ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਸੜਕਾਂ ਪੱਕੀਆਂ ਕਰਨ ਤੇ 24 ਘੰਟੇ ਬਿਜਲੀ ਦੇਣ ਬਾਰੇ ਬੋਲੇ ਹਰਿਆਣਾ CM

ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਨੇ ਕਿਹਾ ਕਿ ਸੂਬੇ ਵਿਚ ਆਉਣ ਵਾਲੇ 3 ਸਾਲ ਵਿਚ ਪਿੰਡ ਤੋਂ ਪਿੰਡ ਅਤੇ ਸ਼ਹਿਰ ਤੋਂ ਪਿੰਡ ਨੂੰ ਜੋੜਣ ਵਾਲੀ 3,000 ਕਿਲੋਮੀਟਰ ਤੋਂ ਵੱਧ ਲੰਬਾਈ ਵਾਲਿਆਂ ਸੜਕਾਂ ਨੂੰ ਪੱਕਾ ਕੀਤਾ ਜਾਵੇਗਾ ਅਤੇ ਸਰਕਾਰੀ ਦੀ ਯੋਜਨਾ ਹੈ ਕਿ ਆਉਣ ਵਾਲੇ ਸਮੇਂ ਵਿਚ ਸੂਬੇ ਦੇ ਹਰੇਕ ਪਿੰਡ ਵਿਚ 24 ਘੰਟੇ ਬਿਜਲੀ ਮਿਲੇ।

 

ਮੁੱਖ ਮੰਤਰੀ ਅੱਜ ਜਿਲਾ ਭਿਵਾਨੀ ਦੇ ਪਿੰਡ ਕੈਰੂ ਵਿਚ ਆਯੋਜਿਤ ਹਰਿਆਣਾ ਪ੍ਰਗਤੀ ਰੈਲੀ ਨੂੰ ਸੰਬੋਧਤ ਕਰ ਰਹੇ ਸਨ। ਉਨਾਂ  ਕਿਹਾ ਕਿ ਲੋਕਤੰਤਰ ਵਿਚ ਸੱਤਾ ਜਨਤਾ ਦੇ ਕਾਰਣ ਹੁੰਦੀ ਹੈ ਅਤੇ ਸੱਤਾ ਜਨਤਾ ਤਕ ਪੁੱਜਣੀ ਚਾਹੀਦੀ ਹੈ। ਇਸ ਸੋਚ ਨਾਲ ਸੱਤਾ ਦਾ ਵਿਕੇਂਦਰੀਕਰਣ ਕੀਤਾ ਜਾ ਰਿਹਾ ਹੈ। ਸਰਕਾਰ ਨੇ ਅੰਤੋਦਯ ਦੀ ਭਾਵਨਾ ਨੂੰ ਅਪਨਾਇਆ ਹੈ ਅਤੇ ਆਖਰੀ ਵਿਅਕਤੀ ਤਕ ਯੋਜਨਾਵਾਂ ਪੁੱਜਾ ਕੇ ਉਸ ਦੀ ਤਰੱਕੀ ਯਕੀਨੀ ਕਰਨ ਦਾ ਫੈਸਲਾ ਕੀਤਾ ਹੈ। ਇਸ ਸੋਚ ਨਾਲ ਸੂਬੇ ਵਿਚ ਹੁਣ ਤਕ ਇਕ ਪਿੰਡ ਨੂੰ ਦੂਜੇ ਪਿੰਡ ਨਾਲ ਜੋੜਣ ਵਾਲੀ ਅਤੇ ਪਿੰਡ ਨੂੰ ਸ਼ਹਿਰੀ ਨਾਲ ਜੋੜਣ ਵਾਲੀ 6 ਕਰਮ ਚੌੜਾਈ ਤੋਂ ਵੱਧ ਦੀ ਕੱਚੀ ਸੜਕਾਂ ਨੂੰ ਲੋਕ ਨਿਰਮਾਣ ਵਿਭਾਗ ਰਾਹੀਂ ਪੱਕਾ ਕਰਨ ਦਾ ਫੈਸਲਾ ਕੀਤਾ ਹੈ। ਨਾਲ ਹੀ ਜਿੰਨਾਂ ਕੱਚੀ ਸੜਕਾਂ ਦੀ ਚੌੜਾਈ 6 ਕਰਮ ਤੋਂ ਘੱਟ ਹੈ ਉਨਾਂ ਨੂੰ ਵੀ ਮਾਰਕੀਟਿੰਗ ਬੋਰਡ ਰਾਹੀਂ ਪੱਕਾ ਕੀਤਾ ਜਾਵੇਗਾ। ਇਸ ਤੋਂ ਪਹਿਲਾਂ ਮੁੱਖ ਮੰਤਰੀ ਨੇ ਕਰੀਬ 56 ਕਰੋੜ 2 ਲੱਖ 7 ਹਜਾਰ ਰੁਪਏ ਦੀ ਪਰਿਯੋਜਨਾਵਾਂ ਦਾ ਉਦਘਾਟਨ ਤੇ ਨੀਂਹ ਪੱਥਰ ਰੱਖੇ।

