ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਗੰਨਾ-ਕਿਸਾਨਾਂ ਨੂੰ ਦੇਸ਼ ’ਚ ਸਭ ਤੋਂ ਵੱਧ ਹਰਿਆਣਾ ਦੇ ਰਿਹਾ ਮੁੱਲ: ਖੱਟਰ

ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਨੇ ਕਿਹਾ ਕਿ ਸੂਬਾ ਸਰਕਾਰ ਕਿਸਾਨਾਂ ਨੂੰ ਗੰਨੇ ਦਾ 340 ਰੁਪਏ ਪ੍ਰਤੀ ਕੁਇੰਟਲ ਦਾ ਮੁੱਲ ਦੇ ਰਹੀ ਹੈ ਜੋ ਦੇਸ਼ ਵਿਚ ਸੱਭ ਤੋਂ ਵੱਧ ਹੈ।

 

ਅੱਜ ਇੱਥੇ ਹਰਿਆਣਾ ਵਿਧਾਨਸਭਾ ਦੇ ਚੱਲ ਰਹੇ ਬਜਟ ਸ਼ੈਸ਼ਨ ਦੌਰਾਨ ਲਿਆਏ ਹੋਏ ਧਿਆਨ ਖਿੱਚ ਪ੍ਰਸਤਾਵ 'ਤੇ ਜਵਾਬ ਦਿੰਦੇ ਹੋਏ ਉਨ੍ਹਾਂ ਨੇ ਕਿਹਾ ਕਿ ਗੰਨੇ ਦੇ ਮੁੱਲ ਵਿਚ ਹੋਰ ਵਾਧਾ ਕਰਨ ਲਈ ਰਾਜ ਸਰਕਾਰ ਪੜਾਅ ਵਾਰ ਢੰਗ ਨਾਲ ਸਹਿਕਾਰੀ ਅਤੇ ਨਿਜੀ ਦੋਨੋਂ ਖੰਡ ਮਿੱਲਾਂ ਦੀ ਆਮਦਨ ਵੱਧਾਉਣ ਸਮੇਤ ਕਈ ਉਪਾਅ ਕਰ ਰਹੀ ਹੈ।

 

ਉਨ੍ਹਾਂ ਕਿਹਾ ਕਿ ਹਾਲਾਂਕਿ ਖੰਡ ਮਿੱਲਾਂ ਦੀ ਰਿਕਵਰੀ ਵੱਧ ਕੇ 12 ਫੀਸਦੀ ਤਕ ਹੋ ਗਈ ਹੈ, ਪਰ ਇਸ ਨੂੰ ਹੋਰ ਵਧਾਉਣ ਦੇ ਯਤਨ ਕੀਤੇ ਜਾ ਰਹੇ ਹਨ ਕਿਉਂਕਿ ਗੰਨੇ ਦਾ ਮੁੱਲ ਕਾਫੀ ਹੱਦ ਤਕ ਖੰਡ ਮਿੱਲਾਂ ਦੀ ਮਾਲੀ ਸਥਿਤੀ 'ਤੇ ਨਿਰਭਰ ਕਰਦਾ ਹੈ।

 

ਮੁੱਖ ਮੰਤਰੀ ਨੇ ਕਿਹਾ ਕਿ ਪਿਛਲੇ ਕਈ ਸਾਲਾਂ ਵਿਚ ਪਹਿਲੀ ਵਾਰ ਖੰਡ ਦੀ ਕੀਮਤ ਵੱਧ ਕੇ 3000 ਰੁਪਏ ਪ੍ਰਤੀ ਕੁਇੰਟਲ ਤੋਂ ਵੱਧ ਹੋਈ ਹੈ ਅਤੇ ਜੇਕਰ ਇਸ ਤਰ੍ਹਾ ਨਾਲ ਕੀਮਤ ਵੱਧਦੀ ਰਹੀ ਅਤੇ 3300 ਰੁਪਏ ਪ੍ਰਤੀ ਕੁਇੰਟਲ ਤਕ ਪਹੁੰਚ ਜਾਂਦੀ ਹੈ ਤਾਂ ਰਾਜ ਸਰਕਾਰ ਅਗਲੇ ਸਾਲ ਗੰਨੇ ਦਾ ਮੁੱਲ ਵੱਧਾਉਣ ਵਿਚ ਸਮਰੱਥ ਹੋਵੇਗੀ।

 

ਮੁੱਖ ਮੰਤਰੀ ਨੇ ਕਿਹਾ ਕਿ ਰਾਜ ਸਰਕਾਰ ਦਾ ਟੀਚਾ ਕਿਸਾਨਾਂ ਦੀ ਆਮਦਨ ਨੂੰ ਵਧਾਉਣਾ ਅਤੇ ਗੰਨੇ ਦੇ ਮੁੱਲ ਵਿਚ ਵਾਧਾ ਕਰਨਾ ਵੀ ਹੈ। ਉਨ੍ਹਾਂ ਨੇ ਕਿਹਾ ਕਿ ਇਸ ਦੇ ਲਈ ਖੰਡ ਮਿੱਲਾਂ ਦੀ ਸਥਿਤੀ ਨੂੰ ਵੀ ਧਿਆਨ ਵਿਚ ਰੱਖਿਆ ਜਾਵੇਗਾ ਜੋ ਕਿ ਪਿਛਲੇ ਕੁੱਝ ਸਾਲਾਂ ਤੋਂ ਘਾਟੇ ਵਿਚ ਚੱਲ ਰਹੀਆਂ ਹਨ। 

