Haryana Vidhan Sabha Elections 2019 [ Haryana Legislative Assembly Elections 2019]: ਹਰਿਆਣਾ ਦੀ 14ਵੀਂ ਵਿਧਾਨ ਸਭਾ ਦੀ ਚੋਣ ਅੱਜ ਵੀਰਵਾਰ ਨੂੰ ਦੁਪਹਿਰ ਤੱਕ ਹੋ ਜਾਣੀ ਹੈ। ਵੋਟਾਂ ਦੀ ਗਿਣਤੀ ਅੱਜ ਸਵੇਰੇ 8 ਵਜੇ ਤੋਂ ਸ਼ੁਰੂ ਹੋ ਗਈ ਹੈ।
ਵੋਟਰਾਂ ਨੇ ਬੀਤੀ 21 ਅਕਤੂਬਰ ਨੂੰ ਵੋਟਾਂ ਪਾਈਆਂ ਸਨ। ਐਤਕੀਂ ਹਰਿਆਣਾ 'ਚ 65.6 ਫ਼ੀ ਸਦੀ ਪੋਲਿੰਗ ਹੋਈ ਸੀ; ਜੋ ਪਿਛਲੀਆਂ ਚੋਣਾਂ ਦੇ ਮੁਕਾਬਲੇ ਘੱਟ ਹੈ।
ਇਸ ਸੂਬੇ ਵਿੱਚ ਕੁੱਲ 90 ਵਿਧਾਨ ਸਭਾ ਹਲਕੇ ਹਨ ਤੇ ਕੁੱਲ 1,169 ਉਮੀਦਵਾਰ ਚੋਣ ਮੈਦਾਨ ਵਿੱਚ ਸਨ। ਇਨ੍ਹਾਂ ਵਿੱਚੋਂ 1,064 ਉਮੀਦਵਾਰ ਮਰਦ, 104 ਔਰਤਾਂ ਤੇ 1 ਉਮੀਦਵਾਰ ਤੀਜੇ ਲਿੰਗ ਨਾਲ ਸਬੰਧਤ ਹਨ/ਹੈ।
ਹਰਿਆਣਾ ’ਚ ਸਭ ਤੋਂ ਘੱਟ ਛੇ–ਛੇ ਉਮੀਦਵਾਰ ਅੰਬਾਲਾ ਛਾਉਣੀ ਤੇ ਸ਼ਾਹਬਾਦ ਹਲਕਿਆਂ ਵਿੱਚ ਸਨ। ਸਭ ਤੋਂ ਵੱਧ 25 ਉਮੀਦਵਾਰ ਹਾਂਸੀ ’ਚ ਚੋਣ ਲੜ ਰਹੇ ਸਨ। ਉਂਝ ਵੋਟਰਾਂ ਦੀ ਗਿਣਤੀ ਪੱਖੋਂ ਸਭ ਤੋਂ ਵੱਡਾ ਵਿਧਾਨ ਸਭਾ ਹਲਕਾ ਬਾਦਸ਼ਾਹਪੁਰ ਹੈ; ਜਿੱਥੇ ਵੋਟਰਾਂ ਦੀ ਕੁੱਲ ਗਿਣਤੀ 3 ਲੱਖ 96 ਹਜ਼ਾਰ 281 ਹੈ।
ਹਰਿਆਣਾ ਦਾ ਸਭ ਤੋਂ ਛੋਟਾ ਵਿਧਾਨ ਸਭਾ ਹਲਕਾ ਨਾਰਨੌਲ ਹੈ; ਜਿੱਥੇ ਕੁੱਲ 1 ਲੱਖ 44 ਹਜ਼ਾਰ 66 ਵੋਟਰ ਹਨ। ਹਰਿਆਣਾ ਵਿੱਚ ਵੋਟਰਾਂ ਦੀ ਕੁੱਲ ਗਿਣਤੀ 1 ਕਰੋੜ 83 ਲੱਖ 90 ਹਜ਼ਾਰ 525 ਹੈ। ਇਨ੍ਹਾਂ ਵਿੱਚੋਂ 1 ਲੱਖ 7 ਹਜ਼ਾਰ 955 ਸਰਵਿਸ ਵੋਟਰ ਹਨ; ਜਦ ਕਿ 724 ਪ੍ਰਵਾਸੀ ਵੋਟਰ ਹਨ।
