ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਹਰਿਆਣਾ: ਚੰਗਾ ਕੰਮ ਕਰਨ ਵਾਲੀ ਆਂਗਨਵਾੜੀ ਕਾਰਕੁਨਾਂ ਦਾ ਹੋਵੇਗਾ ਸਨਮਾਨ

ਹਰਿਆਣਾ ਦੀ ਮਹਿਲਾ ਤੇ ਬਾਲ ਵਿਕਾਸ ਰਾਜ ਮੰਤਰੀ ਕਮਲੇਸ਼ ਢਾਂਡਾ ਨੇ ਕਿਹਾ ਕਿ ਰਾਜ ਵਿਚ ਮਹਿਲਾਵਾਂ ਤੇ ਛੋਟੇ ਬੱਚਿਆਂ ਨਾਲ ਸਬੰਧਤ ਵਧੀਆ ਕੰਮ ਕਰਨ ਵਾਲੀ ਆਂਗਨਵਾੜੀ ਕਾਰਕੁਨਾਂ ਨੂੰ 8 ਮਾਰਚ, 2020 ਨੂੰ ਕੌਮਾਂਤਰੀ ਮਹਿਲਾ ਦਿਵਸ ਦੇ ਮੌਕੇ 'ਤੇ ਸਨਮਾਨਿਤ ਕੀਤਾ ਜਾਵੇਗਾ। ਇਸ ਮੌਕੇ 'ਤੇ ਰਾਜ ਪੱਧਰੀ ਸਮਾਰੋਹ ਵਿਚ ਮੁੱਖ ਮੰਤਰੀ ਮਨੋਹਰ ਲਾਲ ਇੰਨਾਂ ਆਂਗਨਵਾੜੀ ਕਾਰਕੁਨਾਂ ਨੂੰ ਐਵਾਰਡ ਦੇ ਕੇ ਸਨਮਾਨਿਤ ਕਰਨਗੇ।

 

ਸ੍ਰੀਮਤੀ ਢਾਂਡਾ ਨੇ ਇਹ ਜਾਣਕਾਰੀ ਅੱਜ ਇੱਥੇ ਸਟੇਟ ਐਵਾਰਡ ਲਈ ਇੰਟਰਵਿਊ ਦੇਣ ਆਈ ਕਾਰਕੁਨਾਂ ਨਾਲ ਗਲਬਾਤ ਕਰਨ ਤੋਂ ਬਾਅਦ ਦਿੱਤੀ। ਇਸ ਮੌਕੇ 'ਤੇ ਹਰਿਆਣਾ ਮਹਿਲਾ ਤੇ ਬਾਲ ਵਿਕਾਸ ਵਿਭਾਗ ਦੇ ਵਧੀਕ ਮੁੱਖ ਸਕੱਤਰ ਅਮਿਤ ਝਾ ਤੇ ਹੋਰ ਸੀਨੀਅਰ ਅਧਿਕਾਰੀ ਹਾਜਿਰ ਸਨ। ਇੰਟਰਵਿਊ ਕਮੇਟੀ ਨੇ ਰਾਜ ਦੇ ਸਾਰੀਆਂ ਜਿਲਿਆਂ ਤੋਂ ਲਿਖਤ ਪ੍ਰੀਖਿਆ ਵਿਚ ਨੰਬਰ ਦੇ ਆਧਾਰ 'ਤੇ ਟਾਪਰ ਰਹੀ 26 ਆਂਗਨਵਾੜੀ ਕਾਰਕੁਨਾਂ ਦੇ ਇੰਟਰਵਿਊ ਲਏ। ਕਮੇਟੀ ਵਿਚ ਮੰਤਰੀ ਤੋਂ ਇਲਾਵਾ, ਵਧੀਕ ਮੁੱਖ ਸਕੱਤਰ ਤੇ ਹੋਰ ਅਧਿਕਾਰੀ ਸ਼ਾਮਿਲ ਸਨ।

 

ਮਹਿਲਾ ਤੇ ਬਾਲ ਵਿਕਾਸ ਰਾਜ ਮੰਤਰੀ ਨੇ ਦਸਿਆ ਕਿ ਕਮੇਟੀ ਵੱਲੋਂ ਲਿਖਤ ਪ੍ਰੀਖਿਆ ਤੇ ਇੰਟਰਵਿਊ ਦੇ ਨੰਬਰਾਂ ਦੀ ਮੈਰੀਟ ਬਣਾ ਕੇ ਪੂਰੀ ਪਾਰਦਰਸ਼ਤਾ ਤੇ ਨਿਰਪੱਖਤਾ ਦੇ ਆਧਾਰ 'ਤੇ ਇੰਨਾਂ ਵਿਚੋਂ ਤਿੰਨ ਕਾਰਕੂਨਾਂ ਨੂੰ ਕੌਮੀ ਐਵਾਰਡ ਲਈ ਚੁਣਿਆ ਜਾਵੇਗਾ।

