ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

Haryana Vidhan Sabha Election 2019: ਜਾਣੋ ਕੈਥਲ ਜ਼ਿਲ੍ਹੇ ਦੇ ਪੁੰਡਰੀ ਵਿਧਾਨ ਸਭਾ ਹਲਕੇ ਦੇ ਬਾਰੇ

 

ਹਰਿਆਣਾ ਵਿੱਚ ਵਿਧਾਨ ਸਭਾ ਚੋਣਾਂ 2019 (Assembly elections in Haryana 2019) ਦਾ ਐਲਾਨ ਹੋ ਚੁੱਕਾ ਹੈ। ਚੋਣਾਂ ਦੀ ਸਮਾਂ ਸਾਰਣੀ ਵੀ ਜਾਰੀ ਹੋ ਚੁੱਕੀ ਹੈ। ਸਾਰੇ ਰਾਜਨੀਤਿਕ ਦਲ ਜਿੱਤ ਲਈ ਆਪਣੇ ਦਾਂਵਪੇਚ ਅਜ਼ਮਾ ਰਹੇ ਹਨ ਅਤੇ ਰਾਜਨੀਤਿਕ ਸਮੀਕਰਣ ਬਿਠਾਏ ਜਾ ਰਹੇ ਹਨ। ਆਓ ਜਾਣਦੇ ਹਾਂ ਹਰਿਆਣਾ ਪ੍ਰਦੇਸ਼ ਦੇ ਵਿਧਾਨ ਸਭਾ ਸੀਟਾਂ ਦੇ ਬਾਰੇ ਵਿੱਚ।


ਕੈਥਲ ਜ਼ਿਲ੍ਹੇ ਦਾ ਪੁੰਡਰੀ ਵਿਧਾਨ ਸਭਾ ਹਲਕਾ (Kaithal Assembly Constituency) ਹਰਿਆਣਾ ਦੇ ਕੁਰੂਕਸ਼ੇਤਰ ਲੋਕ ਸਭਾ ਹਲਕੇ ਦੇ ਅਧੀਨ 9 ਵਿਧਾਨ ਸਭਾ ਹਲਕੇ ਆਉਂਦੇ ਹਨ। ਕੁਰੂਕਸ਼ੇਤਰ ਲੋਕ ਸਭਾ ਹਲਕੇ ਵਿੱਚ 9 ਵਿਧਾਨ ਸਭਾ ਸੀਟਾਂ ਵਿੱਚ ਪੁੰਡਰੀ ਤੋਂ ਇਲਾਵਾ ਕੈਥਲ, ਗੁਹਲਾ, ਪਿਹੋਵਾ, ਕਲਾਯਤ, ਥਾਨੇਸਰ, ਰਾਦੌਰ, ਲਾਡਵਾ ਅਤੇ ਸ਼ਾਹਾਬਾਦ ਵਿਧਾਨ ਸਭਾ ਹਲਕੇ ਹਨ।

 

ਪੁੰਡਰੀ ਵਿਧਾਨ ਸਭਾ ਸੀਟ ਤੋਂ 12 ਉਮੀਦਵਾਰ ਮੈਦਾਨ ਵਿੱਚ 


ਪੁੰਡਰੀ ਵਿਧਾਨ ਸਭਾ ਸੀਟ ਤੋਂ 12 ਉਮੀਦਵਾਰ ਮੈਦਾਨ ਵਿੱਚ ਹਨ। ਹਾਲਾਂਕਿ ਇੱਥੇ 19 ਉਮੀਦਵਾਰਾਂ ਨੇ ਨਾਮਜ਼ਦਗੀ ਦਾਖ਼ਲ ਕੀਤੀਆਂ ਸਨ। ਪੁੰਡਰੀ ਵਿੱਚ ਪਹਿਲੀ ਵਾਰ 1967 ਵਿੱਚ ਵਿਧਾਨ ਸਭਾ ਚੋਣ ਹੋਈ ਸੀ। ਇਸ ਸੀਟ ਦੀ ਦਿਲਚਸਪ ਗੱਲ ਇੱਥੋਂ ਅੱਜ ਤੱਕ ਕੋਈ ਵੀ ਬੀਜੇਪੀ  ਉਮੀਦਵਾਰ ਜਿੱਤ ਹਾਸਲ ਨਹੀਂ ਕਰ ਸਕਿਆ ਹੈ।

 

ਪੁੰਡਰੀ ਵਿਧਾਨ ਸਭਾ ਹਲਕੇ 'ਚ ਵੋਟਰਾਂ ਦੀ ਗਿਣਤੀ
 

ਕੈਥਲ ਜ਼ਿਲ੍ਹੇ ਦੇ ਵਿਧਾਨ ਸਭਾ ਖੇਤਰ ਵਿੱਚ ਕੁੱਲ 1 ਲੱਖ 81 ਹਜ਼ਾਰ 200 ਵੋਟਰ ਹਨ। ਇਨ੍ਹਾਂ ਵਿੱਚ  97 ਹਜ਼ਾਰ 18 ਪੁਰਸ਼ ਅਤੇ 84 ਹਜ਼ਾਰ 181 ਮਹਿਲਾ ਵੋਟਰ ਹਨ। ਵਿਧਾਨ ਸਭਾ ਹਲਕੇ ਵਿੱਚ ਵੋਟਰ ਲਈ 184 ਵੋਟਿੰਗ ਕੇਂਦਰ ਬਣਾਏ ਗਏ ਹਨ।
 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Haryana Assembly Elections 2019: know about Pundri Assembly Constituency part of kaithal district