 

ਸ੍ਰੀ ਮਨੋਹਰ ਲਾਲ ਨੇ ਕਿਹਾ ਕਿ ਲਗਭਗ 5 ਸਾਲ ਪਹਿਲਾਂ ਸਰਕਾਰ ਨੇ ਸੂਬੇ ਵਿਚ ਬਿਜਲੀ ਸਪਲਾਈ ਵਿਵਸਥਾ ਨੂੰ ਮਜਬੂਤ ਕਰਕੇ 24 ਘੰਟੇ ਦੇਣ ਦਾ ਫੈਸਲਾ ਕੀਤਾ ਸੀ ਅਤੇ ਉਨਾਂ ਨੂੰ ਖੁਸ਼ੀ ਹੈ ਕਿ ਹੁਣ ਸੂਬੇ ਦੇ 6500 ਪਿੰਡਾਂ ਵਿਚੋਂ 4500 ਪਿੰਡ ਵਿਚ 24 ਘੰਟੇ ਬਿਜਲੀ ਦਿੱਤੀ ਜਾ ਰਹੀ ਹੈ। ਉਨਾਂ ਕਿਹਾ ਕਿ ਸਰਕਾਰ ਦੀ ਯੋਜਨਾ ਹੈ ਕਿ ਆਉਣ ਵਾਲੇ ਸਮੇਂ ਵਿਚ ਸੂਬੇ ਦੇ ਹਰੇਕ ਪਿੰਡ ਅਤੇ ਢਾਣੀਆਂ ਵਿਚ 24 ਘੰਟੇ ਬਿਜਲੀ ਮਿਲੇ ਅਤੇ ਹਰੇਕ ਘਰ ਵਿਚ ਬਿਜਲੀ ਹੋਵੇ। ਹਮਾਰਾ ਗਾਂਵ-ਜਗਮਗ ਗਾਂਵ, ਮੇਰਾ ਸ਼ਹਿਰੀ-ਜਗਮਗ ਸ਼ਹਿਰੀ ਅਤੇ ਮੇਰੀ ਢਾਣੀ-ਜਗਮਗ ਢਾਣੀ ਦੀ ਸੋਚ ਪੂਰੀ ਹੋਵੇ।

 

