ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਹਰਿਆਣਾ: ਨਾਬਾਲਗ਼ ਨੂੰ ਅਗ਼ਵਾ ਕਰ 4 ਨੌਜਵਾਨਾਂ ਨੇ ਕੀਤਾ ਸਮੂਹਕ ਬਲਾਤਕਾਰ

ਹਰਿਆਣਾ ਦੇ ਪਲਵਲ ਜ਼ਿਲ੍ਹੇ ਵਿੱਚ ਇੱਕ ਨਾਬਾਲਗ਼ ਲੜਕੀ ਨੂੰ ਅਗ਼ਵਾ ਕਰਕੇ ਚਾਰ ਨੌਜਵਾਨਾਂ ਵੱਲੋਂ ਸਮੂਹਕ ਬਲਾਤਕਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। 

 

ਨਾਬਾਲਗ਼ ਲੜਕੀ ਦੀ ਮਾਂ ਵੱਲੋਂ ਮਹਿਲਾ ਪੁਲਿਸ ਥਾਣੇ ਵਿੱਚ ਸ਼ਿਕਾਇਤ ਦਿੱਤੀ ਗਈ। ਪੁਲਿਸ ਨੇ ਪੀੜਤਾ ਦਾ ਮੈਡੀਕਲ ਕਰਵਾ ਕੇ 4 ਦੋਸ਼ੀਆਂ ਵਿਰੁਧ ਮਾਮਲਾ ਦਰਜ ਕਰ ਲਿਆ ਹੈ।


ਜਾਣਕਾਰੀ ਅਨੁਸਾਰ ਪਲਵਲ ਦੇ ਇੱਕ ਪਿੰਡ ਦੀ ਰਹਿਣ ਵਾਲੀ ਨਾਬਾਲਗ਼ ਨੇ ਦੱਸਿਆ ਕਿ 4 ਦਸੰਬਰ ਦੀ ਰਾਤ 11 ਵਜੇ ਬਾਥਰੂਮ ਲਈ ਘਰ ਤੋਂ ਬਾਹਰ ਨਿਕਲੀ ਤਾਂ 4 ਨੌਜਵਾਨਾਂ ਨੇ ਉਸ ਨੂੰ ਅਗ਼ਵਾ ਕਰ ਕੇ ਖੇਤ ਵਿੱਚ ਲੈ ਗਏ ਜਿਥੇ ਉਸ ਨਾਲ ਸਮੂਹਕ ਬਲਾਤਕਾਰ ਕੀਤਾ ਅਤੇ ਮੁੜ ਪਿੰਡ ਛੱਡ ਕੇ ਫ਼ਰਾਰ ਹੋ ਗਏ। ਪੀੜਤਾ ਨੇ ਘਟਨਾ ਬਾਰੇ ਆਪਣੀ ਮਾਂ ਨੂੰ ਦੱਸਿਆ। ਇਸ ਤੋਂ ਬਾਅਦ ਪੀੜਤਾ ਦੀ ਮਾਂ ਨੇ ਪੁਲਿਸ ਨੂੰ ਮਾਮਲਾ ਦਰਜ ਕਰਵਾਇਆ।

 

ਇਸ ਸਬੰਧੀ ਜਾਂਚ ਅਧਿਕਾਰੀ ਐਸ ਆਈ ਅੰਜੂ ਨੇ ਦੱਸਿਆ ਕਿ ਬਿਆਨ ਅਦਾਲਤ ਵਿੱਚ ਦਰਜ ਕਰਵਾਏ ਜਾ ਰਹੇ ਹਨ। ਪੀੜਤਾ ਦੀ ਮਾਂ ਨੇ ਦੱਸਿਆ ਕਿ ਉਸ ਦੀ ਧੀ ਨਾਲ 13 ਅਗਸਤ ਨੂੰ ਵੀ ਸਮੂਹਕ ਬਲਾਤਕਾਰ ਹੋਇਆ ਸੀ ਪਰ 16 ਅਗਸਤ ਨੂੰ ਮੁਕੱਦਮਾ ਦਰਜ ਕੀਤਾ ਗਿਆ ਸੀ। ਇਸ ਤਹਿਤ 5 ਨਵੰਬਰ ਨੂੰ ਜਾਂਚ ਤੋਂ ਬਾਅਦ ਮਾਮਲਾ ਬੰਦ ਕਰ ਦਿੱਤਾ ਗਿਆ ਸੀ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Haryana: 4 youths gang-raped by minor girl kidnapped