ਸੂਬੇ ਵਿੱਚ ਮਰਦ ਵੋਟਰਾਂ ਦੀ ਕੁੱਲ ਗਿਣਤੀ 98 ਲੱਖ 78 ਹਜ਼ਾਰ 42 ਮਰਦ ਹਨ ਤੇ 85 ਲੱਖ 12 ਹਜ਼ਾਰ 231 ਔਰਤਾਂ ਹਨ ਤੇ 252 ਤੀਜੇ ਲਿੰਗ ਨਾਲ ਸਬੰਧਤ ਹਨ। ਉਨ੍ਹਾਂ ਲਈ ਸੂਬੇ ਵਿੱਚ ਕੁੱਲ 19,578 ਪੋਲਿੰਗ ਸਟੇਸ਼ਨ ਬਣਾਏ ਗਏ ਸਨ; ਜਿਨ੍ਹਾਂ ਵਿੱਚੋਂ 19,425 ਰੈਗੂਲਰ ਤੇ 153 ਸਹਾਇਕ ਪੋਲਿੰਗ ਸਟੇਸ਼ਨ ਹਨ।
ਸ਼ਹਿਰੀ ਖੇਤਰਾਂ ਵਿੱਚ 5,741 ਪੋਲਿੰਗ ਸਟੇਸ਼ਨ ਸਨ; ਜਦ ਕਿ ਦਿਹਾਤੀ ਖੇਤਰਾਂ ਵਿੱਚ ਇਹ ਪੋਲਿੰਗ ਸਟੇਸ਼ਨ 13,837 ਸਨ। ਇਨ੍ਹਾਂ ਵਿਧਾਨ ਸਭਾ ਚੋਣਾਂ ਲਈ 29400 ਵੈਲਟ ਯੂਨਿਟਾਂ, 24899 ਕੰਟਰੋਲ ਯੂਨਿਟਾਂ ਤੇ 27611 ਵੀਵੀਪੈਟ ਮਸ਼ੀਨਾਂ ਦੀ ਵਰਤੋਂ ਕੀਤੀ ਗਈ ਸੀ।
ਹਰਿਆਣਾ ਵਿੱਚ ਸਭ ਤੋਂ ਵੱਧ ਵੋਟਰਾਂ ਦੀ ਗਿਣਤੀ 30 ਤੋਂ 39 ਸਾਲ ਉਮਰ ਵਰਗ ਦੀ ਹੈ; ਜੋ 44 ਲੱਖ 92 ਹਜ਼ਾਰ 809 ਹੈ। ਇੰਝ ਹੀ 18 ਤੋਂ 19 ਸਾਲ ਉਮਰ ਵਰਗ ਦੇ ਵੋਟਰਾਂ ਦੀ ਗਿਣਤੀ 3 ਲੱਖ 82 ਹਜ਼ਾਰ 446 ਹੈ। ਇੰਝ ਹੀ 20 ਤੋਂ 29 ਸਾਲ ਤੱਕ ਦੇ ਵੋਟਰਾਂ ਦੀ ਗਿਣਤੀ 40 ਲੱਖ 67 ਹਜ਼ਾਰ 413, 40 ਤੋਂ 49 ਸਾਲ ਉਮਰ ਦੇ ਵੋਟਰਾਂ ਦੀ ਗਿਣਤੀ 25 ਲੱਖ 67 ਹਜ਼ਾਰ 536 ਹੈ।
50 ਤੋਂ 59 ਸਾਲ ਉਮਰ ਵਰਗ ਦੇ ਵੋਟਰਾਂ ਦੀ ਗਿਣਤੀ 27 ਲੱਖ 90 ਹਜ਼ਾਰ 783 ਹੈ ਤੇ 60 ਤੋਂ 69 ਸਾਲ ਉਮਰ ਦੇ ਵੋਟਰਾਂ ਦੀ ਗਿਣਤੀ 17 ਲੱਖ 39 ਹਜ਼ਾਰ 664, 70 ਤੋਂ 79 ਸਾਲ ਉਮਰ ਦੇ ਵੋਟਰਾਂ ਦੀ ਗਿਣਤੀ 8 ਲੱਖ 22 ਹਜ਼ਾਰ 958 ਤੇ 80 ਸਾਲ ਤੋਂ ਵੱਧ ਉਮਰ ਦੇ ਵੋਟਰਾਂ ਦੀ ਗਿਣਤੀ 4 ਲੱਖ 18 ਹਜ਼ਾਰ 961 ਹੈ।
ਐਤਕੀਂ ਵੋਟਾਂ ਲਈ ਸੂਬੇ ਵਿੱਚ ਸਖ਼ਤ ਸੁਰੱਖਿਆ ਇੰਤਜ਼ਾਮ ਕੀਤੇ ਗਏ ਸਨ। ਸੂਬੇ ਵਿੱਚ ਕੁੱਲ 4,500 ਤੋਂ ਵੱਧ ਨਾਕੇ ਲਾਏ ਗਏ ਹਨ।
ਹਰਿਆਣਾ ਦੇ ਵਿਧਾਨ ਸਭਾ ਹਲਕੇ (ਜ਼ਿਲ੍ਹਾਵਾਰ)
ਜ਼ਿਲ੍ਹਾ
