ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਹਰਿਆਣਾ: CM ਖੱਟਰ ਨੇ ਕੀਤਾ ਖਾਪ ਪੰਚਾਇਤ ਦਾ ਬਚਾਅ, ਇਕੋ ਹੀ ਗੋਤ ‘ਚ ਨਾ ਹੋਵੇ ਵਿਆਹ

ਮੁੱਖ ਮੰਤਰੀ ਮਨੋਹਰ ਖੱਟਰ ਨੇ ਇੱਕ ਪ੍ਰੋਗਰਾਮ ਦੌਰਾਨ ਖਾਪ ਪੰਚਾਇਤਾਂ ਦਾ ਬਚਾਅ ਕਰਦਿਆਂ ਕਿਹਾ ਕਿ ਹਰਿਆਣਾ ਅੱਜ ਵੀ ਬਹੁਤ ਸਾਰੇ ਵਿਸ਼ਵਾਸਾਂ ਨੂੰ ਸਵੀਕਾਰਦਾ ਹੈ ਪਰ ਕਿਸੇ ਸਮੇਂ ਸੰਵਿਧਾਨਕ ਤੌਰ ‘ਤੇ ਕੁਝ ਟਕਰਾਅ ਹੁੰਦਾ ਹੈ।
ਸੀ ਐਮ ਖੱਟਰ ਨੇ ਕਿਹਾ ਕਿ ਅੱਜ ਇਥੇ ਖਾਪ ਪੰਚਾਇਤ ਨੂੰ ਬਦਨਾਮ ਕੀਤਾ ਗਿਆ। ਪਰ ਖਾਪ ਦਾ ਇੱਕ ਸੂਤਰ ਜੋ ਮੈਨੂੰ ਯਾਦ ਆਇਆ। ਉਨ੍ਹਾਂ ਕਿਹਾ ਕਿ ਇੱਕ ਪਿੰਡ ਵਿੱਚ ਇਕੋ ਹੀ ਗੋਤ ‘ਚ ਵਿਆਹ ਨਹੀਂ ਹੋਣਾ ਚਾਹੀਦਾ। ਵਿਗਿਆਨਕ ਤੌਰ 'ਤੇ ਇਹ ਵੀ ਸਿੱਧ ਹੋ ਚੁੱਕਾ ਹੈ ਕਿ ਇਕੋ ਹੀ ਗੋਤ ‘ਚ ਵਿਆਹ ਨਹੀਂ ਹੋਣਾ ਚਾਹੀਦਾ। ਇਸ ਲਈ ਬੱਚਿਆਂ ਨੂੰ ਸਿੱਖਿਆ ਦਿੱਤੀ ਜਾਂਦੀ ਹੈ, ਭੈਣ-ਭਰਾ ਦਾ ਭਾਈਚਾਰਾ ਬਣਾ ਰਹਿਣਾ ਚਾਹੀਦਾ ਹੈ। 

 

 

ਉਨ੍ਹਾਂ ਕਿਹਾ ਕਿ ਗੁਜਰਾਤ ਇਕਲੌਤਾ ਅਜਿਹਾ ਰਾਜ ਹੈ ਜਿਥੇ ਔਰਤ ਦਾ ਨਾਮ ਅੱਗੇ ਭੈਣ ਅਤੇ ਪੁਰਸ਼ਾਂ ਦੇ ਨਾਮ ਅੱਗੇ ਭਾਈ ਲੱਗਦਾ ਹੈ।

 

ਸੀ.ਐੱਮ ਖੱਟਰ ਨੇ ਕਿਹਾ ਕਿ 2020-2021 ਦੇ ਬਜਟ ਵਿੱਚ ਸਿੱਖਿਆ, ਸਿਹਤ, ਸੁਰੱਖਿਆ ਅਤੇ ਸਵੈ-ਨਿਰਭਰਤਾ ਉੱਤੇ ਮੁੱਖ ਤੌਰ ‘ਤੇ ਜ਼ੋਰ ਦਿੱਤਾ ਜਾਵੇਗਾ। ਉਨ੍ਹਾਂ ਨੇ ਇਹ ਜਾਣਕਾਰੀ ਸੇਵਾ ਅਤੇ ਰੀਅਲ ਅਸਟੇਟ ਸੈਕਟਰ ਨਾਲ ਜੁੜੇ ਹਿੱਸੇਦਾਰਾਂ ਨਾਲ ਬਜਟ ਦੀਆਂ ਤਿਆਰੀਆਂ ਦੇ ਸਬੰਧ ਵਿੱਚ ਸੁਝਾਵਾਂ ਨੂੰ ਬੁਲਾਉਣ ਲਈ ਆਯੋਜਤ ਮੀਟਿੰਗ ਵਿੱਚ ਦਿੱਤੀ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Haryana: CM manohar lal Khattar defends Khap Panchayat says there should be no same clan marriage