ਉਨਾਂ ਕਿਹਾ ਕਿ ਸੂਬੇ ਵਿਚ ਪਾਣੀ ਦੀ ਲੋਂੜਾਂ ਨੂੰ ਪੂਰਾ ਕਰਨ ਲਈ ਪਾਣੀ ਦੀ ਬਰਬਾਦੀ ਅਤੇ ਚੋਰੀ ਰੋਕਣਾ ਬਹੁਤ ਲਾਜਿਮੀ ਹੈ। ਪਾਣੀ ਘੱਟ ਹੈ ਜਿਸ ਦੇ ਚਲਦੇ ਇਸ ਦੀ ਸਹੀ ਵਰਤੋਂ ਬਹੁਤ ਲਾਜਿਮੀ ਹੈ। ਇਸ ਨੂੰ ਧਿਆਨ ਵਿਚ ਰੱਖਦੇ ਹੋਏ ਸਰਕਾਰ ਨੇ ਟਪਕਾ ਸਿੰਚਾਈ ਅਤੇ ਫੁਵਾਰਾ ਸਿੰਚਾਈ ਨੂੰ ਪ੍ਰੋਤਸਾਹਤ ਕੀਤਾ ਹੈ। ਬਿਜਲੀ ਦੀ ਘੱਟ ਖਪਤ ਵਾਲੀ ਮੋਟਰ ਦਿੱਤੀ ਜਾ ਰਹੀ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸੋਚ ਅਨੁਸਾਰ ਸਰਕਾਰ ਦੀ ਨਲ ਨਾਲ ਜਲ ਯੋਜਨਾ ਦੇ ਤਹਿਤ ਸਾਰੀਆਂ ਨੂੰ ਸਾਫ ਪਾਣੀ ਦੇਣ ਦਾ ਕੰਮ ਕੀਤਾ ਜਾ ਰਿਹਾ ਹੈ। ਸੂਬੇ ਸਰਕਾਰ ਦੀ ਯੋਜਨਾ ਹੈ ਕਿ 30 ਜੂਨ, 2022 ਤਕ ਹਰੇਕ ਰਸੋਈ ਵਿਚ ਸਾਫ ਪੀਣ ਵਾਲਾ ਪਾਣੀ ਮਿਲੇ। ਉਨਾਂ ਕਿਹਾ ਕਿ ਪਿਛਲੇ ਸਾਲ ਦੌਰਾਨ ਸਰਕਾਰ ਦੇ ਯਤਨਾਂ ਨਾਲ ਸੂਬੇ ਦੀ 300 ਵਿਚੋਂ 293 ਟੇਲ ਤਕ ਪਾਣੀ ਪਹੁੰਚਾਇਆ ਗਿਆ। ਟੇਲਾਂ ਨੂੰ ਠੀਕ ਕਰਵਾਉਣ ਲਈ 50 ਕਰੋੜ ਰੁਪਏ ਬਜਟ ਵਿਚ ਮੰਜ਼ੂਰ ਕੀਤੇ ਗਏ ਹਨ।

 

ਮੁੱਖ ਮੰਤਰੀ ਨੇ ਕਿਹਾ ਕਿ ਗੜੇਮਾਰੀ ਨਾਲ ਖਰਾਬ ਹੋਈ ਫਸਲਾਂ ਨੂੰ ਲੈ ਕੇ ਕਿਸਾਨਾਂ ਨੂੰ ਘਬਰਾਉਣ ਦੀ ਲੋਂੜ ਨਹੀਂ ਹੈ। ਜਿੰਨਾਂ ਕਿਸਾਨਾਂ ਨੇ ਫਸਲਾਂ ਦਾ ਬੀਮਾ ਕਰਵਾਇਆ ਹੋਇਆ ਹੈ, ਉਨਾਂ ਦਾ ਮੁਆਵਜਾ ਬੀਮਾ ਕੰਪਨੀ ਤੋਂ ਦਿਵਾਇਆ ਜਾਵੇਗਾ। ਜਿੰਨਾਂ ਕਿਸਾਨਾਂ ਦਾ ਫਸਲਾਂ ਦਾ ਬੀਮਾ ਨਹੀਂ ਹੈ, ਉਨਾਂ ਨੂੰ ਸਰਕਾਰ ਮੁਆਵਜਾ ਦੇਵੇਗੀ। ਉਨਾਂ ਕਿਹਾ ਕਿ ਇਸ ਕੰਮ ਲਈ ਵਿਸ਼ੇਸ਼ ਗਿਰਦਾਵਰੀ ਦੇ ਆਦੇਸ਼ ਦਿੱਤੇ ਗਏ ਹਨ। 

 

ਮੁੱਖ ਮੰਤਰੀ ਨੇ ਦਸਿਆ ਕਿ ਭਿਵਾਨੀ ਤੋਂ ਲੋਹਾਰੂ ਤਕ ਰੇਲ ਲਾਇਨ ਵਿਛਾਉਣ ਲਈ ਜਲਦ ਦੀ ਡੀਪੀਆਰ ਬਣਾਈ ਜਾਵੇਗੀ।