 

ਇਸ ਤੋਂ ਪਹਿਲਾਂ, ਮੰਤਰੀ ਨੇ ਵਿਭਾਗ ਨਾਲ ਸਬੰਧਤ ਕੇਂਦਰ ਤੇ ਰਾਜ ਸਰਕਾਰ ਵੱਲੋਂ ਚਲਾਈ ਜਾ ਰਹੀਆਂ ਵੱਖ-ਵੱਖ ਯੋਜਨਾਵਾਂ ਦੀ ਤਰੱਕੀ ਰਿਪੋਰਟ ਲਈ ਅਤੇ ਕੰਮਾਂ ਵਿਚ ਤੇਜੀ ਲਿਆਉਣ ਦੇ ਆਦੇਸ਼ ਦਿੱਤੇ।

 

ਉਨਾਂ ਕਿਹਾ ਕਿ ਮੁੱਖ ਮੰਤਰੀ ਮਨੋਹਰ ਲਾਲ ਦੀ ਅਗਵਾਈ ਹੇਠ ਸਰਕਾਰੀ ਮਹਿਲਾਵਾਂ ਅਤੇ ਲੜਕੀਆਂ ਨੂੰ ਮਜ਼ਬੂਤ ਬਣਾਉਣ ਅਤੇ ਲੈਂਗਿਗ ਬਰਾਬਰੀ ਯਕੀਨੀ ਕਰਨ ਲਈ ਵਚਨਬੱਧ ਹੈ।

 

ਉਨਾਂ ਨੇ ਬੇਟੀ ਬਚਾਓ, ਬੇਟੀ ਪੜਾਓ, ਸਮੇਕਿਤ ਬਾਲ ਵਿਕਾਸ ਯੋਜਨਾ, ਪੂਰਕ ਪੋਸ਼ਾਹਾਰ ਪ੍ਰੋਗ੍ਰਾਮ, ਆਪ ਕੀ ਬੇਟੀ ਹਮਾਰੀ ਬੇਟੀ ਯੋਜਨਾ, ਸਮੇਕਿਤ ਬਾਲ ਸਰੰਖਣ ਯੋਜਨਾ, ਪ੍ਰਧਾਨ ਮੰਤਰੀ ਮਾਤਿਰਤਵ ਵੰਦਨਾ ਯੋਜਨਾ, ਮਹਿਲਾਵਾਂ ਲਈ ਵਨ ਸਟਾਪ ਸੈਂਟਰ ਆਦਿ ਦੀ ਸਮੀਖਿਆ ਕੀਤੀ।

 

ਮਹਿਲਾ ਤੇ ਬਾਲ ਵਿਕਾਸ ਰਾਜ ਮੰਤਰੀ ਕਮਲੇਸ਼ ਢਾਂਡਾ ਨੇ ਇਸ ਮੌਕੇ 'ਤੇ ਕਿਹਾ ਕਿ ਮੁੱਖ ਮੰਤਰੀ ਮਹਿਲਾਵਾਂ ਲਈ ਹੋਰ ਵੱਧ ਸੁਰੱਖਿਅਤ ਰਾਜ ਬਣਾਉਣ ਲਈ ਦਿੜੜ ਹਨ। ਸੂਬਾ ਸਰਕਾਰ ਮੁੱਖ ਮੰਤਰੀ ਦੇ ਦਿਸ਼ਾ-ਨਿਰਦੇਸ਼ਾਂ ਵਿਚ ਰਾਜ ਵਿਚ ਜਨ ਅੰਦੋਲਨ ਰਾਹੀਂ ਘਰਾਂ ਤੇ ਜਨਤਕ ਥਾਂਵਾਂ 'ਤੇ ਮਹਿਲਾਵਾਂ ਦੀ ਸੁਰੱਖਿਆ ਵਿਚ ਵੱਧ ਤੋਂ ਵੱਧ ਸੁਧਾਰ ਲਿਆਉਣ ਦਾ ਯਤਨ ਕਰੇਗੀ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Haryana: Anganwadi workers who work well will be honored