ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਹਰਿਆਣਾ ਨੇ ਚੀਨ ਤੋਂ ਰੈਪਿਡ ਟੈਸਟ ਕਿੱਟ ਮੰਗਵਾਉਣ ਦਾ ਆਰਡਰ ਰੱਦ ਕੀਤਾ

ਕੋਰੋਨਾ ਵਾਇਰਸ ਦੇ ਮਾਮਲਿਆਂ 'ਤੇ ਨੇੜਿਓਂ ਨਜ਼ਰ ਰੱਖ ਰਹੇ ਹਰਿਆਣਾ ਦੇ ਸਿਹਤ ਮੰਤਰੀ ਅਨਿਲ ਵਿਜ ਨੇ ਬੁੱਧਵਾਰ ਨੂੰ ਕਿਹਾ ਕਿ ਅਸੀਂ ਚੀਨ 'ਚ 2 ਕੰਪਨੀਆਂ ਨੂੰ 1.10 ਲੱਖ ਟੈਸਟਿੰਗ ਕਿੱਟਾਂ ਭੇਜਣ ਦੇ ਆਰਡਰ ਦਿੱਤੇ ਗਏ ਸਨ, ਜੋ ਹੁਣ ਰੱਦ ਕਰ ਦਿੱਤੇ ਗਏ ਹਨ। ਉਨ੍ਹਾਂ ਕਿਹਾ ਕਿ ਅਸੀਂ ਦੱਖਣੀ ਕੋਰੀਆ ਤੋਂ 1 ਲੱਖ ਕਿੱਟਾਂ ਨੂੰ ਮੰਗਵਾਉਣ ਲਈ ਨਵੇਂ ਆਦੇਸ਼ ਦਿੱਤੇ ਹਨ, ਜਿਨ੍ਹਾਂ ਵਿੱਚੋਂ ਸਾਨੂੰ 25,000 ਕਿੱਟਾਂ ਮਿਲ ਚੁੱਕੀਆਂ ਹਨ। ਚੀਨ ਦੀਆਂ ਕਿੱਟਾਂ ਦੇ ਮੁਕਾਬਲੇ ਇਨ੍ਹਾਂ ਕਿੱਟਾਂ ਦੀ ਕੀਮਤ ਅੱਧੀ ਹੈ।
 

ਅਨਿਲ ਵਿਜ ਨੇ ਟਵੀਟ ਕਰਦਿਆਂ ਕਿਹਾ ਕਿ ਕੋਵਿਡ-19 ਕੇਸਾਂ ਦੇ ਦੁਗਣੇ ਹੋਣ ਦੀ ਦਰ ਹਰਿਆਣਾ ਵਿੱਚ ਕੌਮੀ ਪੱਧਰ 'ਤੇ 7.5 ਦਿਨ ਦੇ ਮੁਕਾਬਲੇ 13.15 ਦਿਨ ਹੈ। ਸਾਡੀ ਠੀਕ ਹੋਣ ਦੀ ਦਰ 56.7% ਹੈ, ਜਦਕਿ ਇਹ ਪੂਰੇ ਭਾਰਤ ਵਿਚ 16.38% (ਔਸਤਨ) ਹੈ। ਇਸ ਦੇ ਨਾਲ ਹੀ ਹਰਿਆਣਾ 'ਚ ਪ੍ਰਤੀ ਮਿਲੀਅਨ ਆਬਾਦੀ 'ਤੇ ਟੈਸਟ ਦੀ ਦਰ ਦੇਸ਼ 'ਚ 304 ਦੇ ਮੁਕਾਬਲੇ 548 ਹੈ।
 

ਸਿਹਤ ਮੰਤਰੀ ਅਨਿਲ ਵਿਜ ਨੇ ਕਿਹਾ ਕਿ ਹਰਿਆਣਾ 'ਚ ਤੇਜ਼ੀ ਨਾਲ ਹਾਲਾਤ ਠੀਕ ਹੋ ਰਹੇ ਹਨ। ਸਰਕਾਰ ਸਥਿਤੀ 'ਤੇ ਨਜ਼ਰ ਰੱਖ ਰਹੀ ਹੈ। ਕਿਸੇ ਨੂੰ ਘਬਰਾਉਣ ਦੀ ਜ਼ਰੂਰਤ ਨਹੀਂ ਹੈ। ਉਨ੍ਹਾਂ ਸੂਬੇ ਦੇ ਸਮੂਹ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਲੌਕਡਾਊਨ ਅਤੇ ਸਮਾਜਿਕ ਦੂਰੀਆਂ ਦੇ ਨਿਯਮਾਂ ਦੀ ਪਾਲਣਾ ਕਰਨ।
 

ਕੇਂਦਰੀ ਸਿਹਤ ਮੰਤਰਾਲੇ ਵੱਲੋਂ ਜਾਰੀ ਤਾਜ਼ਾ ਅੰਕੜਿਆਂ ਅਨੁਸਾਰ ਦੇਸ਼ 'ਚ ਕੋਰੋਨਾ ਵਾਇਰਸ ਦੀ ਲਾਗ ਦੇ ਮਾਮਲੇ ਵਧ ਕੇ 20,000 ਦੇ ਨੇੜੇ ਹੋ ਗਏ ਹਨ। ਇਸ ਦੇ ਨਾਲ ਹੀ ਕੋਰੋਨਾ ਕਾਰਨ ਮਰਨ ਵਾਲਿਆਂ ਦੀ ਗਿਣਤੀ 640 ਤੱਕ ਪਹੁੰਚ ਗਈ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Haryana cancels order of rapid test kit given to China