ਉਨਾਂ ਕਿਹਾ ਕਿ ਸਰਕਾਰ ਸੂਬੇ ਦੇ ਹਰੇਕ ਗਰੀਬ ਅਤੇ ਲੋਂੜਮੰਦ ਵਿਅਕਤੀ ਦੇ ਵਿਕਾਸ ਦੀ ਸੋਚ ਰੱਖਦੀ ਹੈ। ਇਸ ਸੋਚ ਨਾਲ ਗਰੀਬੀ ਰੇਖਾ ਦਾ ਘੇਰਾ ਵਧਾਇਆ ਗਿਆ ਹੈ ਅਤੇ ਹੁਣ ਸਾਲਾਨਾ 1.80 ਲੱਖ ਕਮਾਉਣ ਵਾਲੇ ਪਰਿਵਾਰ ਗਰੀਬੀ ਰੇਖਾ ਦੇ ਹੇਠਾਂ ਆਉਂਦੇ ਹਨ। ਹੁਣ ਅਜਿਹੇ ਸਾਰੇ ਪਰਿਵਾਰਾਂ ਨੂੰ ਸਰਕਾਰ ਦੀਆਂ ਯੋਜਨਾਵਾਂ ਦਾ ਲਾਭ ਮਿਲ ਸਕੇਗਾ।

 

ਉਨਾਂ ਕਿਹਾ ਕਿ ਸਰਕਾਰ ਦੀ ਯੋਜਨਾ ਹੈ ਕਿ ਹਰੇਕ ਪਰਿਵਾਰ ਦੇ ਸਿਰ 'ਤੇ ਛਤ ਹੋਵੇ। ਇਸ ਲਈ ਇਕ ਵਿਭਾਗ ਦੀ ਜਿੰਮੇਵਾਰੀ ਲਗਾਈ ਗਈ ਹੈ ਜੋ ਸੂਬੇ ਵਿਚ ਘਰਾਂ ਦੀ ਸਥਿਤੀ ਦਾ ਆਕਲਨ ਕਰੇਗਾ ਅਤੇ ਉਸ ਅਨੁਸਾਰ ਹਰੇਕ ਸਿਰ ਨੂੰ ਛੱਤ ਦੇਣ ਲਈ ਅਗਲੇ 5 ਸਾਲ ਦੌਰਾਨ ਕੰਮ ਹੋਵੇਗਾ।

 

ਮੁੱਖ ਮੰਤਰੀ ਨੇ ਰੈਲੀ ਵਿਚ ਹਾਜਿਰ ਲੋਕਾਂ ਤੋਂ ਅਪੀਲ ਕਰਦੇ ਹੋਏ ਕਿਹਾ ਕਿ ਸਾਰੇ ਲੋਕ ਪਰਿਵਾਰ ਪਛਾਣ ਪੱਤਰ ਬਣਾਉਣ ਅਤੇ ਮੁੱਖ ਮੰਤਰੀ ਪਰਿਵਾਰ ਸਮਰਿਧੀ ਯੋਜਨਾ ਵਿਚ ਰਜਿਸਟਰੇਸ਼ਨ ਲਾਜਿਮੀ ਕਰਵਾਉਣ। ਇੰਨਾਂ ਦੋਵਾਂ ਰਾਹੀਂ  ਲੋਕਾਂ ਨੂੰ ਵਧੀਆ ਸਹੂਲਤਾਂ ਮਿਲ ਪਾਏਗੀ। ਹੁਣ ਤਕ ਸੂਬੇ ਵਿਚ 13 ਲੱਖ ਕਾਰਡ ਬਣ ਚੁੱਕੇ ਹਨ। 
 

