ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

'ਸੰਤ ਭਿੰਡਰਾਵਾਲੇ ਦੇ ਪੋਸਟਰ ਕਰਕੇ ਮੁੱਖਮੰਤਰੀ ਨਹੀਂ ਗਏ ਗੁਰਦੁਆਰੇ'

'ਸੰਤ ਭਿੰਡਰਾਵਾਲੇ ਦੇ ਪੋਸਟਰ ਕਰਕੇ ਮੁੱਖਮੰਤਰੀ ਨਹੀਂ ਗਏ ਗੁਰਦੁਆਰੇ'

ਹਰਿਆਣਾ ਦੇ ਮੁੱਖ ਮੰਤਰੀ ਮਨੇਹਰ ਲਾਲ ਖੱਟਰ ਨੇ ਸੰਤ ਜਰਨੈਲ ਸਿੰਘ ਭਿੰਡਰਾਵਾਲੇ ਦੇ ਪੋਸਟਰ ਨਾ ਹਟਾਏ ਜਾਣ ਦੇ ਕਾਰਨ ਪਿੰਡ ਡੱਚਰ ਦੇ ਗੁਰਦੁਆਰੇ ਦੀ ਆਪਣੀ ਫੇਰੀ ਰੱਦ ਕਰ ਦਿੱਤੀ। ਸਿੱਖਾਂ ਵਿਚਾਲੇ ਇਸੇ ਕਰਕੇ ਨਿਰਾਸ਼ਾ ਫੈਲ ਗਈ. ਇਸ ਤੋਂ ਬਾਅਦ ਕਰਨਾਲ ਖੇਤਰ ਦੇ ਸਿੱਖਾਂ ਨੇ ਵੱਡੇ ਪ੍ਰਦਰਸ਼ਨ ਦੀ ਤਿਆਰੀ ਕਰਨ ਲਈ ਇੱਕ ਸਭਾ ਨੂੰ ਬੁਲਾਇਆ ਹੈ।

 

ਸਿੱਖ ਕਮੇਟੀਆਂ ਅੱਗੇ ਦੀ ਕਾਰਵਾਈ ਲਈ ਪਲਾਨ ਤਿਆਰ ਕਰ ਰਹੀਆਂ ਹਨ। ਕਈ ਸਿੱਖ ਆਗੂਆਂ ਦਾ ਕਹਿਣਾ ਹੈ ਕਿ ਮੁੱਖਮੰਤਰੀ ਨੇੜੇ ਦੇ ਇੱਕ ਮੰਦਿਰ ਵਿੱਚ ਤਾਂ ਗਏ ਪਰ ਉਨ੍ਹਾਂ ਨੇ ਆਪਣੀ ਗੁਰਦੁਆਰੇ ਦੀ ਫੇਰੀ ਨੂੰ ਆਖਿਰੀ ਸਮੇਂ ਉੱਥੇ ਰੱਦ ਕਰ ਦਿੱਤਾ। ਜਿਸ ਕਰਕੇ ਸਾਨੂੰ ਕਾਫੀ ਨਿਰਾਸ਼ਾ ਹੋਈ ਹੈ।

 

ਸੀਐਮ ਮਨੋਹਰ ਲਾਲ ਖੱਟਰ ਨੇ ਸਾਫ ਕੀਤਾ ਕਿ ਉਨ੍ਹਾਂ ਨੇ ਆਪਣੀ ਪੇਰੀ ਇਸ ਲਈ ਰੱਦ ਕੀਤੀ ਹੈ ਕਿਉਂਕਿ ਭਿੰਡਰਾਵਾਲੇ ਦੇ ਪੋਸਟਰਾਂ ਨੂੰ ਨਹੀਂ ਹਟਾਇਆ ਗਿਆ ਸੀ। ਇਹ ਪੋਸਟਰ ਹਟਾਉਣ ਦੀ ਮੰਗ ਕੀਤੀ ਗਈ। ਪਰ ਮੈਨੇਜਮੈਂਟ ਨੇ ਅਜਪਹਾ ਕਰਨ ਤੋਂ ਇਨਕਾਰ ਕਰ ਦਿੱਤਾ ਜਿਸ ਤੋਂ ਬਾਅਦ ਸੀਐਮ ਦੀ ਫੇਰੀ ਨੂੰ ਰੱਦ ਕਰਨਾ ਪਿਆ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:haryana cm canceled his gurudwara trip after cntroversy over portrait of bhindrawala