ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਹਰਿਆਣਾ: ਬਹਾਦਰਗੜ੍ਹ 'ਚ ਕੈਮੀਕਲ ਫੈਕਟਰੀ ਦਾ ਬਾਇਲਰ ਫਟਣ ਕਾਰਨ 4 ਮੌਤਾਂ, 30 ਜ਼ਖ਼ਮੀ

ਬਹਾਦਰਗੜ੍ਹ ਦੇ ਐਮਆਈ ਉਦਯੋਗਿਕ ਇਲਾਕੇ ਵਿੱਚ ਸ਼ੁੱਕਰਵਾਰ ਦੁਪਹਿਰ ਨੂੰ ਇੱਕ ਬਾਇਲਰ ਫਟਣ ਕਾਰਨ ਚਾਰ ਲੋਕਾਂ ਦੀ ਮੌਤ ਹੋ ਗਈ। ਹਾਦਸੇ ਤੋਂ ਬਾਅਦ ਫੈਕਟਰੀ ਵਿੱਚ ਅੱਗ ਲੱਗ ਗਈ ਜਿਸ ਵਿੱਚ ਤਕਰੀਬਨ 30 ਲੋਕ ਜ਼ਖ਼ਮੀ ਹੋ ਗਏ। ਨੇੜਲੀਆਂ 3 ਫੈਕਟਰੀਆਂ ਨੂੰ ਵੀ ਅੱਗ ਲੱਗ ਗਈ। 

 

ਬਹਾਦੁਰਗੜ੍ਹ, ਦਿੱਲੀ ਅਤੇ ਗੁਰੂਗਰਾਮ ਤੋਂ 13 ਅੱਗ ਬੁਝਾਉਣ ਵਾਲੀਆਂ ਗੱਡੀਆਂ ਨੇ ਮੌਕੇ 'ਤੇ ਪਹੁੰਚ ਕੇ ਅੱਗ ਉੱਤੇ ਕਾਬੂ ਪਾਇਆ। ਜ਼ਿਲ੍ਹਾ ਪ੍ਰਸ਼ਾਸਨ ਨੇ ਐਨਡੀਆਰਐਫ ਦੀ ਇੱਕ ਟੀਮ ਬੁਲਾ ਲਈ ਹੈ, ਜੋ ਮਲਬੇ ਹੇਠਾਂ ਫਸੇ ਲੋਕਾਂ ਦੀ ਭਾਲ ਕਰੇਗੀ।

 

ਇਹ ਹਾਦਸਾ ਦੁਪਹਿਰ 3 ਵਜੇ ਦੇ ਕਰੀਬ ਵਾਪਰਿਆ। ਕੈਮੀਕਲ ਫੈਕਟਰੀ ਵਿੱਚ ਅਚਾਨਕ ਇਕ ਬਾਇਲਰ ਫਟ ਗਿਆ। ਆਸ ਪਾਸ ਦੇ ਲੋਕਾਂ ਨੂੰ ਇੰਜ ਮਹਿਸੂਸ ਹੋਇਆ ਜਿਵੇਂ ਭੂਚਾਲ ਆਇਆ ਹੋਵੇ। ਫੈਕਟਰੀ ਦੀ ਛੱਤ ਉੱਡ ਗਈ। ਆਸ ਪਾਸ ਦੀਆਂ ਫੈਕਟਰੀਆਂ ਦੀਆਂ ਕੰਧਾਂ ਵੀ ਟੁੱਟ ਗਈਆਂ। 

 

ਧਮਾਕੇ ਤੋਂ ਬਾਅਦ ਫੈਕਟਰੀ ਨੂੰ ਅੱਗ ਲੱਗ ਗਈ ਜਿਸ ਨਾਲ ਲੱਗਦੀ ਤਿੰਨ ਫੈਕਟਰੀਆਂ ਨੂੰ ਵੀ ਲਪੇਟ ਵਿੱਚ ਲੈ ਲਿਆ। ਹਾਦਸੇ ਤੋਂ ਬਾਅਦ ਆਸ ਪਾਸ ਦੀਆਂ ਫੈਕਟਰੀਆਂ ਵਿੱਚ ਭਗਦੜ ਮਚ ਗਈ। 3 ਲਾਸ਼ਾਂ ਫੈਕਟਰੀ ਵਿੱਚੋਂ ਕੱਢੀਆਂ ਗਈਆਂ।

 

ਐਨਡੀਆਰਐਫ ਦੀ ਇੱਕ ਟੀਮ ਗਾਜ਼ੀਆਬਾਦ ਤੋਂ ਬੁਲਾ ਲਈ ਗਈ ਹੈ, ਜੋ ਮਲਬੇ ਹੇਠ ਦਬੇ ਹੋਏ  ਵਿਅਕਤੀਆਂ ਦੀ ਭਾਲ ਕਰੇਗੀ। ਧਮਾਕਾ ਏਨਾ ਤੇਜ਼ ਸੀ ਕਿ 500-700 ਮੀਟਰ ਦੀ ਰੇਂਜ ਵਿਚਲੇ ਸ਼ੀਸ਼ੇ ਦੇ ਤਖ਼ਤੇ ਵੀ ਟੁੱਟ ਗਏ ਸਨ। ਕਈ ਇਮਾਰਤਾਂ ਵਿੱਚ ਤਰੇੜਾਂ ਵੀ ਆ ਗਈਆਂ। 

 

ਜ਼ਿਲ੍ਹਾ ਡਿਪਟੀ ਕਮਿਸ਼ਨਰ ਜਿਤੇਂਦਰ ਦਹੀਆ ਘਟਨਾ ਤੋਂ ਬਾਅਦ ਮੌਕੇ 'ਤੇ ਪਹੁੰਚੇ। ਉਨ੍ਹਾਂ ਨੇ ਦੱਸਿਆ ਕਿ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਨੇ ਅੱਗ ਉੱਤੇ ਕਾਬੂ ਪਾਇਆ। ਮਲਬੇ ਵਿੱਚ ਲੋਕਾਂ ਦੇ ਫਸੇ ਹੋਣ ਦਾ ਖ਼ਦਸ਼ਾ ਹੈ। ਉਨ੍ਹਾਂ ਦੀ ਭਾਲ ਲਈ ਐਨਡੀਆਰਐਫ ਦੀ ਇੱਕ ਟੀਮ ਬੁਲਾਈ ਗਈ ਹੈ। ਜ਼ਖ਼ਮੀਆਂ ਨੂੰ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ ਜਿਥੇ ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ।
..

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Haryana: 3 killed 30 injured due to boiler blast at chemical factory in Bahadurgarh