 

ਉਨ੍ਹਾਂ ਕਿਹਾ ਕਿ ਰਾਜ ਸਰਕਾਰ ਵੱਲੋਂ ਕਿਸਾਨਾਂ ਦੀ ਜਿਆਦਾਤਰ ਉਪਜ ਖਰੀਦਨ ਲਈ ਖੰਡ ਮਿੱਲਾਂ ਦੀ ਵਿਹਾਰਤਾ ਦੇ ਨਾਲ-ਨਾਲ ਆਮਦਨ ਵਧਾਉਣ ਲਈ ਲਗਾਤਾਰ ਯਤਨ ਕੀਤੇ ਜਾ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਸਬੰਧਿਤ ਡਿਪਟੀ ਕਮਿਸ਼ਨਰ ਨੂੰ ਖੰਡ ਮਿੱਲ, ਨਰਾਇਣਗੜ੍ਹ ਦਾ ਇੰਚਾਰਜ ਬਣਾਇਆ ਗਿਆ ਹੈ ਤਾਂ ਜੋ ਮਿੱਲ ਦੀ ਆਮਦਨ ਨੂੰ ਵਧਾਇਆ ਜਾ ਸਕੇ।

 

ਮੁੱਖ ਮੰਤਰੀ ਨੇ ਕਿਹਾ ਕਿ ਗੰਨੇ ਦਾ ਮੁੱਲ ਵੱਖ-ਵੱਖ ਕਾਰਕਾਂ 'ਤੇ ਨਿਰਭਰ ਰਕਰਦੀ ਹੈ। ਆਪਣੇ ਦਾਅਵੇ ਦੇ ਸਮਰਥਨ ਵਿਚ 1975-76 ਦੇ ਬਾਅਦ ਤੋਂ ਗੰਨੇ ਦੇ ਮੁੱਲ ਦਾ ਹਵਾਲਾ ਦਿੰਦੇ ਹੋਏ ਉਨ੍ਹਾਂ ਕਿਹਾ ਕਿ ਇਕ ਸਮੇਂ ਅਜਿਹਾ ਸੀ ਜਦੋਂ ਗੰਨੇ ਦਾ ਮੁੱਲ 26 ਰੁਪਏ ਪ੍ਰਤੀ ਕੁਇੰਟਲ ਸੀ, ਪਰ ਮੁੱਲ ਵੱਧ ਦੀ ਥਾਂ ਘੱਟ ਕੇ 22 ਰੁਪਏ ਪ੍ਰਤੀ ਕੁਇੰਟਲ ਹੋ ਗਿਆ। ਬਾਅਦ ਵਿਚ, ਇਸ ਨੂੰ 22 ਰੁਪਏ ਤੋਂ ਵਧਾ ਕੇ 23 ਰੁਪਏ ਅਤੇ 23 ਰੁਪਏ ਤੋਂ ਵਧਾ ਕੇ 24 ਰੁਪਏ ਪ੍ਰਤੀ ਕੁਇੰਟਲ ਕੀਤਾ ਗਿਆ। 

 

ਉਨ੍ਹਾਂ ਅੱਗੇ ਕਿਹਾ ਕਿ ਇਸ ਤਰ੍ਹਾਂ 1980-81 ਵਿਚ ਗੰਨੇ ਦਾ ਮੁੱਲ 26 ਰੁਪਏ ਪ੍ਰਤੀ ਕੁਇੰਟਲ ਸੀ ਜੋ 1983-84 ਵਿਚ ਘੱਟ ਕੇ 24 ਰੁਪਏ ਪ੍ਰਤੀ ਕੁਇੰਟਲ ਅਤੇ 1985 ਵਿਚ ਫਿਰ ਵਿਚ ਵੱਧ ਕੇ 27 ਰੁਪਏ ਪ੍ਰਤੀ ਕੁਇੰਟਲ ਹੋ ਗਿਆ। ਉਨ੍ਹਾਂ ਨੇ ਕਿਹਾ ਕਿ ਇਸ ਤਰ੍ਹਾ, ਇਕ ਸਮੇਂ ਅਜਿਹਾ ਵੀ ਸੀ ਜਦੋਂ ਗੰਨ ਦਾ ਮੁੱਲ 110 ਰੁਪਏ ਪ੍ਰਤੀ ਕੁਇੰਟਲ ਸੀ ਅਤੇ ਪੰਜ ਸਾਲ ਤਕ ਗੰਨੇ ਦਾ ਮੁੱਲ ਇੰਨ੍ਹਾਂ ਹੋ ਰਿਹਾ।
 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Haryana giving highest value to Sugarcane farmers in the country: ml khattar