ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਕੋਰੋਨਾ ਵਾਇਰਸ ਬਾਰੇ ਹਰਿਆਣਾ ਸਰਕਾਰ ਬੇਹੱਦ ਗੰਭੀਰ: CM ਮਨੋਹਰ ਲਾਲ

ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਨੇ ਕਿਹਾ ਕਿ ਰਾਜ ਸਰਕਾਰ  ਸੂਬੇ ਵਿਚ ਕੋਰੋਨਾ ਵਾਇਰਸ ਨੂੰ ਲੈ ਕੇ ਸਰਕਾਰ ਬੇਹੱਦ ਗੰਭੀਰ ਹੈ ਅਤੇ ਇਸ ਨੂੰ ਲੈ ਕੇ ਘਬਰਾਉਣ ਦੀ ਲੋੜ ਨਹੀਂ ਹੈ ਇਸ ਬੀਮਾਰੀ ਦੀ ਰੋਕਥਾਮ ਲਈ ਵੱਖ-ਵੱਖ ਪਹਿਲੂਆਂ 'ਤੇ ਕਾਰਜ ਕੀਤਾ ਜਾ ਰਿਹਾ ਹੈ ਸੂਬੇ ਵਿਚ ਇਸ ਵਾਇਰਸ ਤੋਂ ਬਚਾਵ ਨੂੰ ਲੈ ਕੇ 6500 ਬੈਡਸ ਦਾ ਪ੍ਰਾਵਧਾਨ ਕੀਤਾ ਗਿਆ ਹੈ ਅਤੇ 1300 ਆਈਸੋਲੇਟਿਡ ਵਾਰਡ ਬਣਾਏ ਜਾਣਗੇ

 

ਮੁੱਖ ਮੰਤਰੀ ਨੇ ਅੱਜ ਗੁਰੂਗ੍ਰਾਮ ਵਿਚ ਕੋਰੋਨਾ ਵਾਇਰਸ ਨੂੰ ਲੈ ਕੇ ਬਣਾਏ ਗਏ ਆਈਸੋਲੇਟਿਡ ਵਾਰਡਾਂ ਦਾ ਨਿਰੀਖਣ ਕਰਦੇ ਦੌਰਾਨ ਮੀਡੀਆ ਕਰਮਚਾਰੀਆਂ ਨਾਲ ਗਲਬਾਤ ਕਰਦੇ ਹੋਏ ਕਿਹਾ ਕਿ ਕੋਰੋਨਾ ਵਾਇਰਸ ਇਸ ਸਮੇਂ ਇਕ ਵਿਸ਼ਵ ਵਿਆਪੀ ਬੀਮਾਰੀ ਵਜੋ ਫੈਲਿਆ ਹੋਇਆ ਹੈ ਅਤੇ ਰਾਜ ਵਿਚ ਇਸ ਵਾਇਰਸ ਦੀ ਰੋਕਥਾਮ ਨੂੰ ਲੈ ਕੇ ਪੂਰੀ ਤਿਆਰੀ ਕੀਤੀ ਗਈ ਹੈ

 

ਮੁੱਖ ਮੰਤਰੀ ਨੇ ਦਸਿਆ ਕਿ ਸੂਬੇ ਵਿਚ ਬੀਮਾਰੀ ਨੂੰ ਲੈ ਕੇ ਗੰਭੀਰ ਮਾਮਲਾ ਹੁਣ ਤਕ ਸਾਹਮਣੇ ਨਹੀਂ ਆਇਆ ਹੈ ਉੱਥੇ ਗੁਰੂਗ੍ਰਾਮ ਦੇ ਨਿਜੀ ਹਸਪਤਾਲਾਂ ਵਿਚ ਜੋ ਵੀ ਮਾਮਲੇ ਸਾਹਮਣੇ ਆਏ ਹਨ, ਉਹ ਸਾਰੇ ਵਿਦੇਸ਼ ਤੋਂ ਆਏ ਹਨ ਅਤੇ ਉਨ੍ਹਾਂ ਨੂੰ ਆਬਜਰਵੇਸ਼ਨ ਦੇ ਲਈ ਰੱਖਿਆ ਗਿਆ ਹੈ