ਮੁੱਖ ਮੰਤਰੀ ਨੇ ਕਿਹਾ ਕਿ ਪਿੰਡ ਵਿਚ ਲਾਲ ਡੋਰਾ ਦੀ ਪੁਰਾਣੀ ਸਮੱਸਿਆ ਸੀ ਜੋ ਅੰਗ੍ਰੇਜੀ ਦੇ ਸਮੇਂ ਤੋਂ ਚਲਦੀ ਆ ਰਹੀ ਸੀ। ਸਰਕਾਰ ਨੇ ਇਸ ਸਮੱਬਿਸਆ ਦਾ ਸਥਾਈ ਹੱਲ ਕਰਨ ਦਾ ਫੈਸਲਾ ਕੀਤਾ ਹੈ।

 

ਉਨਾਂ ਕਿਹਾ ਕਿ ਸੂਬੇ ਦੇ ਬੱਚੇ ਆਪਣੀ ਮਿਹਨਤ ਨਾਲ ਪੜ ਕੇ ਅੱਗੇ ਵੱਧਣ ਅਤੇ ਹਰਿਆਣਾ ਦਾ ਨਾਂਅ ਰੋਸ਼ਨ ਕਰਨ। ਇਸ ਸੋਚ ਨੂੰ ਧਿਆਨ ਵਿਚ ਰੱਖਦੇ ਹੋਏ ਸਰਕਾਰ ਨੇ ਫੈਸਲਾ ਕੀਤਾ ਹੈ ਕਿ ਹੁਣ ਬੱਚਿਆਂ ਨੂੰ ਪੜਾਈ ਲਈ ਬੈਂਕ ਲੋਨ ਲੈਣ ਲਈ ਗਰੰਟੀ ਦੇਣ ਦੀ ਲੋਂੜ ਨਹੀਂ ਹੈ। ਉਨਾਂ ਲਈ ਗਰੰਟੀ ਸਰਕਾਰ ਦੇਵੇਗੀ। ਵਿਦਿਆਰਥੀ ਪੜ ਕੇ ਨੌਕਰੀ ਪਾਉਣ ਤੋਂ ਬਾਅਦ ਆਪਣੀ ਤਨਖਾਹ ਵਿਚੋਂ ਇਸ ਕਰਜੇ ਦਾ ਭੁਗਤਾਨ ਕਰ ਪਾਉਣਗੇ। 


ਮੁੱਖ ਮੰਤਰੀ ਨੇ ਕਿਹਾ ਕਿ ਜੇਕਰ ਕਿਸੇ ਵਿਅਕਤੀ ਕੋਲ ਸੂਬੇ ਵਿਚ ਜਨਤਾ ਦੀ ਭਲਾਈ ਲਈ ਕੋਈ ਸੁਝਾਅ ਹੈ ਤਾਂ ਸਰਕਾਰ ਉਸ ਸੁਝਾਅ ਨੂੰ ਬਿਨਾਂ ਰੁਕਾਵਟ ਦੇ ਲਾਗੂ ਕਰਨ ਲਈ ਹਰ ਸਮਾਂ ਤਿਆਰ ਹੈ।

 

ਮੁੱਖ ਮੰਤਰੀ ਨੇ ਕਿਹਾ ਕਿ ਪੂਰੀ ਦੁਨਿਆ ਦੇ ਨਿਵੇਸ਼ਕ ਸੂਬੇ ਵਿਚ ਆਪਣਾ ਵਪਾਰ ਕਰਨ ਲਈ ਇੱਛੁਕ ਹਨ। ਦਿੱਲੀ ਅਤੇ ਐਨਸੀਆਰ ਖੇਤਰ ਲਈ ਨਿਵੇਸ਼ਕ ਵੱਧ ਇੱਛਾ ਜਾਹਿਰ ਕਰਦੇ ਹਨ ਪਰ ਸਰਕਾਰ ਨੇ ਉਨਾਂ ਕਿਹਾ ਕਿ ਜੇਕਰ ਉਹ ਲੋਹਾਰੂ, ਸਤਨਾਲੀ, ਸਿਵਾਨੀ ਵਰਗੇ ਖੇਤਰਾਂ ਵਿਚ ਵਪਾਰ ਲਈ ਆਉਂਦੇ ਹਨ ਤਾਂ ਸਰਕਾਰ ਉਨਾਂ ਨੂੰ ਵਾਧੂ ਮਦਦ ਦੇਵੇਗੀ। ਅਜਿਹੇ ਉਦਯੋਗਾਂ ਵਿਚ ਹਰਿਆਣਾ ਵਾਸੀ ਨੂੰ ਨੌਕਰੀ ਦੇਣ 'ਤੇ ਸਰਕਾਰ 3,000 ਰੁਪਏ ਪ੍ਰਤੀ ਮਹੀਨਾ ਉਦਯੋਗ ਨੂੰ ਉਸ ਕਰਮਚਾਰੀ ਲਈ ਦੇਵੇਗੀ।

