ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਹਰਿਆਣਾ ਵਿਧਾਨ ਸਭਾ ਚੋਣਾਂ: ਨਕਦੀ ਸਮੇਤ ਫੜ੍ਹਿਆ 9.67 ਕਰੋੜ ਦਾ ਨਸ਼ਾ

ਹਰਿਆਣਾ ਵਿਧਾਨ ਸਭਾ ਆਮ ਚੋਣ 2019 ਦੌਰਾਨ ਸੂਬੇ ਚ ਪੁਲਿਸ ਅਤੇ ਆਬਕਾਰੀ ਤੇ ਕਰਾਧਾਨ ਵਿਭਾਗ ਵੱਲੋਂ ਹੁਣ ਤਕ 9.67 ਕਰੋੜ ਰੁਪਏ ਦੀ ਸ਼ਰਾਬ, ਨਗਦ ਰਕਮ ਅਤੇ ਨਸ਼ੀਲੇ ਪਦਾਰਥ ਜਬਤ ਕੀਤੇ ਹਨ।

 

ਹਰਿਆਣਾ ਦੇ ਸੰਯੁਕਤ ਮੁੱਖ ਚੋਣ ਅਧਿਕਾਰੀ ਡਾ. ਇੰਦਰ ਜੀਤ ਨੇ ਇਸ ਸਬੰਧ ਵਿਚ ਜਾਣਕਾਰੀ ਦਿੰਦੇ ਹੋਏ ਦਸਿਆ ਕਿ ਪੁਲਿਸ ਵੱਲੋਂ ਹੁਣ ਤਕ 121229 ਲੀਟਰ ਜਬਤ ਕੀਤੀ ਗਈ ਹੈ, ਜਿਸ ਦੀ ਕੀਮਤ 2.74 ਕਰੋੜ ਰੁਪਏ ਹੈ। ਆਬਕਾਰੀ ਵਿਭਾਗ ਵੱਲਅ 24254 ਲੀਟਰ ਸ਼ਰਾਬ ਫੜੀ, ਜਿਸ ਦੀ ਕੀਮਤ 60.91 ਲੱਖ ਰੁਪਏ ਹੈ। ਇਸ ਤਰਾਂ, ਆਬਕਾਰੀ ਅਤੇ ਪੁਲਿਸ ਵਿਭਾਗ ਵੱਲੋਂ ਕੁਲ 145483 ਲੀਟਰ ਸ਼ਰਾਬ ਫੜੀ, ਜਿਸ ਦੀ ਕੁਲ ਕੀਮਤ 3.35 ਕਰੋੜ ਰੁਪਏ ਹੈ।

 

ਉਨਾਂ ਦਸਿਆ ਕਿ ਪੁਲਿਸ ਵੱਲੋਂ ਹੁਣ ਤਕ 2.68 ਕਰੋੜ ਰੁਪਏ ਦੀ ਨਗਦ ਰਕਮ ਫੜੀ ਹੈ। ਇਸ ਤੋਂ ਇਲਾਵਾ, ਫਲਾਇੰਗ ਸਕਵਾਡ, ਸਟੇਟਿਕ ਸਰਵਿਲੈਂਸ ਟੀਮਾਂ ਵੱਲੋਂ ਨਸ਼ੀਲੇ ਪਦਾਰਥ ਵੀ ਜਬਤ ਕੀਤੇ ਗਏ ਹਨ, ਜਿੰਨਾਂ ਦੀ ਕੁਲ ਕੀਮਤ 3.63 ਕਰੋੜ ਰੁਪਏ ਹੈ।

 

ਉਨਾਂ ਦਸਿਆ ਕਿ ਸੂਬੇ ਵਿਚ ਕਾਨੂੰਨ ਤੇ ਵਿਵਸਥਾ ਬਣਾਏ ਰੱਖਣ ਲਈ ਹਰਿਆਣਾ ਪੁਲਿਸ ਵੱਲੋਂ ਹੁਣ ਤਕ 117867 ਲਾਈਸੈਂਸ ਹਥਿਆਰਾਂ ਨੂੰ ਜਮਾਂ ਕੀਤਾ ਜਾ ਚੁੱਕਿਆ ਹੈ। ਇਸ ਦੇ ਨਾਲ ਹੀ ਪੁਲਿਸ ਨੇ ਬਿਨਾਂ ਲਾਈਸੈਂਸ 173 ਹਥਿਆਰਾਂ ਨੂੰ ਵੀ ਜਬਤ ਕੀਤਾ। ਉਨਾਂ ਦਸਿਆ ਕਿ ਚੋਣ ਦੌਰਾਨ ਕਾਨੂੰਨ ਤੇ ਵਿਵਸਥਾ ਬਣੀ ਰਹੇ ਅਤੇ ਕਿਸੇ ਤਰਾਂ ਦੀ ਕੋਈ ਅਸ਼ਾਂਤੀ ਪੈਦਾ ਨਾ ਹੋਵੇ ਇਸ ਲਈ ਪੁਲਿਸ ਵੱਲੋਂ ਰਾਜ ਵਿਚ 437 ਥਾਂਵਾਂ 'ਤੇ ਨਾਕਾਬੰਦੀ ਕੀਤੀ ਜਾ ਰਹੀ ਹੈ।

 

ਉਨਾਂ ਦਸਿਆ ਕਿ ਪੁਲਿਸ ਨੇ ਸੂਬੇ ਵਿਚ 92787 ਬੋਤਲ ਦੇਸੀ ਸ਼ਰਾਬ, 56516 ਬੋਤਲ ਇੰਗਲਿਸ਼ ਸ਼ਰਾਬ, 4004 ਬੋਤਲ ਬੀਅਰ, 124 ਬੋਤਲ ਨਾਜਾਇਜ ਸ਼ਰਾਬ, 656.57 ਕਿਲੋਗ੍ਰਾਮ ਗਾਂਜਾ, 134.89 ਕਿਲੋਗ੍ਰਾਮ ਪਾਪੀ ਹਸਕ, 1.36 ਕਿਲੋਗ੍ਰਾਮ ਹੀਰੋਇਨ, 9.280 ਕਿਲੋਗ੍ਰਾਮ ਅਫੀਮ, 2.16 ਕਿਲੋਗ੍ਰਾਮ ਸਮੈਕ, 255 ਕਿਲੋਗ੍ਰਾ ਲਾਹਨ, 2.50 ਕਿਲੋਗ੍ਰਾਮ ਚਰਸ, 634 ਗ੍ਰਾਮ ਚੀਟਾ, 27.832 ਕਿਲੋਗ੍ਰਾਮ ਚੂਰਾ ਪੋਸਤ, 673 ਗ੍ਰਾਮ ਸੂਲਫਾ ਜਬਤ ਕੀਤਾ। ਉਨਾਂ ਦਸਿਆ ਕਿ ਪੁਲਿਸ ਵੱਲੋਂ 49.62 ਲੱਖ ਰੁਪਏ ਨਕਲੀ ਨੋਟ ਵੀ ਜਬਤ ਕੀਤੇ ਗਏ ਹਨ।

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Haryana assembly polls: Rs 9 67 crore drugs seized with cash