲਿਸ ਡਾਇਰੈਕਟਰ ਜਨਰਲ ਮਨੋਜ ਯਾਦਵ ਨਾਲ ਸਾਂਝੇ ਤੌਰ 'ਤੇ ਡਿਜੀਟਲ ਪ੍ਰੈਸ ਕਾਨਫਰੈਂਸ ਨੂੰ ਸੰਬੋਧਤ ਕਰ ਰਹੇ ਸਨ ਉਨਾਂ ਕਿਹਾ ਕਿ ਤਬਲੀਗੀ ਜਮਾਤ ਦੇ ਲੋਕਾਂ ਨੇ ਸੂਬੇ ਦੇ ਵੱਖ-ਵੱਖ ਜਿਲਿਆਂ ਵਿਚ ਦਾਖਲਾ ਹੋਏ, ਲੇਕਿਨ ਨੂੰ ਵਿਚ ਅਜਿਹੇ ਲੋਕਾਂ ਦੀ ਵੱਧ ਤੋਂ ਵੱਧ ਗਿਣਤੀ ਦੀ ਜਾਣਕਾਰੀ ਪ੍ਰਾਪਤ ਹੋਈ ਹੈ

 

ਸ੍ਰੀ ਵਿਜੈ ਵਰਧਨ ਨੇ ਕਿਹਾ ਕਿ 15,850 ਪ੍ਰਵਾਸੀ ਕਾਮਿਆਂ ਨੂੰ 228 ਰਾਹਤ ਕੈਂਪਾਂ ਵਿਚ ਰੱਖਿਆ ਗਿਆ ਹੈ ਉਨਾਂ ਦਸਿਆ ਕਿ ਰਾਜ ਵਿਚ 573 ਰਾਹਤ ਕੈਂਪ ਸਥਾਪਿਤ ਕੀਤੇ ਹਨ ਉਨਾਂ ਕਿਹਾ ਕਿ ਗਾਂਸ਼ਾਲਾਵਾਂ ਵਿਚ ਪਸ਼ੂਆਂ ਦੇ ਚਾਰੇ ਲਈ ਪ੍ਰੇਸ਼ਾਨੀ ਮੁਕਤ ਵਾਹਨਾਂ ਦੀ ਅਗਵਾਈ ਲਈ ਸਖਤ ਆਦੇਸ਼ ਜਾਰੀ ਕੀਤੇ ਹਨ ਤਾਂ ਜੋ ਗਾਂਸ਼ਾਲਾਵਾਂ ਵਿਚ ਪਸ਼ੂਆਂ ਦੇ ਚਾਰੇ ਨੂੰ ਲਿਆਉਣ-ਲੈ ਜਾਣ ਲਈ ਕਿਸੇ ਤਰਾਂ ਦੀ ਕੋਈ ਮੁਸ਼ਕਲ ਨਾ ਹੋਵੇ ਇਸ ਤਰਾਂ, ਪੰਚਕੂਲਾ ਵਿਚ 24 ਘੰਟੇ ਲਈ ਹੈਲਪਲਾਇਨ-ਕਮ-ਕੰਟ੍ਰੋਲ ਰੂਮ ਸਥਾਪਿਤ ਕੀਤੇ ਗਏ ਹਨ ਅਤੇ ਅਜਿਹੇ ਕੋਈ ਸ਼ਿਕਾਇਤ ਮਿਲਣ 'ਤੇ ਕੰਟ੍ਰੋਲ ਰੂਮ ਵਿਚ ਉਪਲੱਬਧ ਖੁਰਾਕ, ਸਿਵਲ ਸਪਲਾਈ ਅਤੇ ਖਪਤਕਾਰ ਮਾਮਲਿਆਂ ਦੇ ਅਧਿਕਾਰੀਆਂ ਵੱਲੋਂ ਤੁਰੰਤ ਕਾਰਵਾਈ ਕੀਤੀ ਜਾਵੇਗੀ

 

