ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਹਰਿਆਣਾ ਤੇ ਓੜੀਸ਼ਾ ਨੇ 5 ਦਿਨਾਂ ਦੇ ਚਲਾਨਾਂ ਤੋਂ ਕਮਾਏ 1.4 ਕਰੋੜ ਰੁਪਏ

ਹਰਿਆਣਾ ਤੇ ਓੜੀਸ਼ਾ ਨੇ 5 ਦਿਨਾਂ ਦੇ ਚਲਾਨਾਂ ਤੋਂ ਕਮਾਏ 1.4 ਕਰੋੜ ਰੁਪਏ

ਹਰਿਆਣਾ ਤੇ ਓੜੀਸ਼ਾ ਦੋ ਸੂਬਿਆਂ ਦੀ ਟ੍ਰੈਫ਼ਿਕ ਪੁਲਿਸ ਨੇ ਆਵਾਜਾਈ ਦੇ ਨਵੇਂ ਨਿਯਮਾਂ ਦੇ ਆਧਾਰ ’ਤੇ ਕੱਟੇ 4,400 ਚਲਾਨਾਂ ਤੋਂ 1.4 ਕਰੋੜ ਰੁਪਏ ਕਮਾਏ ਹਨ। ਚੇਤੇ ਰਹੇ ਕਿ ਚਲਾਨਾਂ ਲਈ ਨਵੇਂ ਜੁਰਮਾਨੇ ਬਹੁਤ ਜ਼ਿਆਦਾ ਵਧਾ ਦਿੱਤੇ ਗਏ ਹਨ। ਇਹ ਨਵੀਂ ਪ੍ਰਣਾਲੀ ਪਹਿਲੀ ਸਤੰਬਰ ਐਤਵਾਰ ਤੋਂ ਲਾਗੂ ਹੋ ਗਈ ਹੈ। ਇਹ ਜਾਦਕਾਰੀ ਕੇਂਦਰੀ ਸੜਕੀ ਆਵਾਜਾਈ ਤੇ ਰਾਜਮਾਰਗ ਮੰਤਰਾਲੇ ਤੋਂ ਮਿਲੀ ਹੈ।

 

 

ਹਰਿਆਣਾ ’ਚ ਬੀਤੇ 5 ਸਤੰਬਰ ਤੱਕ 52 ਲੱਖ 32 ਹਜ਼ਾਰ 650 ਰੁਪਏ ਦੇ 343 ਚਲਾਨ ਕੱਟੇ ਗਏ। ਉੱਧਰ ਓੜੀਸ਼ਾ ’ਚ 4,080 ਚਲਾਨ ਕੱਟੇ ਗਏ ਤੇ 46 ਵਾਹਨ ਜ਼ਬਤ ਕੀਤੇ ਗਏ। ਉਸ ਸੂਬੇ ਵਿੱਚ 4 ਸਤੰਬਰ ਤੱਕ 88 ਲੱਖ 90 ਹਜ਼ਾਰ 107 ਰੁਪਏ ਦੇ ਚਲਾਨ ਕੱਟੇ ਗਏ।

 

 

ਆਵਾਜਾਈ ਦੀਆਂ ਉਲੰਘਣਾਵਾਂ ਕਾਰਨ ਭਾਰੀ ਜੁਰਮਾਨਿਆਂ ਵਾਲੀਆਂ ਕਾਨੂੰਨ ਦੀਆਂ 63 ਧਾਰਾਵਾਂ ਬੀਤੀ 1 ਸਤੰਬਰ ਤੋਂ ਲਾਗੂ ਹੋਈਆਂ ਹਨ।

 

 

ਨਵੀਂ ਦਿੱਲੀ ’ਚ ਪਹਿਲੇ ਹੀ ਦਿਨ 39,000 ਡਰਾਇਵਰਾਂ ਨੂੰ ਜੁਰਮਾਨੇ ਕੀਤੇ ਗਏ। ਇਨ੍ਹਾਂ ’ਚ ਜ਼ਿਆਦਾਤਰ ਚਾਲਾਨ ਦੋ–ਪਹੀਆ ਵਾਹਨ ਉੱਤੇ ਤੀਹਰੀ ਸਵਾਰੀ, ਜਾਅਲੀ ਨੰਬਰ ਪਲੇਟਾਂ ਤੇ ਪ੍ਰੈਸ਼ਰ ਹਾਰਨਾਂ ਲਈ ਕੀਤੇ ਗਏ।

 

 

ਉੱਤਰ ਪ੍ਰਦੇਸ਼ ’ਚ 3121 ਚਲਾਨ ਕੱਟੇ ਗਏ; ਜਦ ਕਿ ਚੰਡੀਗੜ੍ਹ ’ਚ 1,499 ਚਲਾਨ ਕੱਟੇ ਗਏ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Haryana and Odisha earned Rs 1 Crore 40 Lakh during 5 days