ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਹਰਿਆਣਾ : 70 ਹਜ਼ਾਰ ਰੁਪਏ ’ਚ ਵੇਚੀ 16 ਸਾਲਾ ਲੜਕੀ

ਹਰਿਆਣਾ : 70 ਹਜ਼ਾਰ ਰੁਪਏ ’ਚ ਵੇਚੀ 16 ਸਾਲਾ ਲੜਕੀ

ਹਰਿਆਣਾ ਵਿਚ ਵਿਆਹ ਦਾ ਝਾਂਸਾ ਦੇ ਕੇ 16 ਸਾਲਾ ਲੜਕੀ ਦੇ ਅਗਵਾਹ ਅਤੇ ਉਸ ਨੂੰ 70 ਹਜ਼ਾਰ ਰੁਪਏ ਵਿਚ ਵੇਚਣ ਦਾ ਮਾਮਲਾ ਸਾਹਮਣੇ ਆਇਆ ਹੈ। ਲੜਕੀ ਦਾ ਕਥਿਤ ਤੌਰ ਉਤੇ ਜਿਨਸੀ ਸੋਸ਼ਦ ਵੀ ਕੀਤਾ ਗਿਆ। ਪੁਲਿਸ ਸੁਪਰਡੈਂਟ ਭਰੋੀਆ ਨੇ ਕਿਹਾ ਕਿ ਲੜਕੀ ਨੂੰ ਸੋਨੀਪਤ ਤੋਂ ਛੁਡਾ ਲਿਆ ਗਿਆ ਹੈ ਅਤੇ ਇਸ ਸਬੰਧੀ ਪੰਜ ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ।

 

ਪੀੜਤਾ ਕਰਨਾਲ ਦੇ ਘਰੌਂਦਾ ਦੀ ਰਹਿਣ ਵਾਲੀ ਹੈ। ਘਰੋਂਦਾ ਪੁਲਿਸ ਥਾਣੇ ਦੇ ਇੰਚਾਰਜ ਸਚਿਨ ਕੁਮਾਰ ਨੇ ਦੱਸਿਆ ਕਿ ਲੜਕੀ ਚਾਰ ਅਗਸਤ ਤੋਂ ਗੁੰਮ ਸੀ ਅਤੇ ਉਸਦੇ ਪਰਿਵਾਰ ਨੇ ਇਸ ਸਬੰਧੀ ਸ਼ਿਕਾਇਤ ਦਰਜ ਕਰਵਾਈ ਸੀ।

 

ਉਨ੍ਹਾਂ ਦੱਸਿਆ ਕਿ ਦੋਸ਼ ਹੈ ਕਿ ਲੜਕੀ ਨੂੰ ਵਿਚੋਲਿਆਂ ਰਾਹੀਂ ਰੋਹਤਕ ਜ਼ਿਲ੍ਹੇ ਦੇ 25 ਸਾਲਾ ਨੌਜਵਾਨ ਦੀਪਕ ਨੂੰ 70 ਹਜ਼ਾਰ ਰੁਪਏ ਵਿਚ ਵੇਚਿਆ ਗਿਆ ਅਤੇ ਉਸ ਨੂੰ ਸੋਨੀਪਤ ਲਿਆਂਦਾ ਗਿਆ, ਜਿੱਥੇ ਉਸਦਾ ਜਿਨਸੀ ਸ਼ੋਸ਼ਣ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਲੜਕੀ ਦੇ ਮੋਬਾਇਲ ਫੋਨ ਤੋਂ ਉਸਦੀ ਲੋਕੇਸ਼ਨ ਦਾ ਪਤਾ ਲਗਾਇਆ ਗਿਆ ਅਤੇ ਉਸ ਨੂੰ ਕਿਰਾਏ ਦੇ ਇਕ ਘਰ ਵਿਚੋਂ ਛੁਡਾਇਆ ਗਿਆ ਜਿੱਥੇ ਉਹ ਦੀਪਕ ਨਾਲ ਮਿਲੀ।

 

ਦੀਪਕ, ਉਸਦੇ ਰਿਸ਼ਤੇਦਾਰ ਅਤੇ ਉਨ੍ਹਾਂ ਦੇ ਇਕ ਹੋਰ ਸਹਿਯੋਗੀ ਨੂੰ ਸੋਨੀਪਤ ਤੋਂ ਗ੍ਰਿਫਤਾਰ ਕੀਤਾ ਗਿਆ। ਉਨ੍ਹਾਂ ਕੁਝ ਪੈਸੇ ਨਕਦ ਦਿੱਤੇ ਸਨ ਅਤੇ ਬਾਕੀ ਪੈਸੇ ਦੋ ਵਿਚੋਲਿਆਂ ਦੇ ਖਾਤੇ ਵਿਚ ਭੇਜੇ ਸਨ। ਇਹ ਵਿਚੋਲੇ ਲੜਕੀ ਦੇ ਪਿੰਡ ਤੋਂ ਸਨ। ਉਨ੍ਹਾਂ ਦੱਸਿਆ ਕਿ ਦੋ ਵਿਚੋਲਿਆਂ ਨੂੰ ਵੀ ਗ੍ਰਿਫਤਾਰ ਕੀਤਾ ਗਿਆ ਅਤੇ ਸਾਰੇ ਵਿਚੋਲਿਆਂ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Haryana Girl sold for Rs 70K sexually assaulted in Karnal