ਉਨਾਂ ਕਿਹਾ ਕਿ ਵਧੀਕ ਮੁੱਖ ਸਕੱਤਰ, ਪ੍ਰਧਾਨ ਸਕੱਤਰ ਅਤੇ ਆਈਪੀਐਸ ਪੱਧਰ ਦੇ ਸੀਨੀਅਰ ਅਧਿਕਾਰੀਆਂ ਨੂੰ ਹਰੇਕ ਜਿਲੇ ਵਿਚ ਨੋਡਲ ਅਧਿਕਾਰੀਆਂ ਵੱਜੋਂ ਨਿਯੁਕਤ ਕੀਤਾ ਹੈ ਤਾਂ ਜੋ ਲਾਕਡਾਊਨ ਦੌਰਾਨਟ ਲੋਂੜੀਦੇ ਖੁਰਾਕ ਪਦਾਰਥ ਦੇ ਯੋਗ ਸਟਾਕ ਦੀ ਉਪਲੱਬਧਤਾ ਯਕੀਨੀ ਕੀਤੀ ਜਾ ਸਕੇ ਅਤੇ ਖੁਰਾਕ ਪਦਾਰਥਾਂ ਦੀ ਕਮੀ ਜਾਂ ਵੱਧ ਮੁੱਲ ਦੀ ਕੋਈ ਸ਼ਿਕਾਇਤ ਅੱਜ ਤਕ ਪ੍ਰਾਪਤ ਨਹੀਂ ਹੋਈ ਹੈ

 

ਪੁਲਿਸ ਡਾਇਰੈਕਟਰ ਜਰਨਲ ਮਨੋਜ ਯਾਦਵ ਨੇ ਕਿਹਾ ਕਿ ਸਿਹਤ ਵਿਭਾਗ ਨਾਲ ਤਾਲਮੇਲ ਸਥਾਪਿਤ ਕਰਕੇ ਪੁਲਿਸ ਵਿਭਾਗ ਰਾਜ ਵਿਚ ਕੋਵਿਡ 19 ਦੀ ਚੁਣੌਤੀ ਨੂੰ ਦੂਰ ਕਰਨ ਲਈ ਕੰਮ ਕਰ ਰਿਹਾ ਹੈ ਉਨਾਂ ਕਿਹਾ ਕਿ ਸੂਬੇ ਵਿਚ ਕੋਈ ਅਣਜਾਨ ਵਿਅਕਤੀ ਦਾਖਲ ਨਾ ਹੋਵੇ, ਨੂੰ ਯਕੀਨੀ ਕਰਨ ਲਈ 162 ਥਾਂ ਨਾਕੇਬੰਦੀ ਕੀਤੀ ਹੈ ਇਸ ਤੋਂ ਇਲਾਵਾ, ਮੰਡੀਆਂ ਅਤੇ ਬਾਜਾਰਾਂ ਵਿਚ ਤੈਨਾਤ ਪੁਲਿਸ ਕਰਮਚਾਰੀਆਂ ਨੂੰ 1.5 ਮੀਟਰ ਦੀ ਸਮਾਜਿਕ ਦੂਰੀ ਯਕੀਨੀ ਕਰਨ ਲਈ ਕਿਹਾ ਹੈ

 

ਉਨਾਂ ਕਿਹਾ ਕਿ ਪੁਲਿਸ ਨੇ ਆਪਣੇ ਮੂਲ ਰਾਜਾਂ ਵਿਚ ਜਾ ਰਹੇ ਪ੍ਰਵਾਸੀ ਕਾਮਿਆਂ ਨੂੰ ਵੀ ਸਫਲਤਾ ਨਾਲ ਭਾਲ ਕਰਕੇ ਕੈਂਪਾਂ ਵਿਚ ਦਾਖਲ ਕਰਵਾਇਆ ਹੈ ਉਨਾਂ ਕਿਹਾ ਕਿ ਸੂਬੇ ਵਿਚ 20,000 ਪੁਲਿਸ ਕਰਮਚਾਰੀਆਂ ਨੂੰ ਤੈਨਾਤ ਕੀਤਾ ਹੈ ਲਾਕਡਾਊਨ ਦੇ ਪ੍ਰਵਧਾਨਾਂ ਨੂੰ ਲਾਗੂ ਕਰਦੇ ਹੋਏ ਲੋਕਾਂ ਨਾਲ ਹਮਦਰਦੀ ਨਾਲ ਵਿਹਾਰ ਕਰਲ ਲਈ ਉਨਾਂ ਨੂੰ ਦਿਸ਼ਾ-ਨਿਦੇਸ਼ ਵੀ ਜਾਰੀ ਕੀਤੇ ਹਨ