 

ਉਨ੍ਹਾਂ ਨੇ ਦਸਿਆ ਕਿ ਵਿਦੇਸ਼ ਵਿਚ ਯਾਤਰਾ ਕਰਨ ਵਾਲਿਆਂ ਵਿਚ ਇਸ ਬੀਮਾਰੀ ਦੇ ਲੱਛਣ ਵੱਧ ਦੇਖਣ ਨੂੰ ਮਿਲ ਰਹੇ ਹਨ ਅਜਿਹੇ ਵਿਚ ਉਨ੍ਹਾਂ ਸਾਰਿਆਂ ਨੂੰ 15 ਦਿਨ ਲਈ ਆਬਜਰਵੇਸ਼ਨ ਵਿਚ ਰੱਖਿਆ ਜਾਵੇਗਾ ਜਿਸ ਦੇ ਬਾਅਦ ਉਨ੍ਹਾਂ ਦੀ ਜਾਂਚ ਕੀਤੀ ਜਾਵੇਗੀ ਤੇ ਰਿਪੋਰਟ ਦੇ ਆਧਾਰ 'ਤੇ ਉਨ੍ਹਾਂ ਨੂੰ ਛੁੱਟੀ ਦਿੱਤੀ ਜਾਵੇਗੀ ਉਨ੍ਹਾਂ ਨੇ ਦਸਿਆਕਿ ਆਈ.ਟੀ.ਬੀ.ਪੀ. ਪਰਿਸਰ ਵਿਚ ਵੀ 46 ਅਜਿਹੇ ਮਰੀਜਾਂ ਨੂੰ ਰੱਖਿਆ ਗਿਆ ਹੈ, ਉਨ੍ਹਾਂ ਨੂੰ ਵੀ ਰਿਪੋਰਟ ਦੇ ਆਧਾਰ ਹੁਣ ਛੁੱਟੀ ਦੇ ਦਿੱਤੀ ਗਈ ਹੈ

 

ਮੁੱਖ ਮੰਤਰੀ ਨੇ ਦਸਿਆ ਕਿ ਰਾਜ ਸਰਕਾਰ ਕੋਰੋਨਾ ਵਾਇਰਸ ਨੂੰ ਲੈ ਕੇ ਬਹੱਦ ਗੰਭੀਰ ਹੈ ਅਤੇ ਇਸ ਦੇ ਚੱਲਦੇ 200 ਤੋਂ ਵੱਧ ਲੋਕਾਂ ਦੇ ਇਕੱਠਾ ਹੋਣ 'ਤੇ ਰੋਕ ਲਗਾਈ ਗਈ ਹੈ ਉਨ੍ਹਾਂ ਨੇ ਦਸਿਆ ਕਿ ਸੂਬੇ ਵਿਚ 31 ਮਾਰਚ ਤਕ ਸਾਰੇ ਸਕੂਲ ਬੰਦ ਰਹਿਣਗੇ, ਸਿਰਫ ਪ੍ਰੀਖਿਆਰਥੀ ਹੀ ਜਾਣਗੇ ਉਨ੍ਹਾਂ ਨੇ ਦਸਿਆ ਕਿ ਪੂਰੇ ਸੂਬੇ ਵਿਚ ਸਾਰੇ ਕਾਲਜ, ਸਿਨੇਮਾ ਹਾਲ, ਆਦਿ ਥਾਂਗਾਂ 'ਤੇ ਆਉਣ-ਜਾਣ 'ਤੇ ਰੋਕ ਲਗਾਈ ਗਈ ਹੈ

 

ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਆਲੇ-ਦੁਆਲੇ ਸਵੱਛਤਾ ਨੂੰ ਬਣਾਏ ਰੱਖਣ ਅਤੇ ਕਿਸੇ ਵੀ ਵਸਤੂ ਨੂੰ ਛੋਹਣ ਤੋਂ ਪਹਿਲਾਂ ਆਪਣੇ ਹੱਥਾਂ ਨੂੰ ਸਹੀ ਤਰ੍ਹਾ ਨਾਲ ਸਾਫ ਕਰ ਲੈਣ

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Haryana government is serious about Corona virus: CM Manohar Lal