ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਮੰਗਲਵਾਰ ਨੂੰ ਹਿਸਾਰ ਵਿਚ ਖੇਤਰੀ ਕਨੇਕਿਟਵਿਟੀ ਯੋਜਨਾ ‘ਉਡਾਣ’ ਲਾਂਚ ਕਰ ਦਿੱਤੀ। ਇਸ ਯੋਜਨਾ ਦੇ ਤਹਿਤ ਯਾਤਰੀ ਸਿਰਫ 1674 ਰੁਪਏ ਦੇ ਕੇ ਕੇਵਲ 45 ਮਿੰਟ ਵਿਚ ਹਿਸਾਰ ਤੋਂ ਚੰਡੀਗੜ੍ਹ ਪਹੁੰਚ ਸਕਣਗੇ। ਉਨ੍ਹਾਂ ਹਿਸਾਰ ਤੋਂ ਚੰਡੀਗੜ੍ਹ ਲਈ ਇਸ ਯੋਜਨਾ ਦੇ ਤਹਿਤ ਸੱਤ–ਸੀਟਰ ਜਹਾਜ਼ ਰਾਹੀਂ ਪਹਿਲੀ ਉਡਾਨ ਭਰੀ।
आज हिसार हवाई अड्डे पर एयर शटल सेवा एवं फ्लाइंग ट्रेनिंग ऑर्गेनाइजेशन (FTO) का उद्घाटन किया। #UDAN योजना के दिशा-निर्देशों के तहत क्षेत्रीय कनेक्टिविटी को बढ़ावा देने की एक पहल है। pic.twitter.com/KnoUDCiTPB
— Manohar Lal (@mlkhattar) September 3, 2019
ਉਡਾਨ ਲਾਂਚ ਕਰਨ ਤੋਂ ਪਹਿਲਾਂ ਖੱਟਰ ਨੇ ਕਿਹਾ ਕਿ ਹਿਸਾਰ ਵਿਚ ਇੰਟੀਗ੍ਰੇਸ਼ਨ ਏਵੀਏਸ਼ਨ ਹਬ ਵਿਚ ਕੰਮ ਵਿਸਥਾਰ ਦੇ ਪੂਰੇ ਹੋਣ ਉਤੇ ਦੋ ਮਹੀਨਿਆਂ ਵਿਚ 18 ਸੀਟਰ ਜਹਾਜ਼ ਦੀ ਫਲਾਈਟ ਸ਼ੁਰੂ ਹੋ ਜਾਵੇਗੀ। ਉਨ੍ਹਾਂ ਕਿਹਾ ਕਿ ਫਲਾਈਟ ਦੀ ਲਾਂਚਿੰਗ ਕੇਂਦਰ ਦੀ ‘ਉਡਾਨ’ ਜਾਂ ‘ਉਡੇ ਦੇਸ਼ ਦਾ ਹਰ ਨਾਗਰਿਕ’ ਯੋਜਨਾ ਦਾ ਅੰਗ ਹੈ।
ਨਿਊਜ਼ ਏਜੰਸੀ ਆਈਏਐਨਐਸ ਅਨੁਸਾਰ, ਸੂਬੇ ਦੇ ਵਿੱਤ ਮੰਤਰੀ ਕੈਪਟਨ ਅਭਿਮਨੂ ਅਤੇ ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਹਰਿਆਣਾ ਇਕਾਈ ਦੇ ਪ੍ਰਧਾਨ ਸੁਭਾਸ਼ ਬਰਾਲਾ ਨਾਲ ਖੱਟਰ ਨੇ ਪਹਿਲੀ ਫਲਾਈਟ ਨੂੰ ਹਰੀ ਝੰਡੀ ਦਿਖਾਈ। ਉਨ੍ਹਾਂ ਕਿਹਾ ਕਿ ਛੇਤੀ ਹੀ ਹਿਸਾਰ ਤੋਂ ਜੈਪੁਰ, ਦਿੱਲੀ, ਜੰਮੂ ਅਤੇ ਦੇਹਰਾਦੂਨ ਲਈ ਵੀ ਫਲਾਈਟ ਲਾਂਚ ਕੀਤੀ ਜਾਵੇਗੀ।
ਮੁੱਖ ਮੰਤਰੀ ਨੇ ਕਿਹਾ ਕਿ ਸਪਾਈਸਜੇਟ ਦੇ ਹਿਸਾਰ ਏਅਰਪੋਰਟ ਉਤੇ ਦ ਏਅਰ ਸ਼ਟਲ ਸਰਵਿਸਜ਼ ਐਂਡ ਫਲਾਇੰਗ ਟ੍ਰੇਨਿੰਗ ਆਰਗੇਨਾਈਜੇਸ਼ਨ ਵੀ ਸਥਾਪਤ ਕਰ ਰਿਹਾ ਹੈ, ਜਿੱਥੇ ਸ਼ੁਰੂਆਤ ਵਿਚ ਪ੍ਰਤੀ ਸਾਲ ਲਗਭਗ 100 ਕੈਡੇਟ ਪਾਇਲਟ ਨੂੰ ਟ੍ਰੇਨਿੰਗ ਦਿੱਤੀ ਜਾਵੇਗੀ।