 

ਸ੍ਰੀ ਯਾਦਵ ਨੇ ਕਿਹਾ ਕਿ 25 ਮਾਰਚ, 2020 ਨੂੰ ਹੋਏ ਲਾਕਡਾਊਨ ਤੋਂ ਬਾਅਦ ਸੂਬੇ ਵਿਚ ਉਲੰਘਣਾ ਦੇ 4539 ਮਾਮਲੇ ਦਰਜ ਕੀਤੇ ਹਨ ਇੰਨਾਂ ਵਿਚੋਂ 948 ਮਾਮਲਿਆਂ ਵਿਚ ਐਫਆਈਆਰ ਦਰਜ ਕੀਤੀ ਹੈ ਅਤੇ 1374 ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ ਇਸ ਤੋਂ ਇਲਾਵਾ, 5401 ਮਾਮਲਿਆਂ ਵਿਚ ਵਾਹਨਾਂ ਦੇ ਚਾਲਾਨ ਜਾਂ -ਕਪਾਊਂਡ ਕੀਤਾ ਹੈ

 

ਇਕ ਸੁਆਲ ਦੇ ਜਵਾਬ ਵਿਚ ਸ੍ਰੀ ਯਾਦਵ ਨੇ ਕਿਹਾ ਕਿ ਪੁਲਿਸ ਕਰਮਚਾਰੀਆਂ ਨੂੰ ਫੇਸ ਮਾਸਕ ਦਿੱਤੇ ਜਾ ਰਹੇ ਹਨ ਇਸ ਤੋਂ ਇਲਾਵਾ, ਪੁਲਿਸ ਕਰਚਮਾਰੀਆਂ ਦੀ ਰੋਗ ਨਾਲ ਲੜਣ ਦੀ ਸਮੱਰਥਾ ਬਣਾਏ ਰੱਖਣ ਲਈ ਉਨਾਂ ਨੂੰ ਯੋਗ ਆਰਾਮ ਵੀ ਦਿੱਤਾ ਜਾ ਰਿਹਾ ਹੈ ਪੁਲਿਸ ਕਰਮਚਾਰੀਆਂ ਡਿਊਟੀ ਲਈ ਸਰੀਰਕ ਤੌਰ ' ਫਿਟ ਹਨ, ਨੂੰ ਯਕੀਨੀ ਕਰਦੇ ਹੋਏ ਪੁਲਿਸ ਕਰਮਚਾਰੀਆਂ ਨੂੰ ਹਰ ਹਫਤੇ ਮੈਡੀਕਲ ਜਾਂਚ ਕੀਤੀ ਜਾ ਰਹੀ ਹੈ

 

ਇਕ ਹੋਰ ਸਵਾਲ ਦੇ ਜਵਾਬ ਵਿਚ, ਉਨਾਂ ਕਿਹਾ ਕਿ ਰਾਜ ਵਿਚ ਫਸਲ ਕਟਾਈ ਨੂੰ ਸਮਾਜਿਕ ਦੂਰੀ ਦੇ ਮਾਪਦੰਡਾਂ ਦਾ ਪਾਲਣ ਕਰਦੇ ਹੋਏ ਇਜਾਜਤ ਦਿੱਤੀ ਗਈ ਹੈ ਇਸ ਸਬੰਧ ਵਿਚ ਵੇਰਵੇ ਸਹਿਤ ਦਿਸ਼ਾ-ਨਿਰਦੇਸ਼ ਖੇਤੀਬਾੜੀ ਤੇ ਕਿਸਾਨ ਭਲਾਈ ਵੱਲੋਂ ਕੀਤੇ ਜਾ ਰਹੇ ਹਨ

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Haryana: 107 people belonging to the Tabligi class kept in quarantine