 

ਉਨਾਂ ਕਿਹਾ ਕਿ ਜਨਤਾ ਨੇ ਇਹ ਸਿੱਧ ਕਰ ਦਿੱਤਾ ਹੈ ਕਿ ਹੁਣ ਸਿਰਫ ਕੰਮ ਕਰਨ ਵਾਲੇ ਲੋਕ ਹੀ ਅੱਗੇ ਆਉਣਗੇ। ਮੁੱਖ ਮੰਤਰੀ ਨੇ ਕਿਹਾ ਕਿ ਕੇਂਦਰ ਅਤੇ ਸੂਬਾ ਸਰਕਾਰ ਨੇ ਜਨਤਾ ਨਾਲ ਜੋ ਵਾਅਦੇ ਕੀਤੇ ਸਨ, ਉਨਾਂ ਨੂੰ ਪੂਰਾ ਕੀਤਾ ਹੈ। ਭਾਵੇਂ ਵਨ ਰੈਂਕ ਵਨ ਪੈਂਸ਼ਨ ਦਾ ਮਾਮਲਾ ਹੋਵੇ, ਫਸਲਾਂ ਲਈ ਘੱਟੋਂ ਘੱਟ ਸਹਾਇਕ ਮੁੱਲ ਦੀ ਗੱਲ ਹੋਵੇ ਜਾਂ ਐਲਪੀਜੀ ਸਿਲੈਂਡਰ ਪਹੁੰਚਾਉਣ ਦੀ ਗਲ, ਸਰਕਾਰ ਨੇ ਹਰ ਗੱਲ ਨੂੰ ਪੂਰਾ ਕੀਤਾ ਹੈ।

 

ਇਸ ਤੋਂ ਪਹਿਲਾਂ ਸੂਬੇ ਦੇ ਖੇਤੀਬਾੜੀ ਤੇ ਕਿਸਾਨ ਭਲਾਈ ਮੰਤਰੀ ਜੈ ਪ੍ਰਕਾਸ਼ ਦਲਾਲ ਨੇ ਕਿਹਾ ਕਿ ਹਰਿਆਣਾ ਵਿਚ ਜਦ ਤੋਂ ਮੁੱਖ ਮੰਤਰੀ ਮਨੋਹਰ ਲਾਲ ਦੀ ਅਗਵਾਈ ਵਿਚ ਸਰਕਾਰ ਬਣੀ ਹੈ ਤਦ ਤੋਂ ਕਿਸਾਨ, ਮਜਦੂਰ ਅਤੇ ਗਰੀਬ ਸਮੇਤ ਹਰੇਕ ਵਰਗ ਦਾ ਖਿਆਲ ਰੱਖਿਆ ਗਿਆ ਹੈ। ਇਸ ਗਰੀਬ ਵਰਗ ਦੀ ਭਲਾਈ ਲਈ ਮੁੱਖ ਮੰਤਰੀ ਨੇ ਬਜਟ ਦੌਰਾਨ ਨਹਿਰਾਂ ਨੂੰ ਦਿੱਤੇ ਪੈਸੇ ਵਿਚ 65 ਫੀਸਦੀ ਦਾ ਵਾਧਾ ਕੀਤਾ ਹੈ। ਇਸ ਨਾਲ ਪੂਰੇ ਸੂਬੇ ਦੇ ਕਿਸਾਨਾਂ ਨੂੰ ਫਸਲਾਂ ਲਈ ਯੋਗ ਮਾਤਰਾ ਵਿਚ ਪਾਣੀ ਮਿਲ ਪਾਏਗਾ।

 

