ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਹਰਿਆਣਾ: ਇੰਜ. ਕਾਲਜ ਤੇ ਬਹੁ-ਤਕਨੀਕੀ ਸੰਸਥਾਵਾਂ ਨੂੰ ਮਿਲ ਸਕਦੀਆਂ ਨੇ ਵਿਸ਼ੇਸ਼ ਬਸਾਂ

ਹਰਿਆਣਾ ਦੇ ਤਕਨੀਕੀ ਸਿਖਿਆ ਮੰਤਰੀ ਅਨਿਲ ਵਿਜ ਨੇ ਕਿਹਾ ਕਿ ਸਰਕਾਰ ਵੱਲੋਂ ਵਿਗਿਆਨ ਅਤੇ ਤਕਨਾਲੋਜੀ ਵਿਭਾਗ ਵਿਚ ਇਕ ਕਮੇਟੀ ਦਾ ਗਠਨ ਕਰਨ ਦਾ ਫੈਸਲਾ ਕੀਤਾ ਹੈ ਤਾਂ ਜੋ ਸੂਬੇ ਦੇ ਵਿਦਿਆਰਥੀਆਂ ਵਿਚ ਵਿਗਿਆਨ ਦੇ ਲਈ ਰੁਝਾਨ ਵੱਧੇ ਅਤੇ ਇਸ ਦੇ ਲਈ ਸਿਖਿਆ ਵਿਭਾਗ ਤੋਂ ਵੀ ਸਹਿਯੋਗ ਕੀਤਾ ਜਾਵੇਗਾ

 

ਇਹ ਜਾਣਕਾਰੀ ਤਕਨੀਕੀ ਸਿਖਿਆ ਮੰਤਰੀ ਅਨਿਲ ਵਿਜ ਨੇ ਅੱਜ ਇੱਥੇ ਹਰਿਆਣਾ ਵਿਧਾਨਸਭਾ ਵਿਚ ਚੱਲ ਰਹੇ ਬਜਟ ਸ਼ੈਸ਼ਨ ਦੇ ਪੰਜਵੇਂ ਦਿਨ ਪ੍ਰਸ਼ਨਕਾਲ ਦੇ ਸਮੇਂ ਕੋਸਲੀ ਵਿਧਾਨ ਸਭਾ ਖੇਤਰ ਦੇ ਭਾਕਲੀ ਪਿੰਡ ਵਿਚ ਬਹੁਤਕਨੀਕੀ ਸੰਸਥਾਨ ਖੋਲਣ ਦੇ ਬਾਰੇ ਸਰਕਾਰ ਦੇ ਕੋਲ ਕੋਈ ਪ੍ਰਸਤਾਵ ਵਿਚਾਰਧੀਨ ਹੈ ਜਾਂ ਨਹੀਂ, ਦੇ ਬਾਰੇ ਵਿਚ ਪੁੱਛੇ ਜਾਣ 'ਤੇ ਸਦਨ ਨੂੰ ਦਿੱਤੀ

 

ਸ੍ਰੀ ਵਿਜ ਨੇ ਬਹੁਤਕਨੀਕੀ ਤੇ ਇੰਜੀਨੀਅਰਿੰਗ ਕਾਲਜਾਂ ਦੇ ਕੋਰਸਾਂ ਵਿਚ ਵਿਦਿਅਕ ਸ਼ੈਸ਼ਨਾਂ ਵਿਚ ਲਗਾਤਾਰ ਖਾਲੀ ਰਹੀ ਗਈ ਸੀਟਾਂ ਦੇ ਚਿੰਤਾ ਪ੍ਰਗਟਾਉਂਦੇ ਹੋਏ ਕਿਹਾ ਹੈ ਅਜਿਹਾ ਲੱਗਦਾ ਹੈ ਕਿ 10+2 ਪੱਧਰ ਦੇ ਵਿਦਿਆਰਥੀਆਂ ਵਿਗਿਆਨ ਦੇ ਲਈ ਰੁਝਾਨ ਘੱਟ ਹੋ ਰਿਹਾ ਹੈ

 

ਸ੍ਰੀ ਅਨਿਲ ਵਿਜ ਨੇ ਕਿਹਾ ਕਿ ਹੁਣ ਅੱਗੇ ਤੋਂ ਨਵਾਂ ਤਕਨੀਕੀ ਜਾਂ ਇੰਜੀਨੀਅਰਿੰਗ ਕਾਲਜ ਖੋਲਣ ਦੇ ਬਾਰੇ ਵਿਭਾਗ ਵਿਚਾਰ ਨਹੀਂ ਕਰੇਗਾ ਕਿਉਂਕਿ ਪਹਿਲਾਂ ਤੋਂ ਚੱਲ ਰਹੇ ਪ੍ਰਾਈਵੇਟ ਇੰਜੀਨੀਅਰਿੰਗ ਕਾਲਜਾਂ ਅਤੇ ਸਰਕਾਰੀ ਸਹਾਇਤਾ ਪ੍ਰਾਪਤ ਕਾਲਜਾਂ ਅਲਾਟ ਸੀਟਾਂ ਵੀ ਖਾਲੀ ਰਹਿ ਜਾਂਦੀਆਂ ਹਨ

 

ਸ੍ਰੀ ਵਿਜ ਨੇ ਸਦਨ ਨੂੰ ਭਰੋਸਾ ਦਿੱਤਾ ਕਿ ਇੰਜੀਨੀਅਰਿੰਗ ਕਾਲਜ ਅਤੇ ਬਹੁ-ਤਕਨੀਕੀ ਸੰਸਥਾਨਾਂ ਦੇ ਲਈ ਸਰਕਾਰ ਵਿਸ਼ੇਸ਼ ਬੱਸਾਂ ਦੀ ਵਿਵਸਥਾ ਕਰਨ ਲਈ ਤਿਆਰ ਹੈ

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Haryana: Engineering colleges and multi-technical institutions can get special buses