ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਹਰਿਆਣਾ: ਐਕਸਪ੍ਰੈਸ ਵੇਅ 'ਤੇ ਜਾ ਰਹੇ 8 ਲੋਕਾਂ ਨੂੰ ਅਣਪਛਾਤੇ ਵਾਹਨ ਨੇ ਦਰੜਿਆ, 4 ਦੀ ਮੌਤ

ਐਤਵਾਰ ਦੀ ਸਵੇਰ ਨੂੰ ਨੂਹ, ਹਰਿਆਣਾ ਵਿੱਚ ਇਕ ਅਣਪਛਾਤੇ ਵਾਹਨ ਨੇ ਅੱਠ ਲੋਕਾਂ ਨੂੰ ਦਰੜ ਦਿੱਤਾ। ਇਸ ਹਾਦਸੇ ਵਿੱਚ ਚਾਰ ਲੋਕਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ ਜਦਕਿ ਚਾਰ ਲੋਕ ਗੰਭੀਰ ਜ਼ਖ਼ਮੀ ਹੋ ਗਏ।

 

ਦੱਸਿਆ ਜਾ ਰਿਹਾ ਹੈ ਕਿ ਇਹ ਸਾਰੇ ਲੋਕ ਨੂਹ ਦੇ ਕੁੰਡਲੀ-ਮਨੇਸਰ-ਪਲਵਲ ਐਕਸਪ੍ਰੈਸ ਵੇਅ 'ਤੇ ਚੱਲ ਕਰ ਰਹੇ ਸਨ ਤਾਂ ਇਕ ਅਣਪਛਾਤਾ ਵਾਹਨ ਆਇਆ ਅਤੇ ਉਨ੍ਹਾਂ ਸਾਰਿਆਂ ਨੂੰ ਦਰੜ ਦਿੱਤਾ। ਫਿਲਹਾਲ ਪੁਲਿਸ ਮੌਕੇ 'ਤੇ ਪਹੁੰਚ ਗਈ ਹੈ ਅਤੇ ਚਾਰ ਲਾਸ਼ਾਂ ਨੂੰ ਪੋਸਟਮਾਰਟਮ ਲਈ ਭੇਜ ਦਿੱਤੀ ਹੈ ਅਤੇ ਅਣਪਛਾਤੇ ਵਾਹਨ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਇਹ ਸਾਰੇ ਮਜ਼ਦੂਰ ਸਨ ਅਤੇ ਦਿੱਲੀ ਤੋਂ ਆਪਣੇ ਪਿੰਡ ਲਈ ਰਵਾਨਾ ਹੋਏ ਸਨ।

 

 

 

ਇਸੇ ਦੌਰਾਨ, ਹਰਿਆਣਾ ਸਰਕਾਰ ਵੱਲੋਂ ਕਿਹਾ ਗਿਆ ਕਿ ਰੋਡਵੇਜ਼ ਨੇ ਪ੍ਰਵਾਸੀਆਂ ਨੂੰ ਲਿਜਾਣ ਲਈ 825 ਬੱਸਾਂ ਰਵਾਨਾ ਕੀਤੀਆਂ ਹਨ। ਬੱਸਾਂ ਸੋਨੀਪਤ ਤੋਂ 110 ਰੇਵਾੜੀ ਤੋਂ, 80 ਜੀਂਦ ਤੋਂ ਅਤੇ 34 ਜ਼ਿਲ੍ਹਿਆਂ ਵਿਚੋਂ ਭੇਜੀਆਂ ਗਈਆਂ ਸਨ ਜਿਥੇ ਪ੍ਰਵਾਸੀ ਮਜ਼ਦੂਰਾਂ ਦੀ ਗਿਣਤੀ ਜ਼ਿਆਦਾ ਹੈ। 

 

ਹਰਿਆਣਾ ਟਰਾਂਸਪੋਰਟ ਕਮਿਸ਼ਨਰ ਵਰਿੰਦਰ ਦਹੀਆ ਨੇ ਦੱਸਿਆ ਕਿ ਹਰਿਆਣਾ ਦੇ 12 ਜ਼ਿਲ੍ਹਿਆਂ ਤੋਂ 1009 ਬੱਸਾਂ ਦੀ ਚੋਣ ਕੀਤੀ ਹੈ। ਇਨ੍ਹਾਂ ਵਿੱਚੋਂ 825 ਬੱਸਾਂ ਰਵਾਨਾ ਕੀਤੀਆਂ ਗਈਆਂ। ਇਹ ਬੱਸਾਂ ਯੂ.ਪੀ.ਤੱਕ ਗਈਆਂ। ਇਨ੍ਹਾਂ ਸਾਰੀਆਂ ਬੱਸਾਂ ਧੋ ਕੇ, ਸੇਨਾਟਾਇਜ਼ਰ ਕਰਕੇ ਰਵਾਨਾ ਕੀਤਾ ਗਿਆ। ਇਹ ਬੱਸਾਂ ਯੂਪੀ ਪ੍ਰਸ਼ਾਸਨ ਨੂੰ ਸੌਂਪੀਆਂ ਗਈਆਂ ਸਨ। ਕੁਝ ਬੱਸਾਂ ਯੂਪੀ ਦੇ ਲਖਨਊ, ਕਾਨਪੁਰ ਆਦਿ ਜ਼ਿਲ੍ਹਿਆਂ ਵਿੱਚ ਪਹੁੰਚ ਚੁੱਕੀਆਂ ਹਨ।
 

...

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Haryana : 4 dead and 4 injured after being hit by vehicle on kundli manesar palwal expressway on early sunday morning