ਉਨਾਂ ਕਿਹਾ ਕਿ ਅੱਜ ਵਿਰੋਧੀ ਪਾਰਟੀਆਂ ਦੇ ਨੇਤਾ ਕਹਿ ਰਹੇ ਹਨ ਕਿ ਕਿਸਾਨਾਂ ਨੂੰ ਵੱਧ ਮੁਆਵਜਾ ਮਿਲਣਾ ਚਾਹੀਦਾ ਹੈ। ਇਹ ਉਹ ਲੋਕ ਹਨ ਜਿੰਨਾਂ ਨੇ ਆਪਣੀ ਸਰਕਾਰ ਦੌਰਾਨ ਕਿਸਾਨਾਂ ਦੀ ਕੋਈ ਸੁਣਵਾਈ ਨਹੀਂ ਕੀਤੀ ਅਤੇ ਕਿਸਾਨਾਂ ਨੂੰ 12-12 ਰੁਪਏ ਮੁਅਵਜਾ ਦਿੱਤਾ। ਉਨਾਂ ਕਿਹਾ ਕਿ ਮੌਜ਼ੂਦਾ ਸਰਕਾਰ ਸੂਬੇ ਦੇ ਹਰੇਕ ਕਿਸਾਨ ਬਾਰੇ ਸੋਚਦੀ ਹੈ ਅਤੇ ਉਸ ਨੂੰ ਧਿਆਨ ਵਿਚ ਰੱਖਦੇ ਹੋਏ ਮੁੱਖ ਮੰਤਰੀ ਦੇ ਆਦੇਸ਼ਾਂ 'ਤੇ ਅਗਰੋ ਫਾਰਮਿੰਗ ਲਈ ਬਿਜਲੀ ਦੇ ਰੇਟਾਂ ਨੂੰ ਵੀ ਘਟਾ ਦਿੱਤਾ ਹੈ। 


ਉਨਾਂ ਕਿਹਾ ਕਿ ਸੂਬੇ ਵਿਚ ਰਹੇ ਸਾਰੇ ਮੁੱਖ ਮੰਤਰੀ ਨੇ ਹਰਿਆਣਾ ਵਿਚ 24 ਘੰਟੇ ਬਿਜਲੀ ਦੇਣ ਦੀ ਗਲ ਵਾਰ-ਵਾਰ ਕਹੀ ਲੇਕਿਨ ਦੋ ਤਿਹਾਈ ਹਆਿਣਾ ਨੂੰ ਅੱਜ 24 ਘੰਟੇ ਬਿਜਲੀ ਮਨੋਹਰ ਸਰਕਾਰ ਦੇ ਰਹੀ ਹੈ। 

 

ਉਨਾਂ ਕਿਹਾ ਕਿ ਪਹਿਲਾਂ ਨੌਕਰੀਆਂ ਸਿਫਾਰਿਸ਼ਾਂ ਨਾਲ ਮਿਲਦੀਆਂ ਸਨ। ਅੱਜ ਦੁਗੱਣੀ ਨੌਕਰੀਆਂ ਲਗ ਰਹੀ ਹੈ ਅਤੇ ਪਿੰਡ ਦੇ ਗਰੀਬ ਤੇ ਮਜਦੂਰ ਪਰਿਵਾਰ ਤੋਂ ਵੀ ਬੱਚਿਆਂ ਦੀ ਨੌਕਰੀਆਂ ਲਗ ਰਹੀਆਂ ਹਨ। ਖੇਤੀਬਾੜੀ ਮੰਤਰੀ ਨੇ ਕਿਹਾ ਕਿ ਸੂਬਾ ਹੁਣ ਹਾਂ-ਪੱਖੀ ਸੋਚ ਨਾਲ ਬਦਲਾਅ ਦੇ ਰਸਤੇ 'ਤੇ ਹੈ ਅਤੇ ਆਉਣ ਵਾਲਾ ਸਮਾਂ ਸੂਬੇ ਲਈ ਹੋਰ ਵੱਧ ਚੰਗਾ ਹੋਵੇਗਾ।
 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Haryana CM speaks on Paved roads and providing 24 hours electricity