ਪੰਚਕੂਲਾ – ਕਾਲਕਾ, ਪੰਚਕੂਲਾ
ਅੰਬਾਲਾ – ਨਾਰਾਇਣਗੜ੍ਹ, ਅੰਬਾਲਾ ਛਾਉਣੀ, ਅੰਬਾਲਾ ਸ਼ਹਿਰ, ਮੁਲਾਣਾ (SC)
ਯਮੁਨਾਨਗਰ – ਸਢਾਉਰਾ (SC), ਜਗਾਧਰੀ, ਯਮੁਨਾਨਗਰ, ਰਾਦੌਰ
ਕੁਰੂਕਸ਼ੇਤਰ – ਲਾਡਵਾ, ਸ਼ਾਹਬਾਦ (SC), ਥਾਨੇਸਰ, ਪੇਹੋਵਾ
ਕੈਥਲ – ਗੂਹਲਾ (SC), ਕਲਾਇਤ, ਕੈਥਲ, ਪੁੰਡਰੀ
ਕਰਨਾਲ – ਨੀਲੋਖੇੜੀ (SC), ਇੰਦਰੀ, ਕਰਨਾਲ, ਘਰੌਂਦਾ, ਅਸੰਧ
ਪਾਨੀਪਤ – ਪਾਨੀਪਤ (ਦਿਹਾਤੀ), ਪਾਨੀਪਤ (ਸ਼ਹਿਰੀ), ਇਸਰਾਣਾ (SC), ਸਮਾਲਖਾ
ਸੋਨੀਪਤ – ਗਨੌਰ, ਰਾਏ ਖਰਖੌਦਾ (SC), ਸੋਨੀਪਤ, ਗੋਹਾਨਾ, ਬੜੌਦਾ
ਜੀਂਦ – ਜੁਲਾਣਾ, ਸਫ਼ੀਦੋਂ, ਜੀਂਦ, ਉਚਾਣਾ ਕਲਾਂ, ਨਰਵਾਦਾ (SC)
ਫ਼ਤੇਹਾਬਾਦ – ਟੋਹਾਣਾ, ਫ਼ਤੇਹਾਬਾਦ, ਰਤੀਆ (SC)
ਸਿਰਸਾ – ਕਾਲਾਂਵਾਲੀ (SC), ਡਬਵਾਲੀ, ਰਾਣੀਆ, ਸਿਰਸਾ, ਐਲਨਾਬਾਦ
ਹਿਸਾਰ – ਆਦਮਪੁਰ, ਉਕਲਾਣਾ (SC), ਨਾਰਨੌਂਦ, ਹਾਂਸੀ, ਬਰਵਾਲਾ, ਹਿਸਾਰ, ਨਲਵਾ
ਭਿਵਾਨੀ – ਲੋਹਾਰੂ, ਬਧਰਾ, ਦਾਦਰੀ, ਭਿਵਾਨੀ, ਤੋਸ਼ਾਮ, ਬਵਾਨੀ ਖੇੜਾ (SC)
ਰੋਹਤਕ – ਮਹਿਮ, ਗੜ੍ਹੀ ਸਾਂਪਲਾ–ਕਿਲੋਈ, ਰੋਹਤਕ, ਕਲਾਨੌਰ (SC)
ਝੱਜਰ – ਬਹਾਦਰਗੜ੍ਹ, ਬਾਦਲੀ, ਝੱਜਰ (SC), ਬੇਰੀ
ਮਹੇਂਦਰਗੜ੍ਹ (ਨਾਰਨੌਲ) – ਅਟੇਲੀ, ਮਹੇਂਦਰਗੜ੍ਹ, ਨਾਰਨੌਲ, ਨੰਗਲ ਚੌਧਰੀ
ਰੇਵਾੜੀ – ਬਵਾਲ (SC), ਕੋਸਲੀ, ਰੇਵਾੜੀ
ਗੁੜਗਾਓਂ – ਪਟੌਦੀ (SC), ਬਾਦਸ਼ਾਹਪੁਰ, ਗੁੜਗਾਓਂ, ਸੋਹਣਾ
ਮੇਵਾਤ (ਨੂਹ) – ਨੂਹ, ਫ਼ਿਰੋਜ਼ਪੁਰ ਝਿਰਕਾ, ਪੁਨਹਾਨਾ
ਪਲਵਲ – ਹਥੀਨ, ਹੋਡਲ (SC), ਪਲਵਲ
ਫ਼ਰੀਦਾਬਾਦ – ਪ੍ਰਿਥਲਾ, ਫ਼ਰੀਦਾਬਾਦ NIT, ਬੜਖਲ, ਬੱਲਬਗੜ੍ਹ, ਫ਼ਰੀਦਾਬਾਦ, ਤਿਗਾਓਂ